British Columbia News

ਸਿਟੀ ਆਫ਼ ਸਰੀ ਨੇ ਸਟਰਾਬੇਰੀ ਹਿੱਲ ਵਿੱਚ ਨਵਾਂ ਚਾਈਲਡ ਕੇਅਰ ਸੈਂਟਰ ਖੋਲ੍ਹਿਆ

ਸਰੀ, ਬੀ.ਸੀ.  – 2 ਮਈ, 2025 ਨੂੰ ਸਰੀ ਸਿਟੀ ਕੌਂਸਲ ਨੇ ਨਵੇਂ ਖੁੱਲ੍ਹੇਂ ਸਟਰਾਬੇਰੀ ਹਿੱਲ ਹਾਲ ਚਾਈਲਡ ਕੇਅਰ ਸੈਂਟਰ ਦਾ ਰਸਮੀ ਉਦਘਾਟਨ ਕੀਤਾ । ਇਹ ਪੂਰੀ ਤਰ੍ਹਾਂ ਲਾਇਸੰਸਸ਼ੁਦਾ ਪ੍ਰਾਪਤ ਸਹੂਲਤ 1 ਅਪਰੈਲ,2025 ਨੂੰ ਖੁੱਲ੍ਹੀ ਸੀ ਅਤੇ ਇਸ ਸਮੇਂ 3 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਲਈ ਉਪਲਬਧ 25 ਥਾਵਾਂ ਨੂੰ ਭਰਨ ਲਈ ਅਰਜ਼ੀਆਂ ਲਈਆਂ ਜਾ ਰਹੀਆਂ ਹਨ।

 

ਚਾਈਲਡ ਕੇਅਰ ਦੇ ਪਾਰਲੀਮਾਨੀ ਸਕੱਤਰ ਰੋਹਿਨੀ ਅਰੋੜਾ ਨੇ ਕਿਹਾ, “ਨਵਾਂ ਸਟਰਾਬੇਰੀ ਹਿੱਲ ਹਾਲ ਚਾਈਲਡ ਕੇਅਰ ਸੈਂਟਰ, ਸਰੀ ਦੀ ਵਧ ਰਹੀ ਬੱਚਿਆਂ ਦੀ ਸੰਭਾਲ ਪ੍ਰਣਾਲੀ ਵਿੱਚ ਇੱਕ ਸਵਾਗਤਯੋਗ ਵਾਧਾ ਹੈ”। “ਕਮਿਊਨਿਟੀ ਵਿੱਚ ਸਹਿਯੋਗੀ ਸਮੂਹਾਂ ਦੇ ਸਹਿਯੋਗ ਨਾਲ, ਸਰੀ ਵਿੱਚ ਕੰਮਕਾਜੀ ਪਰਿਵਾਰਾਂ ਅਤੇ ਸਿੰਗਲ ਮਾਪਿਆਂ ਲਈ ਬੱਚਿਆਂ ਦੀ ਉੱਚ -ਪੱਧਰੀ ਦੇਖਭਾਲ ਤੱਕ ਵਧੇਰੇ ਪਹੁੰਚ ਹੋਵੇਗੀ, ਜੋ ਸਥਾਨਕ ਲੋੜਾਂ ਨੂੰ ਵੀ ਪੂਰਾ ਕਰੇਗੀ । ਇਸ ਤਰ੍ਹਾਂ ਅਸੀਂ ਸੂਬੇ ਭਰ ਵਿੱਚ ਬੱਚਿਆਂ ਅਤੇ ਪਰਿਵਾਰਾਂ ਲਈ ਇੱਕ ਮਜ਼ਬੂਤ ਭਵਿੱਖ ਦਾ ਨਿਰਮਾਣ ਕਰ ਰਹੇ ਹਾਂ।

 

2020 ਵਿੱਚ, ਸ਼ਹਿਰ ਨੇ ਚਾਈਲਡ ਕੇਅਰ ਬੀਸੀ ਨਿਊ ਸਪੇਸਿਜ਼ ਫ਼ੰਡ (ChildCareBC New Spaces Fund ) ਤੋਂ $425,172 ਦੀ ਗਰਾਂਟ ਪ੍ਰਾਪਤ ਕੀਤੀ ਸੀ ਅਤੇ 2024 ਵਿੱਚ ਇੱਕ ਚੋਣ ਪ੍ਰਕਿਰਿਆ ਤੋਂ ਬਾਅਦ ਐਲੈਕਸ ਹਾਊਸ (Alex House) ਨੂੰ ਇਹ ਸਹੂਲਤ ਇੱਥੇ ਚਲਾਉਣ ਲਈ ਨਿਯੁਕਤ ਕੀਤਾ ਗਿਆ ਸੀ । ਇਹ ਫ਼ੰਡ 2021-2031 ਦਰਮਿਆਨ  ਕੈਨੇਡਾ-ਬ੍ਰਿਟਿਸ਼ ਕੋਲੰਬੀਆ ਕੈਨੇਡਾ-ਵਾਈਡ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ (ELCC) ਸਮਝੌਤੇ ਤਹਿਤ ਸੂਬਾਈ ਨਿਵੇਸ਼ ਅਤੇ ਫੈਡਰਲ ਫੰਡਿੰਗ ਦੁਆਰਾ ਸਾਂਝੇ ਤੌਰ ‘ਤੇ ਸਹਾਇਤਾ ਪ੍ਰਾਪਤ ਹੈ।

 

ਮੇਅਰ ਬਰੈਂਡਾ ਲੌਕ ਨੇ ਕਿਹਾ, “ਮੈਂ ਇਹ ਦੇਖ ਕੇ ਖ਼ੁਸ਼ ਹਾਂ ਕਿ ਸਟਰਾਬੇਰੀ ਹਿੱਲ ਦੇ ਗੁਆਂਢ ਵਿੱਚ ਬੱਚਿਆਂ ਦੀ ਦੇਖਭਾਲ ਲਈ ਲੋੜੀਂਦੀਆਂ ਥਾਵਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। “ChildCareBC New Spaces Fund ਦਾ ਧੰਨਵਾਦ, ਜਿਸ ਨੇ ਇਸ ਪ੍ਰੋਜੈਕਟ ਲਈ ਫ਼ੰਡ ਦਿੱਤਾ ਅਤੇ ਅਸੀਂ ਸਿਟੀ ਆਫ਼ ਸਰੀ, ਜਿਸਨੇ ਇਤਿਹਾਸਕ ਸ਼ਹਿਰੀ ਇਮਾਰਤ ਨੂੰ ਸਥਾਨਕ ਪਰਿਵਾਰਾਂ ਦੀ ਸਹਾਇਤਾ ਲਈ ਵਰਤਣ ਦੀ ਆਗਿਆ ਦਿੱਤੀ।”

 

ਸਟਰਾਬੇਰੀ ਹਿੱਲ ਹਾਲ ਪਹਿਲੀ ਵਾਰ 1909 ਵਿੱਚ ਬਣਾਇਆ ਗਿਆ ਸੀ ਅਤੇ ਇਸਨੂੰ ਸਿਟੀ ਆਫ਼ ਸਰੀ ਹੈਰੀਟੇਜ ਰਜਿਸਟਰ ਵਿੱਚ ਸੂਚੀਬੱਧ ਕੀਤਾ ਗਿਆ ਹੈ। 2021 ਵਿੱਚ ਸਟਰਾਬੇਰੀ ਹਿੱਲ ਹਾਲ ਨੂੰ ਅੱਗ ਲੱਗਣ ਤੋਂ ਬਾਅਦ, ਸ਼ਹਿਰ ਨੇ ਅਸਲ ਇਮਾਰਤ ਦੀ ਨਕਲ ਦਾ ਰੁਬਰੂ ਹਾਲ ਬਣਾਇਆ, ਜੋ 2.5 ਮਿਲੀਅਨ ਡਾਲਰ ਦੇ ਪੂੰਜੀ ਬਜਟ ਨਾਲ 2024 ਵਿੱਚ ਪੂਰਾ ਹੋਇਆ ਸੀ। ਇਸ ਉਸਾਰੀ ਪ੍ਰੋਜੈਕਟ ਵਿੱਚ ਨਾਲ ਲੱਗਦੇ ਆਰ.ਏ. ਨਿਕੋਲਸਨ ਪਾਰਕ (R.A. Nicholson Park) ਵਿੱਚ ਇੱਕ ਨਵਾਂ ਖੇਡ ਖੇਤਰ ਵੀ ਸ਼ਾਮਲ ਕੀਤਾ ਗਿਆ ਹੈ ।

 

ਇਹ ਸਹੂਲਤ ਇਸ ਸਮੇਂ ਦਾਖ਼ਲਾ ਅਰਜ਼ੀਆਂ ਸਵੀਕਾਰ ਕਰ ਰਹੀ ਹੈ। ਪ੍ਰੋਜੈਕਟ ਬਾਰੇ ਹੋਰ ਜਾਣਕਾਰੀ ਲਈ ਸਿਟੀ ਦੀ ਵੈੱਬਸਾਈਟ ‘ਤੇ ਜਾਓ।

Discover more from GKM Media - News - Radio & TV

Subscribe now to keep reading and get access to the full archive.

Continue reading