Canada India Surrey

ਭਾਰਤ ਨੂੰ ਕੁਦਰਤੀ ਸਾਥੀ ਕਰਾਰ ਦਿੰਦਿਆਂ ਕਾਰਨੀ ਨੇ  ਵਪਾਰਕ ਸਮਝੌਤੇ ਦੀ ਆਸ ਜਤਾਈ

ਦਸੰਬਰ ਵਿੱਚ ਵੀਹ ਦੇਸ਼ਾਂ ਦੀ ਸ਼ਿਖਰ ਬੈਠਕ ਦੌਰਾਨ ਦਸਤਖ਼ਤ ਸੰਭਵ

  ਮੁੰਬਈ,1ਮਾਰਚ (ਬਿਊਰੋ ) – ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਨੂੰ ਕੈਨੇਡਾ ਦਾ “ਕੁਦਰਤੀ ਸਾਥੀ” ਕਰਾਰ ਦਿੰਦਿਆਂ ਕਿਹਾ ਹੈ ਕਿ ਦੋਵੇਂ ਦੇਸ਼ ਇਸ ਸਾਲ ਦੇ ਅੰਤ ਤੱਕ ਇਕ ਵਿਸ਼ਤ੍ਰਿਤ ਮੁਕਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇ ਸਕਦੇ ਹਨ। ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਦਸੰਬਰ ਵਿੱਚ ਹੋਣ ਵਾਲੀ ਵੀਹ ਦੇਸ਼ਾਂ ਦੀ ਸ਼ਿਖਰ ਬੈਠਕ ਦੌਰਾਨ ਇਸ ’ਤੇ ਦਸਤਖ਼ਤ ਹੋਣ ਦੀ ਸੰਭਾਵਨਾ ਬਣ ਸਕਦੀ ਹੈ।

 ਭਾਰਤ ਦੌਰੇ ’ਤੇ ਉਹ ਗਏ ਕਾਰਨੀ ਨੇ ਦੋਪੱਖੀ ਤਣਾਅ ਦੀਆਂ ਪੁਰਾਣੀਆਂ ਗੱਲਾਂ ਨੂੰ ਪਾਸੇ ਰੱਖਦਿਆਂ ਭਾਰਤ ਨਾਲ ਨਵੇਂ ਆਰਥਿਕ ਸਹਿਯੋਗ ਦੇ ਯੁੱਗ ਦੀ ਸ਼ੁਰੂਆਤ ਕਰਨ ਦੀ ਇੱਛਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਵਪਾਰ, ਨਿਵੇਸ਼ ਅਤੇ ਤਕਨੀਕੀ ਖੇਤਰਾਂ ਵਿੱਚ ਇਕ ਦੂਜੇ ਲਈ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।

ਮੁੰਬਈ  ਦੇ ਇਕ ਇਤਿਹਾਸਕ ਹੋਟਲ ਵਿੱਚ ਵਪਾਰਕ ਵਰਗ ਨੂੰ ਸੰਬੋਧਨ ਕਰਦਿਆਂ ਕਾਰਨੀ ਨੇ ਕਿਹਾ ਕਿ ਕੈਨੇਡਾ ਅਤੇ ਭਾਰਤ ਵਿਸ਼ਤ੍ਰਿਤ ਆਰਥਿਕ ਭਾਈਚਾਰੇ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਮਝੌਤਾ ਦੋਵੇਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਨੂੰ ਮਜ਼ਬੂਤੀ ਦੇਵੇਗਾ ਅਤੇ ਨਵੀਆਂ ਰੋਜ਼ਗਾਰ ਸੰਭਾਵਨਾਵਾਂ ਪੈਦਾ ਕਰੇਗਾ।

ਕਾਰਨੀ ਨੇ ਭਾਰਤ ਦੀ ਵਧਦੀ ਆਰਥਿਕ ਤਾਕਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਦੋਵੇਂ ਦੇਸ਼ਾਂ ਵਿੱਚ ਸਾਂਝੇ ਮੁੱਲ ਅਤੇ ਲੋਕਤਾਂਤਰਿਕ ਪ੍ਰਣਾਲੀ ਇਕ ਮਜ਼ਬੂਤ ਅਧਾਰ ਪ੍ਰਦਾਨ ਕਰਦੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਵਪਾਰਕ ਰਿਸ਼ਤਿਆਂ ਨੂੰ ਨਵੀਂ ਉਚਾਈਆਂ ’ਤੇ ਲਿਜਾਣ ਲਈ ਦੋਵੇਂ ਪੱਖ ਵਚਨਬੱਧ ਹਨ।

ਰਾਜਨੀਤਿਕ ਵਿਸ਼ਲੇਸ਼ਕਾਂ ਦੇ ਅਨੁਸਾਰ, ਇਹ ਬਿਆਨ ਕੈਨੇਡਾ-ਭਾਰਤ ਸੰਬੰਧਾਂ ਵਿੱਚ ਨਵੇਂ ਪੜਾਅ ਦੀ ਸੰਕੇਤਕ ਘੋਸ਼ਣਾ ਹੈ, ਜਿਸ ਨਾਲ ਦੋਵੇਂ ਦੇਸ਼ਾਂ ਵਿਚਕਾਰ ਆਰਥਿਕ ਅਤੇ ਰਣਨੀਤਿਕ ਸਾਂਝ ਹੋਰ ਮਜ਼ਬੂਤ ਹੋ ਸਕਦੀ ਹੈ।

Leave a Reply

Discover more from GKM Media - News - Radio & TV

Subscribe now to keep reading and get access to the full archive.

Continue reading