GKM Media - News - Radio & TV Blog Canada ਕੈਨੇਡੀਅਨ ਪਾਸਪੋਰਟ ਧਾਰਕ ਹੁਣ ਚੀਨ ਵਿੱਚ ਵੀਜ਼ਾ ਤੋਂ ਬਿਨਾਂ ਯਾਤਰਾ ਕਰ ਸਕਣਗੇ
Canada China

ਕੈਨੇਡੀਅਨ ਪਾਸਪੋਰਟ ਧਾਰਕ ਹੁਣ ਚੀਨ ਵਿੱਚ ਵੀਜ਼ਾ ਤੋਂ ਬਿਨਾਂ ਯਾਤਰਾ ਕਰ ਸਕਣਗੇ

ਨਵੀਂ ਨੀਤੀ 31 ਦਸੰਬਰ ਤੱਕ ਰਹੇਗੀ ਲਾਗੂ

ਚੀਨ ਦੇ ਰਾਸ਼ਟਰਪਤੀ ਅਤੇ ਕਨੇਡਾ ਦੇ ਪ੍ਰਧਾਨ ਮੰਤਰੀ ਇੱਕ ਮੁਲਾਕਾਤ ਦੌਰਾਨ ਹੱਥ ਮਿਲਾਉਂਦੇ ਹੋਏ।

ਵੈਨਕੂਵਰ, 15 ਫਰਵਰੀ (ਮਲਕੀਤ ਸਿੰਘ) – ਕੈਨੇਡਾ ਦੇ ਪਾਸਪੋਰਟ ਧਾਰਕਾਂ ਲਈ ਚੀਨ ਦੀ ਯਾਤਰਾ ਹੁਣ ਵੀਜ਼ਾ ਤੋਂ ਬਿਨਾਂ ਸੰਭਵ ਹੋ ਗਈ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਹ ਨਵੀਂ ਨੀਤੀ ਇਸ ਹਫ਼ਤੇ ਤੋਂ ਲਾਗੂ ਹੋ ਰਹੀ ਹੈ ਅਤੇ 31 ਦਸੰਬਰ 2026 ਤੱਕ ਜਾਰੀ ਰਹੇਗੀ।

ਚੀਨੀ ਅਧਿਕਾਰੀਆਂ ਅਨੁਸਾਰ ਕੈਨੇਡੀਅਨ ਨਾਗਰਿਕ ਹੁਣ ਨਿਰਧਾਰਿਤ ਸਮੇਂ ਲਈ ਬਿਨਾਂ ਵੀਜ਼ਾ ਚੀਨ ਵਿੱਚ ਦਾਖ਼ਲ ਹੋ ਸਕਣਗੇ। ਇਸ ਕਦਮ ਨੂੰ ਕੈਨੇਡਾ ਅਤੇ ਚੀਨ ਵਿਚਕਾਰ ਠੰਢੇ ਪਏ ਦੋਪੱਖੀ ਸੰਬੰਧਾਂ ਵਿੱਚ ਸੁਧਾਰ ਵੱਲ ਇੱਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਹ ਫ਼ੈਸਲਾ ਦੋਵਾਂ ਦੇਸ਼ਾਂ ਵਿਚਕਾਰ ਲੋਕਾਂ ਦੇ ਆਵਾਜਾਈ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਸੈਰ-ਸਪਾਟੇ ਅਤੇ ਕਾਰੋਬਾਰ ਅਤੇ ਪਰਿਵਾਰਕ ਮੁਲਾਕਾਤਾਂ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਤਣਾਅ ਰਿਹਾ ਸੀ, ਪਰ ਹਾਲੀਆ ਮਹੀਨਿਆਂ ਵਿੱਚ ਸੰਵਾਦ ਅਤੇ ਕੂਟਨੀਤਿਕ ਕੋਸ਼ਿਸ਼ਾਂ ਦੇ ਨਾਲ ਰਿਸ਼ਤਿਆਂ ਵਿੱਚ ਗਰਮਾਹਟ ਆਉਣੀ ਸ਼ੁਰੂ ਹੋ ਗਈ ਮਹਿਸੂਸ ਕੀਤੀ ਜਾ ਸਕਦੀ ਹਾਂ ਹਾਂ ਹੈ

Exit mobile version