Skip to content
ਸਰੀ-ਸੈਂਟਰ ਤੋਂ ਐਮ ਪੀ ਰਣਦੀਪ ਸਿੰਘ ਸਰਾਏ ਵਲੋਂ ਬਾਰਬੀਕਿਊ ਪਾਰਟੀ
- ਸਰੀ ( ਮਾਂਗਟ, ਧੰਜੂ)- ਬੀਤੇ ਸ਼ਨੀਵਾਰ ਨੂੰ ਸਰੀ-ਸੈਂਟਰ ਤੋਂ ਲਿਬਰਲ ਐਮ ਪੀ ਰਣਦੀਪ ਸਿੰਘ ਸਰਾਏ ਵਲੋਂ ਆਪਣੇ ਹਲਕੇ ਤੇ ਵੋਟਰਾਂ ਤੇ ਸਮਰਥਕਾਂ ਲਈ ਸਾਲਾਨਾ ਸਮਰ ਬਾਰਬੀਕਿਊ ਪਾਰਟੀ ਦਾ ਆਯੋਜਨ ਰੋਟਰੀ ਪਾਰਕ ਸਰੀ ਵਿਖੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਦਾ ਐਮ ਪੀ ਸਰਾਏ ਨੇ ਸਵਾਗਤ ਕਰਦਿਆਂ ਟਰੂਡੋ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ। ਉਹਨਾਂ ਹਲਕੇ ਦੇ ਵਿਕਾਸ ਕਾਰਜ਼ਾਂ ਅਤੇ ਸਰੀ ਨੂੰ ਇਕਨਾਮਿਕ ਹੱਬ ਬਣਾਉਣ ਲਈ ਸਰਕਾਰ ਵਲੋਂ ਕੀਤੇ ਗਏ ਯਤਨਾਂ ਦਾ ਖਾਸ ਜ਼ਿਕਰ ਕੀਤਾ।
- ਉਹਨਾਂ ਵਿਸ਼ਵ ਵਿਆਪੀ ਮੰਦੀ ਦੇ ਦਰਮਿਆਨ ਕੈਨੇਡੀਅਨ ਆਰਥਿਕਤਾ ਨੂੰ ਮਜਬੂਤੀ ਨਾਲ ਅੱਗੇ ਲਿਜਾਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਬਾਰੇ ਦੱਸਿਆ ਤੇ ਕਿਹਾ ਕਿ ਸਰਕਾਰ ਮਹਿੰਗਾਈ ਤੇ ਬੇਰੁਜਗਾਰੀ ਨੂੰ ਘਟਾਉਣ ਲਈ ਵਿਸ਼ੇਸ਼ ਯਤਨ ਕਰ ਰਹੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਲਈ ਉਹਨਾਂ ਆਪਣੇ ਵਲੰਟੀਅਰ ਨਾਲ ਫੂਡ, ਡਰਿੰਕਸ ਤੇ ਹੋਰ ਖਾਣ ਪੀਣ ਦੀਆਂ ਵਸਤਾਂ ਨਾਲ ਸੇਵਾ ਕੀਤੀ। ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਸਪੋਰਟਰਾਂ ਤੇ ਵਲੰਟੀਅਰਾਂ ਉਪਰ ਬਹੁਤ ਮਾਣ ਹੈ।
- Report- ਸਰੀ ( ਮਾਂਗਟ, ਧੰਜੂ)
Like this:
Like Loading...
Related