ਸਿੱਖ ਹਿੱਤਾਂ ਤੇ ਪੰਜਾਬੀਆਂ ਦੇ ਸਮੂਹਿਕ ਹਿੱਤਾਂ ਵਿਚ ਉਲਝੀ ਅਕਾਲੀ ਲੀਡਰਸ਼ਿਪ ਦੀ ਤਾਣੀ GKM MEDIA TV

ਸ੍ਰੀ ਅਕਾਲ ਤਖਤ ਸਾਹਿਬ ਵਲੋਂ 2 ਦਸੰਬਰ ਨੂੰ ਸੁਣਾਏ ਗਏ ਹੁਕਮਨਾਮੇ ਨੇ ਅਕਾਲੀ ਦਲ ਦੀ ਸਿਆਸਤ ਵਿੱਚ ਨਵਾਂ ਮੋੜ ਲਿਆ। ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਪਾਰਟੀ ਨੇ ਨਵੀਂ ਭਰਤੀ ਲਈ ਨਵੇਂ ਪ੍ਰਧਾਨ ਦੀ ਚੋਣ 1 ਮਾਰਚ ਤੱਕ ਕਰਨ ਦਾ ਐਲਾਨ ਕੀਤਾ। ਇਸ ਫੈਸਲੇ ਨੇ ਧਾਰਮਿਕ ਸਜਾ ਪੂਰੀ ਕਰਨ ਦੇ ਮਾਮਲੇ ਨੂੰ ਸਿਆਸੀ ਮੋੜ ਦੇ ਦਿੱਤੇ ਹਨ।
ਅਕਾਲੀ ਦਲ ਦੇ ਦੋਹਰੇ ਕਿਰਦਾਰ ਤੇ ਸਿੱਖ ਧਰਮ ਦੇ ਨਾਮ ’ਤੇ ਸਿਆਸਤ ਕਰਨ ਦੇ ਦੋਸ਼ ਵਿਰੋਧੀਆਂ ਵਲੋਂ ਲਗਾਤਾਰ ਲਾਏ ਜਾ ਰਹੇ ਹਨ। ਵਰਕਿੰਗ ਕਮੇਟੀ ਵੱਲੋਂ ਚੋਣ ਕਮਿਸ਼ਨ ਦੇ ਨਿਯਮਾਂ ਤੇ ਸੰਵਿਧਾਨਕ ਮਜ਼ਬੂਰੀਆਂ ਦਾ ਹਵਾਲਾ ਦੇ ਕੇ ਨਵੇਂ ਕਦਮ ਉਠਾਏ ਜਾ ਰਹੇ ਹਨ।
ਪਰ ਸਵਾਲ ਇਹ ਹੈ ਕਿ ਕੀ ਅਕਾਲੀ ਦਲ ਸਿੱਖ ਹਿੱਤਾਂ ਤੋਂ ਉੱਪਰ ਉਠ ਕੇ ਸਾਰਿਆਂ ਪੰਜਾਬੀਆਂ ਦੀ ਪਾਰਟੀ ਬਣ ਸਕੇਗਾ? ਪਾਰਟੀ ਨੂੰ ਆਪਣੀ ਧਾਰਮਿਕ ਸਿਆਸਤ ਦੇ ਦਾਅਵਿਆਂ ਨਾਲੋਂ ਆਮ ਲੋਕਾਂ ਦੇ ਵਿਸ਼ਵਾਸ ਤੇ ਜੁੜਨ ਦੀ ਲੋੜ ਹੈ।
ਅਕਾਲੀ ਦਲ ਲਈ ਚੁਣੌਤੀ
ਅਜੋਕੇ ਸਮੇਂ ਵਿਚ ਕੇਵਲ ਧਾਰਮਿਕ ਸਿਆਸਤ ਨਾਲ ਸੱਤਾ ਪ੍ਰਾਪਤੀ ਮਮਕਿਨ ਨਹੀਂ। ਆਮ ਆਦਮੀ ਪਾਰਟੀ ਨੇ ਭ੍ਰਿਸ਼ਟਾਚਾਰ ਵਿਰੋਧੀ ਨਾਅਰੇ ਅਤੇ ਸਾਫ ਸੁਥਰੇ ਗਵਰਨੇਸ ਨਾਲ ਪੰਜਾਬ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਅਕਾਲੀ ਦਲ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸੱਚੇ ਪ੍ਰਤੀਨਿਧ ਵਜੋਂ ਉਭਰਨ ਲਈ ਲੋਕਾਂ ਵਿਚ ਵਿਸ਼ਵਾਸ ਬਣਾਉਣ ਦੀ ਲੋੜ ਹੈ।
ਜਦੋਂ ਤਕ ਅਹੁਦੇਦਾਰੀਆਂ ਤੇ ਸੱਤਾ ਦੀ ਲਾਲਸਾ ਹਾਵੀ ਰਹੇਗੀ, ਅਕਾਲੀ ਦਲ ਲਈ ਸਿੱਖ ਤੇ ਪੰਜਾਬੀਆਂ ਦੇ ਹਿੱਤਾਂ ਦੀ ਪਹਿਚਾਣ ਮੁਸ਼ਕਿਲ ਰਹੇਗੀ। ਲੀਡਰਸ਼ਿਪ ਵਿਚ ਤਿਆਗ ਤੇ ਇਮਾਨਦਾਰੀ ਦੀ ਭਾਵਨਾ ਹੀ ਪਾਰਟੀ ਨੂੰ ਨਵੀਂ ਦਿਸ਼ਾ ਵਿੱਚ ਲੈ ਕੇ ਜਾ ਸਕਦੀ ਹੈ।
#AkaliDal #PunjabiPolitics #SikhUnity #PunjabLeadership #PoliticalVision #SikhInterests #PunjabiMedia #Editorial