ਕੇਲੋਨਾ RCMP ਵੱਲੋਂ ਨਵੇਂ ਕਰੈਡਿਟ ਕਾਰਡ ਘੋਟਾਲੇ ਬਾਰੇ ਜਨਤਾ ਨੂੰ ਚੇਤਾਵਨੀ
ਕੇਲੋਨਾ RCMP ਨੇ ਨਿਵਾਸੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਫ਼ਰਾਡ ਕਰਨ ਵਾਲੇ ਆਪਣੇ ਆਪ ਨੂੰ ਕੈਨੇਡਾ ਦੇ ਵੱਡੇ ਬੈਂਕਾਂ ਦੇ ਕਰਮਚਾਰੀ ਦੱਸ ਕੇ ਲੋਕਾਂ ਤੋਂ ਵੀਡੀਓ ਕਾਲਾਂ ਰਾਹੀਂ ਨਿੱਜੀ ਦਸਤਾਵੇਜ਼ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
