GKM Media - News - Radio & TV Blog British Columbia ਟੰਬਲਰ ਰਿਜ਼ ਗੋਲਾਬਾਰੀ ਦੇ ਦੋਸ਼ੀ ਦਾ ਭਰਾ ਜ਼ਮਾਨਤ ਦੀ ਉਲੰਘਣਾ ਕਰਨ ’ਤੇ ਗ੍ਰਿਫ਼ਤਾਰ
British Columbia Surrey

ਟੰਬਲਰ ਰਿਜ਼ ਗੋਲਾਬਾਰੀ ਦੇ ਦੋਸ਼ੀ ਦਾ ਭਰਾ ਜ਼ਮਾਨਤ ਦੀ ਉਲੰਘਣਾ ਕਰਨ ’ਤੇ ਗ੍ਰਿਫ਼ਤਾਰ

ਵੈਨਕੂਵਰ, 24 ਫਰਵਰੀ (ਮਲਕੀਤ ਸਿੰਘ) – ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਟੰਬਲਰ ਰਿਜ਼ ਵਿੱਚ ਹੋਈ ਭਿਆਨਕ ਗੋਲਾਬਾਰੀ ਨਾਲ ਜੁੜੇ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਪੁਲਿਸ ਨੇ ਮਾਰੇ ਗਏ ਦੋਸ਼ੀ ਦੇ ਵੱਡੇ ਭਰਾ ਜੈਕਬ ਵੈਨ ਰੂਟਸੇਲਾਰ ਨੂੰ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ।

 ਪੁਲਿਸ ਮੁਤਾਬਕ, ਜੈਕਬ ਵੈਨ ਰੂਟਸੇਲਾਰ 2024 ਵਿੱਚ ਫੋਰਟ ਮੈਕਮਰੇ ਵਿੱਚ ਹੋਈ ਛੁਰੀਮਾਰ ਘਟਨਾ ਵਿੱਚ ਕਥਿਤ ਭੂਮਿਕਾ ਲਈ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਸੀ ਅਤੇ ਜ਼ਮਾਨਤ ’ਤੇ ਰਿਹਾਅ ਹੋਇਆ  ਸੀ।

ਪੁਲਿਸ ਨੇ ਦੱਸਿਆ ਕਿ ਜ਼ਮਾਨਤ ਦੀ ਉਲੰਘਣਾ ਕਰਨ ਤੋਂ ਬਾਅਦ ਉਸ ਦੇ ਖ਼ਿਲਾਫ਼ ਦੇਸ਼ ਭਰ ਵਿੱਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ, ਜਿਸ ਦੇ ਆਧਾਰ ’ਤੇ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ।

ਅਧਿਕਾਰੀਆਂ ਅਨੁਸਾਰ, ਦੋਸ਼ੀ ਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Exit mobile version