GKM Media - News - Radio & TV Blog British Columbia ਇੱਕ ਯਾਦਗਾਰ ਰਾਤ – “ਮਾਵਾਂ ਠੰਢੀਆਂ ਛਾਂਵਾ” ਸਰੀ ਵਿੱਚ ਔਰਤ ਹੋਣ ਦੀ ਮਹਾਨਤਾ ਨੂੰ ਸਲਾਮ
British Columbia Mother Days Punjab

ਇੱਕ ਯਾਦਗਾਰ ਰਾਤ – “ਮਾਵਾਂ ਠੰਢੀਆਂ ਛਾਂਵਾ” ਸਰੀ ਵਿੱਚ ਔਰਤ ਹੋਣ ਦੀ ਮਹਾਨਤਾ ਨੂੰ ਸਲਾਮ

ਸਰੀ, ਬੀ.ਸੀ. – 4 ਮਈ, 2025: ਸਰੀ ਦੇ ਗ੍ਰੈਂਡ ਤਾਜ ਬੈਨਕੁਇਟ ਹਾਲ ਵਿੱਚ ਹੋਈ “ਮਾਵਾਂ ਠੰਢੀਆਂ ਛਾਂਵਾ” ਸਮਾਰੋਹ ਨੇ ਮਾਂਵਾਂ ਅਤੇ ਔਰਤਾਂ ਨੂੰ ਸਮਰਪਿਤ ਇੱਕ ਪਿਆਰ ਅਤੇ ਯਾਦਗਾਰ ਭਰੀ ਰਾਤ ਬਣਾਈ। ਇਹ ਸਮਾਰੋਹ ਗੁਰਦੀਪ ਆਰਟਸ ਅਕੈਡਮੀ ਅਤੇ GKM ਮੀਡੀਆ ਟੀਵੀ ਵੱਲੋਂ ਸਾਰਿਆਂ ਪਲੇਟਫ਼ਾਰਮਾਂ ਤੇ ਲਾਇਵ ਦਾ ਆਯੋਜਿਤ ਕੀਤਾ ਗਿਆ।

ਕਾਰਜਕ੍ਰਮ ਵਿੱਚ ਸੰਵੇਦਨਸ਼ੀਲ ਪ੍ਰਦਰਸ਼ਨ, ਸੱਭਿਆਚਾਰਕ ਨੁਮਾਇਸ਼ਾਂ, ਬੋਲੀਆਂ, ਅਤੇ ਰਾਮੂ ਰਿਕਸ਼ਾ ਵਾਲਾ ਨਾਟਕ ਪੇਸ਼ ਕੀਤਾ, ਸੁਆਦਲੇ ਭੋਜਨ ਅਤੇ ਉਪਹਾਰਾਂ ਰਾਹੀਂ ਔਰਤਾਂ ਦੀ ਮਹਾਨਤਾ ਨੂੰ ਮਨਾਇਆ ਗਿਆ। ਹਾਲ ਭਰਿਆ ਹੋਇਆ ਸੀ ਮਾਂਵਾਂ ਲਈ ਮਾਨ, ਪਿਆਰ ਅਤੇ ਆਦਰ ਦੀ ਭਾਵਨਾ ਨਾਲ ਇਹ ਅਧੋਜਨ ਸਲਾਂਗਾ ਯੌਗ ਕਦਮ ਸੀ

ਇਸ ਸਮਾਰੋਹ ਨੇ ਸਭ ਨੂੰ ਯਾਦ ਦਿਲਾਇਆ ਕਿ ਮਾਂਵਾਂ ਅਤੇ ਔਰਤਾਂ ਦਾ ਜੀਵਨ ਵਿੱਚ ਕੀਮਤੀ ਅਤੇ ਅਟੱਲ ਸਥਾਨ ਹੈ।

“ਮਾਵਾਂ ਠੰਢੀਆਂ ਛਾਂਵਾ” ਨੇ ਸਰੀ ਨੂੰ ਪ੍ਰੇਮ ਅਤੇ ਇਜ਼ਤ ਨਾਲ ਰੌਸ਼ਨ ਕਰ ਦਿੱਤਾ – ਇੱਕ ਸ਼ਾਨਦਾਰ ਰਾਤ ਜੋ ਔਰਤਾਂ ਨੂੰ ਸਮਰਪਿਤ ਸੀ।

#MaavanThandiyanChawan #GKMmediaTV #WomenEmpowerment #SurreyCommunity #PunjabiCulture #MotherhoodCelebration #ThankYouMoms

Exit mobile version