ਐਬਸਫੋਰਡ, 28 ਜੁਲਾਈ (JSK) – ਪੰਜਾਬੀ ਸਭਿਆਚਾਰ ਅਤੇ ਵਿਰਸੇ ਨੂੰ ਮਨਾਉਂਦਿਆਂ, ਐਬਸਫੋਰਡ ਦੀ ਵਿਰਸਾ ਫਾਊਂਡੇਸ਼ਨ ਵੱਲੋਂ ਫਾਰਮ ਹਾਊਸ ਵਿਖੇ ਵੱਡਾ ਸਭਿਆਚਾਰਕ ਸਮਾਗਮ ਕਰਵਾਇਆ ਗਿਆ। ਧਰਮਵੀਰ ਕੌਰ, ਦਵਿੰਦਰ ਬਚਰਾ ਅਤੇ ਬਲਜਿੰਦਰ ਕੌਰ ਸੰਧੂ ਅਤੇ ਮਨਜੀਤ ਥਿੰਦ ਦੀ ਰਹਿਨੁਮਾਈ ਹੇਠ ਆਯੋਜਿਤ ਸਮਾਰੋਹ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਵਿਰਸੇ ਦੀ ਸ਼ਾਨਦਾਰ ਪੇਸ਼ਕਸ਼ ਕੀਤੀ ਗਈ।

ਇਸ ਮੌਕੇ ਸਥਾਨ ਨੂੰ ਪੰਜਾਬੀ ਢੰਗ ਨਾਲ ਸੁਸ਼ੋਭਤ ਕੀਤਾ ਗਿਆ ਸੀ। ਰੰਗ–ਬਿਰੰਗੀਆਂ ਪੰਜਾਬਣਾਂ ਨੇ ਗਿੱਧੇ ਅਤੇ ਲੋਕ-ਬੋਲੀਆਂ ਰਾਹੀਂ ਸਮਾਗਮ ਨੂੰ ਰੌਣਕਾਂ ਨਾਲ ਭਰ ਦਿੱਤਾ। ਸਮਾਰੋਹ ਮਰਹੂਮ ਕਲਾਕਾਰ ਜਰਨੈਲ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ, ਜਿਨ੍ਹਾਂ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਸਮਾਗਮ ਦੌਰਾਨ ਕਈ ਸਾਹਿਤਕਾਰਾਂ, ਲੇਖਕਾਂ, ਪੱਤਰਕਾਰਾਂ ਅਤੇ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੂੰ “ਹਿਊਮਨ ਰਾਈਟਸ ਐਕਟਵਿਸਟ” ਵਜੋਂ ਸਨਮਾਨਿਤ ਕੀਤਾ ਗਿਆ।

ਸਨਮਾਨਤ ਲੇਖਕਾਂ ਅਤੇ ਸ਼ਖਸੀਅਤਾਂ ਵਿੱਚ ਸ਼ਾਮਿਲ ਸਨ: ਡਾ. ਗੁਰਮਿੰਦਰ ਸਿੱਧੂ, ਹਰਕੀਰਤ ਕੌਰ ਚਾਹਲ, ਪ੍ਰੋ. ਹਰਿੰਦਰ ਕੌਰ ਸੋਹੀ, ਸੁਖਜੀਤ ਕੌਰ ਹੁੰਦਲ, ਨਵਤੇਜ ਭਾਰਤੀ, ਗੁਰਦੀਪ ਸਿੰਘ ਭੁੱਲਰ, ਜਸਬੀਰ ਕੌਰ ਮਾਨ, ਮੋਹਨ ਬਚੜਾ, ਅਜਮੇਰ ਰੋਡੇ, ਮਨਜੀਤ ਗਿੱਲ, ਬਿੰਦੂ ਮਠਾੜੂ, ਬਲਵੀਰ ਕੌਰ ਢਿੱਲੋਂ, ਜੱਸਮਲਕੀਤ, ਜੈਜ ਗਿੱਲ, ਹਰਸ਼ਰਨ ਕੌਰ, ਸ਼ੈਰੀ, ਪ੍ਰੀਤਪਾਲ ਕੌਰ ਪੂਨੀ ਅਟਵਾਲ, ਸੁਰਿੰਦਰ ਕੌਰ ਕੋਟਲੀ, ਸੁਰਜੀਤ ਕਲਸੀ, ਗੁਰਨੂਰ ਸਿੱਧੂ, ਸਿਮਰਨ ਸਿੰਘ (ਸੀਏਟਲ), ਐਂਡੀ ਸਿੱਧੂ, ਹਰਕੀਰਤ ਸਿੰਘ, ਗੁਰਸੇਵ ਸਿੰਘ ਪੰਧੇਰ, ਸੁਖਵਿੰਦਰ ਸਿੰਘ ਚੋਹਲਾ, ਅਤੇ ਜੀਕੇਐਮ ਟੀਵੀ ਦੇ ਜਰਨੈਲ ਸਿੰਘ ਖੰਡੋਲੀ।

ਇਸ ਮੌਕੇ ਪੰਜ ਨਵੀਆਂ ਪੁਸਤਕਾਂ ਜਨਤਕ ਕੀਤੀਆਂ ਗਈਆਂ:
ਜਿਮੀਂ ਪੁੱਛੇ ਅਸਮਾਨ (ਡਾ. ਆਸਮਾ ਕਾਦਰੀ) ਸਿੱਖ ਹੈਰੀਟੇਜ (ਡਾ. ਰਿਸ਼ੀ ਸਿੰਘ ਤੇ ਸੰਦੀਪ ਸ਼ੰਕਰ) ਵਿਰਸੇ ਦਾ ਸੰਦੂਕ (ਮਨਜੀਤ ਕੌਰ ਗਿੱਲ) ਸੈਲਫ ਇੰਪਾਵਰਮੈਂਟ (ਹਰਪ੍ਰੀਤ ਧਾਲੀਵਾਲ) ਸਿਹਤ ਵੇਲਾ (ਡਾ. ਸੁਦਰਸ਼ਨ ਭਗਤ ਤੇ ਡਾ. ਨਿਸ਼ਾ ਡੋਗਰਾ)

ਧਰਮਵੀਰ ਕੌਰ ਧਾਲੀਵਾਲ ਨੇ ਦੱਸਿਆ ਕਿ 9ਵਾਂ ਸਾਲਾਨਾ ਮੇਲਾ 9 ਅਗਸਤ ਨੂੰ ਹੋਵੇਗਾ, ਜਿਸ ਵਿੱਚ ਡਾ. ਬਲਵਿੰਦਰ ਕੌਰ ਬਰਾੜ, ਬਚਿੰਤ ਕੌਰ ਬਰਾੜ ਅਤੇ ਸਰਬਜੀਤ ਮਾਂਗਟ ਵਰਗੇ ਪ੍ਰਸਿੱਧ ਵਿਦਵਾਨ ਸ਼ਾਮਲ ਹੋਣਗੇ।
ਇਹ ਸਮਾਗਮ ਕੈਨੇਡਾ ਵਿੱਚ ਪੰਜਾਬੀ ਵਿਰਸੇ ਨੂੰ ਸੰਭਾਲਣ ਅਤੇ ਆਉਣ ਵਾਲੀ ਪੀੜ੍ਹੀ ਲਈ ਲਿਖਤੀ ਵਿਰਾਸਤ ਸੰਭਾਲਣ ਵੱਲ ਇੱਕ ਵੱਡਾ ਕਦਮ ਸਾਬਤ ਹੋਇਆ।