Guilty Plea Entered in Prince George Area Drug Trafficking Investigation
ਉੱਤਰੀ ਬ੍ਰਿਟਿਸ਼ ਕੋਲੰਬੀਆ ਵਿੱਚ ਵੱਡੇ ਪੱਧਰ ’ਤੇ ਚੱਲ ਰਹੀ ਨਸ਼ਾ ਤਸਕਰੀ ਦੀ ਜਾਂਚ ਤੋਂ ਬਾਅਦ ਵਿਨਿਪੇਗ ਦੇ ਇੱਕ ਵਿਅਕਤੀ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਬ੍ਰਿਟਿਸ਼ ਕੋਲੰਬੀਆ ਦੀ ਕਾਂਬਾਈਨਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ (CFSEU-BC) ਦੀ ਨਾਰਥ ਡਿਸਟ੍ਰਿਕਟ ਟੀਮ ਵੱਲੋਂ ਪ੍ਰਿੰਸ ਜਾਰਜ RCMP ਨਾਲ ਮਿਲ ਕੇ ਕੀਤੀ ਗਈ।
2022 ਦੀ ਸ਼ੁਰੂਆਤ ਵਿੱਚ ਸ਼ੁਰੂ ਹੋਈ ਜਾਂਚ ਦੌਰਾਨ ਪੁਲਿਸ ਨੇ ਉੱਤਰੀ ਬੀ.ਸੀ. ਵਿੱਚ ਸਰਗਰਮ ਨਸ਼ਾ ਤਸਕਰੀ ਗਿਰੋਹ ਨਾਲ ਜੁੜੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ।
30 ਮਾਰਚ ਤੋਂ 1 ਅਪ੍ਰੈਲ 2022 ਤੱਕ ਕਈ ਥਾਵਾਂ ’ਤੇ ਤਲਾਸ਼ੀ ਵਾਰੰਟ ਲਾਗੂ ਕੀਤੇ ਗਏ, ਜਿਸ ਦੌਰਾਨ ਗੈਰਕਾਨੂੰਨੀ ਗਤੀਵਿਧੀਆਂ ਨਾਲ ਜੁੜਿਆ ਸਮਾਨ ਬਰਾਮਦ ਹੋਇਆ।
21 ਮਾਰਚ 2023 ਨੂੰ ਕੈਨੇਡਾ ਦੀ ਪਬਲਿਕ ਪ੍ਰੋਸੀਕਿਊਸ਼ਨ ਸਰਵਿਸ ਨੇ ਵਿਨਿਪੇਗ ਦੇ 31 ਸਾਲਾ ਕੁਇਨ ਅਲੈਕਜ਼ੈਂਡਰ ਡੇਵਿਡਸਨ ’ਤੇ ਕੋਕੇਨ ਦੀ ਤਸਕਰੀ ਦੇ ਉਦੇਸ਼ ਨਾਲ ਕਬਜ਼ੇ ਦਾ ਦੋਸ਼ ਲਗਾਇਆ।
ਡੇਵਿਡਸਨ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪ੍ਰਿੰਸ ਜਾਰਜ ਅਦਾਲਤ ਵਿੱਚ ਪੇਸ਼ ਹੋਣ ਲਈ ਛੱਡਿਆ ਗਿਆ। 9 ਜੂਨ 2025 ਨੂੰ ਉਸਨੇ ਦੋਸ਼ ਕਬੂਲ ਕਰ ਲਿਆ।
13 ਜਨਵਰੀ 2026 ਨੂੰ ਅਦਾਲਤ ਨੇ ਉਸਨੂੰ ਤਿੰਨ ਸਾਲ ਅਤੇ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ।
CFSEU-BC ਦੇ ਮੀਡੀਆ ਰਿਲੇਸ਼ਨਜ਼ ਅਧਿਕਾਰੀ ਸਰਜੰਟ ਸਰਬਜੀਤ ਕੇ. ਸੰਗਾ ਨੇ ਕਿਹਾ,
“ਸਾਡੇ ਸਾਥੀਆਂ ਨਾਲ ਮਜ਼ਬੂਤ ਸਾਂਝ ਕਾਰਨ ਇਹ ਮੁਹਿੰਮ ਇੱਕ ਵੱਡੇ ਨਸ਼ਾ ਤਸਕਰੀ ਨੈੱਟਵਰਕ ਨੂੰ ਤੋੜਣ ਵਿੱਚ ਕਾਮਯਾਬ ਰਹੀ ਅਤੇ ਸਾਡੀ ਕਮਿਊਨਿਟੀ ਤੋਂ ਨਸ਼ੇ ਨੂੰ ਦੂਰ ਕੀਤਾ ਗਿਆ।”
CFSEU-BC ਨੇ ਇਸ ਜਾਂਚ ਦੌਰਾਨ ਪ੍ਰਿੰਸ ਜਾਰਜ RCMP ਅਤੇ ਵਿਲੀਅਮਜ਼ ਲੇਕ RCMP ਪੋਲਿਸ ਡੌਗ ਸਰਵਿਸਿਜ਼ ਦਾ ਧੰਨਵਾਦ ਵੀ ਕੀਤਾ।

Leave a Reply