News Punjab

ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਪਬਲਿਕ ਨੂੰ ਜਾਅਲੀ ਖਬਰਾਂ ਤੋਂ ਬਚਣ ਅਤੇ ਕਿਸੇ ਵੀ ਜਾਣਕਾਰੀ ਦੀ ਪੁਸ਼ਟੀ ਤੋਂ ਬਾਅਦ ਹੀ ਅੱਗੇ ਸ਼ਾਂਝਾ ਕਰਨ ਦੀ ਕੀਤੀ ਅਪੀਲ

(ਮੀਤ ਸਿੰਘ ਫ਼ਰੀਦਕੋਟ ) — “ਭਾਰਤੀ ਫੌਜ ਜਾਂ ਸੁਰੱਖਿਆ ਬਲਾਂ ਦੀ ਹਲਚਲ ਦੀ ਕੋਈ ਵੀ ਵੀਡੀਓ ਜਾਂ ਰੀਲ ਬਣਾਉਣ ਤੋਂ ਗੁਰੇਜ਼ ਕਰੋ—ਇਹ ਕਾਨੂੰਨੀ ਤੌਰ ‘ਤੇ ਉਲੰਘਣਾ ਹੋ ਸਕਦੀ ਹੈ” ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ
— “ਰੈਡ ਅਲਰਟ ਦੀ ਸਥਿਤੀ ਵਿੱਚ ਤੁਰੰਤ ਲਾਈਟਾਂ ਬੰਦ ਕਰੋ ਅਤੇ ਸ਼ੱਕੀ ਹਲਚਲ ਦੀ ਸੂਚਨਾ ਸਿੱਧੀ ਕੰਟਰੋਲ ਰੂਮ ਤੱਕ ਪਹੁੰਚਾਓ”: ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ
— ਪੁਲਿਸ ਟੀਮਾਂ ਵੱਲੋਂ ਐਟੀਸਾਬੋਟੇਜ਼ ਚੈੱਕ ਅਤੇ ਡਾਗ ਸਕਾਡ ਦੀ ਸਹਾਇਤਾ ਨਾਲ ਕੀਤੀ ਗਈ ਸ਼ਪੈਸ਼ਲ ਚੈਕਿੰਗ।

ਮਿਤੀ 10 ਅਪ੍ਰੈਲ 2025
ਮਾਨਯੋਗ ਡੀ.ਜੀ.ਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੇ ਨਿਰਦੇਸ਼ਾ ਤਹਿਤ ਪੰਜਾਬ ਨੂੰ ਸੁਰੱਖਿਅਤ ਅਤੇ ਸ਼ਾਤ ਸੂਬਾ ਬਣਾਈ ਰੱਖਣ ਦੀ ਮੁਹਿੰਮ ਤਹਿਤ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਨਿਗਰਾਨੀ ਹੇਠ ਅੱਜ ਫਰੀਦਕੋਟ ਜਿਲ੍ਹੇ ਦੇ ਸਾਰੇ ਬੱਸ ਸਟੈਡਾਂ, ਰੇਲਵੇ ਸਟੇਸ਼ਨਾਂ ਅਤੇ ਇਸਦੇ ਆਸ-ਪਾਸ ਖੇਤਰਾਂ ਵਿੱਚ ਇੱਕ ਖਾਸ ਕਾਰਡਨ ਐਂਡ ਸਰਚ ਆਪਰੇਸ਼ਨ (CASO) ਚਲਾਇਆ ਗਿਆ। ਇਹ ਆਪਰੇਸ਼ਨ ਸੁਭਾ 11:00 ਵਜੇ ਤੋਂ 02:00 ਵਜੇ ਤੱਕ ਚਲਾਇਆ ਗਿਆ। ਇਸ ਦੌਰਾਨ ਪੁਲਿਸ ਟੀਮਾਂ ਵੱਲੋਂ ਜਿਲ੍ਹੇ ਵਿੱਚ ਸਥਿਤ ਰੇਲਵੇ ਸਟੇਸ਼ਨ, ਬੱਸ ਸਟੈਡਾਂ ਪਰ ਐਟੀਸਾਬੋਟੇਜ਼ ਚੈੱਕ ਅਤੇ ਡਾਗ ਸਕਾਡ ਦੀ ਸਹਾਇਤਾ ਨਾਲ ਸ਼ਪੈਸ਼ਲ ਚੈਕਿੰਗ ਕੀਤੀ ਗਈ।
ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਟੀਮਾਂ ਨੂੰ ਗਜਟਿਡ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਹਰ ਰੇਲਵੇ ਸਟੇਸ਼ਨਾਂ ‘ਤੇ ਤਾਇਨਾਤ ਕੀਤਾ ਗਿਆ ਸੀ। ਇਸ ਤਰ੍ਹਾ ਦੀਆਂ ਚੈਕਿੰਗਾਂ ਦਾ ਮੁੱਖ ਮਕਸਦ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਸਤੂਆਂ ਦੀ ਡਾਗ ਸਕਾਡ ਅਤੇ ਐਟੀ-ਸਾਬੋਟੇਜ ਨਾਲ ਚੰਗੇ ਤਰੀਕੇ ਨਾਲ ਚੈਕਿੰਗ ਕਰਨਾ ਹੈ। ਉਹਨਾਂ ਦੱਸਿਆ ਕਿ ਪੁਲਿਸ ਪ੍ਰਸ਼ਾਸ਼ਨ ਅਤੇ ਰੇਲਵੇ ਪ੍ਰਸ਼ਾਸਨ ਦਾ ਆਪਸ ਵਿੱਚ ਤਾਲਮੇਲ ਵਿੱਚ ਹਨ।


ਇਸ ਦੇ ਨਾਲ ਹੀ ਉਹਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰੀਕੇ ਦੀ ਜਾਅਲੀ ਖਬਰਾਂ ਉੱਪਰ ਯਕੀਨ ਨਾ ਕਰਨ ਅਤੇ ਜੇਕਰ ਉਹਨਾਂ ਪਾਸ ਕੋਈ ਸੂਚਨਾ ਪ੍ਰਾਪਤ ਹੁੰਦੀ ਹੈ ਤਾਂ ਇਸ ਦੀ ਪੁਸ਼ਟੀ ਕਰਨ ਉਪਰੰਤ ਹੀ ਇਸ ਨੂੰ ਅੱਗੇ ਭੇਜਿਆ ਜਾਵੇ।
ਉਹਨਾ ਇਹ ਵੀ ਜਿਕਰ ਕੀਤਾ ਕਿ ਜੇਕਰ ਤੁਸੀਂ ਆਪਣੇ ਸ਼ਹਿਰ ਜਾਂ ਪਿੰਡ ਵਿੱਚ ਭਾਰਤੀ ਫੌਜ, ਹਵਾਈ ਸੈਨਾ ਜਾਂ ਨੇਵੀ ਦੇ ਜਵਾਨਾਂ ਜਾਂ ਵਾਹਨਾਂ ਦੀ ਹਲਚਲ ਵੇਖੋ, ਤਾਂ ਕਿਰਪਾ ਕਰਕੇ ਇਸ ਦੀ ਕੋਈ ਵੀ ਵੀਡੀਓ ਜਾਂ ਰੀਲ ਨਾ ਬਣਾਓ ਅਤੇ ਨਾ ਹੀ ਇਸਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰੋ ਅਤੇ ਇਸ ਤਰ੍ਹਾ ਦੀ ਕੋਈ ਗੱਲ ਸਾਹਮਣੇ ਆਉਦੀ ਹੈ ਤਾਂ ਉਹਨਾਂ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਉਹਨਾਂ ਦੱਸਿਆ ਅੱਜ ਤੋ ਪਿੰਡਾ ਵਿੱਚ ਠੀਕਰੀ ਪਹਿਰੇ ਵੀ ਲਗਾਏ ਜਾ ਰਹੇ ਹਨ। ਜਿਸ ਸਬੰਧੀ ਉਹਨਾਂ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਦੇ ਹਲਕਾ ਅਫਸਰ ਅਤੇ ਮੁੱਖ ਅਫਸਰ ਥਾਣਾ ਨਾਲ ਤਾਲਮੇਲ ਕਰਨ ਅਤੇ ਜਦੋ ਰੈਡ ਅਲਰਟ ਹੁੰਦਾ ਹੈ ਤਾਂ ਤੁਰੰਤ ਸਾਰੀਆਂ ਲਾਈਟਾਂ ਬੰਦ ਕੀਤੀਆ ਜਾਣ। ਇਸ ਦੇ ਨਾਲ ਹੀ ਜੇਕਰ ਕੋਈ ਵੀ ਸ਼ੱਕੀ ਵਸਤੂ ਜਾ ਹਲਚਲ ਦਿਖਾਈ ਦੇਣ ਤੇ ਉਸਦੇ ਨਜਦੀਕ ਜਾਣ ਦੀ ਬਜਾਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਿਤ ਕੀਤੇ ਗਏ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨਾਲ ਤੁਰੰਤ ਤਾਲਮੇਲ ਕਰ ਸਕਦੇ ਹੋ।

Discover more from GKM Media - News - Radio & TV

Subscribe now to keep reading and get access to the full archive.

Continue reading