ਦੁਖਦਾਈ ਵਿਛੋੜਾ ਪ੍ਰਸਿੱਧ ਗਾਇਕ ਦਲਜੀਤ ਸਿੰਘ ਕਲਿਆਣਪੁਰੀ ਦਾ

ਸਰੀ ( Harinder Saini )- ਆਪਣੇ ਸਮੇਂ ਦੇ ਪ੍ਰਸਿੱਧ ਗਾਇਕ ਦਲਜੀਤ ਸਿੰਘ ਸੰਧੂ ਕਲਿਆਣਪੁਰੀ ਬੀਤੇ ਦਿਨੀ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 7 September ਦਿਨ ਵੀਰਵਾਰ ਨੂੰ ਬਾਦ ਦੁਪਹਿਰ ਫਾਈਵ ਰਿਵਰ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਗਿਆ। ਉਪਰੰਤ ਭੋਗ ਤੇ ਅੰਤਿਮ ਅਰਦਾਸ ਬਾਦ ਗੁਰਦੁਆਰਾ ਰਾਮਗੜੀਆ ਸੁਸਾਇਟੀ ਬਰੁੱਕਸਾਈਡ Surrey ਵਿਖੇ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਸਕੇ-ਸਬੰਧੀ, ਦੋਸਤ-ਮਿੱਤਰ ਤੇ ਭਾਈਚਾਰੇ ਦੇ ਲੋਕ ਸ਼ਾਮਿਲ ਸਨ ਜਿਹਨਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਸੁਮਨ ਭੇਟ ਕੀਤੇ ਤੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ । ਪਰਿਵਾਰ ਨਾਲ ਹਮਦਰਦੀ ਲਈ ਫੋਨ ਨੰਬਰ 778-590-7717 Or 604-782-3141 ਤੇ ਸੰਪਰਕ ਕੀਤਾ ਜਾ ਸਕਦਾ ਹੈ।