GKM Media - News - Radio & TV Blog British Columbia ਚਿਲਾਬੈਕ ਗੋਲੀਬਾਰੀ ਦੀ ਘਟਨਾ ਚ ਮਾਰੇ ਗਏ ਵਿਅਕਤੀ ਦੀ ਸ਼ਨਾਖਤ
British Columbia

ਚਿਲਾਬੈਕ ਗੋਲੀਬਾਰੀ ਦੀ ਘਟਨਾ ਚ ਮਾਰੇ ਗਏ ਵਿਅਕਤੀ ਦੀ ਸ਼ਨਾਖਤ

ਗੋਲੀਬਾਰੀ ਦੀ ਘਟਨਾ ਚ ਮਾਰੇ ਗਏ ਕ੍ਰਿਸਟੋਫਰ ਬੈਨਸਨ ਦੀ ਇੱਕ ਪੁਰਾਣੀ ਤਸਵੀਰ

ਵੈਨਕੂਵਰ 16 ਫਰਵਰੀ( ਮਲਕੀਤ ਸਿੰਘ )-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪਹਾੜਾਂ ਚ ਵੱਸੇ ਸ਼ਹਿਰ ਚਿਲਾਵੈਕ ਚ ਬੀਤੇ ਦਿਨ ਹੋਈ ਗੋਲਾਬਾਰੀ ਦੀ ਇੱਕ ਘਟਨਾ ਚ ਮਾਰੇ ਗਏ ਵਿਅਕਤੀ ਦੀ ਸ਼ਨਾਖਤ ਪੁਲਿਸ ਵੱਲੋਂ ਜਨਤਕ ਕੀਤੀ ਗਈ ਹੈ ਪੁਲਿਸ ਵੱਲੋਂ ਜਾਰੀ ਇੱਕ ਸੂਚਨਾ ਮੁਤਾਬਕ ਗੋਲੀਬਾਰੀ ਦੀ ਇਸ ਘਟਨਾ ਚ ਮਾਰੇ ਗਏ ਵਿਅਕਤੀ ਦੀ ਪਛਾਣ 48 ਸਾਲਾ ਕ੍ਰਿਸਟੋਫਰ ਬੈਨਸਨ ਵਜੋਂ ਹੋਈ ਹੈ ਇੱਥੇ ਵਰਨਣ ਯੋਗ ਹੈ ਕਿ ਬੀਤੇ ਦਿਨ ਹੋਈ ਗੋਲਾਬਾਰੀ ਦੀ ਇਸ ਘਟਨਾ ਦੀ ਸੂਚਨਾ ਮਿਲਣ ਮਗਰੋਂ ਮੌਕੇ ਤੇ ਪਹੁੰਚੀ ਪੁਲਿਸ ਨੂੰ ਇੱਕ ਵਿਅਕਤੀ ਗੋਲੀਆਂ ਲੱਗਣ ਨਾਲ ਮ੍ਰਿਤਕ ਮਿਲਿਆ ਸੀ ਜਦੋਂ ਕਿ ਇੱਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਮਿਲਿਆ ਸੀ ਜਿਸ ਨੂੰ ਕਿ ਬਚਾਅ ਕਾਰਜ ਦੀਆਂ ਟੀਮਾਂ ਵੱਲੋਂ ਨੇੜਲੇ ਹਸਪਤਾਲ ਪਹੁੰਚਾਇਆ ਗਿਆ ਸੀ ਜਿੱਥੇ ਕਿ ਉਸਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ

Exit mobile version