GKM Media - News - Radio & TV Blog News Press Release 19 ਨਵੰਬਰ ਨੂੰ ਬੀ.ਸੀ. ‘ਚ ਐਮਰਜੈਂਸੀ ਅਲਰਟ ਸਿਸਟਮ ਦਾ ਟੈਸਟ ਹੋਵੇਗਾ
British Columbia Press Release

19 ਨਵੰਬਰ ਨੂੰ ਬੀ.ਸੀ. ‘ਚ ਐਮਰਜੈਂਸੀ ਅਲਰਟ ਸਿਸਟਮ ਦਾ ਟੈਸਟ ਹੋਵੇਗਾ

ਜੀ.ਕੇ.ਐਮ. ਮੀਡੀਆ ਨਿਊਜ਼ ਡੈੱਸਕ

ਵਿਕਟੋਰੀਆ — ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਬੁੱਧਵਾਰ, 19 ਨਵੰਬਰ 2025, ਦੁਪਹਿਰ 1:55 ਵਜੇ

ਸੂੱਬੇ ਭਰ ਵਿੱਚ ਐਮਰਜੈਂਸੀ ਅਲਰਟ ਸਿਸਟਮ ਦਾ ਟੈਸਟ ਕੀਤਾ ਜਾਵੇਗਾ।

ਇਹ ਟੈਸਟ ਸੁਨੇਹਾ ਸਾਰੇ ਢਕੁਵੇਂ ਮੋਬਾਈਲ ਫੋਨਾਂ, ਰੇਡੀਓ ਅਤੇ ਟੀਵੀ ਪ੍ਰਸਾਰਣਾਂ ‘ਤੇ ਆਵੇਗਾ ਅਤੇ ਇਸ ਵਿੱਚ ਸਪਸ਼ਟ ਲਿਖਿਆ ਹੋਵੇਗਾ ਕਿ ਇਹ ਸਿਰਫ਼ ਇੱਕ ਟੈਸਟ ਹੈ।

ਐਮਰਜੈਂਸੀ ਅਲਰਟ ਸਿਸਟਮ ਦਾ ਮਕਸਦ ਜੰਗਲਾਤ ਦੀ ਅੱਗ, ਹੜ੍ਹ, ਬਹੁਤ ਗਰਮੀ, ਸੁਨਾਮੀ ਜਾਂ ਭਾਰੀ ਤੂਫ਼ਾਨ ਵਰਗੀਆਂ

ਜਾਨ ਲਈ ਖ਼ਤਰਨਾਕ ਸਥਿਤੀਆਂ ਵਿੱਚ ਲੋਕਾਂ ਨੂੰ ਤੁਰੰਤ ਸੂਚਿਤ ਕਰਨਾ ਹੈ।

ਟੈਸਟ ਦੌਰਾਨ ਜਨਤਾ ਵੱਲੋਂ ਕੋਈ ਕਾਰਵਾਈ ਦੀ ਲੋੜ ਨਹੀਂ।

ਟੈਸਟ ਤੋਂ ਬਾਅਦ ਲੋਕ ਇੱਕ ਛੋਟੇ ਸਰਵੇਖਣ ਰਾਹੀਂ ਆਪਣੀ ਰਾਏ ਦੇ ਸਕਦੇ ਹਨ।

ਇਹ ਟੈਸਟ ਹਰ ਸਾਲ ਦੋ ਵਾਰ ਕੀਤਾ ਜਾਂਦਾ ਹੈ, ਤਾਂ ਜੋ ਸਿਸਟਮ ਨੂੰ ਵਾਸਤਵਿਕ ਐਮਰਜੈਂਸੀ ਤੋਂ ਪਹਿਲਾਂ ਸੁਧਾਰਿਆ ਜਾ ਸਕੇ।

ਵਧੇਰੇ ਜਾਣਕਾਰੀ ਲਈ EmergencyInfoBC ਵੈਬਸਾਈਟ ਵੇਖੋ

#BCEmergencyAlert #ਸੁਰੱਖਿਆ #BCNews #ਤਿਆਰੀ #AlertReady #EmergencyInfoBC #GKMNews #BCPunjabiNews #ਸਮਾਜਿਕਸੁਰੱਖਿਆ

Exit mobile version