GKM Media - News - Radio & TV Blog British Columbia ਬੀ.ਸੀ. ਸਰਕਾਰ ਵੱਲੋਂ ‘ਲੁੱਕ ਵੈਸਟ’ ਯੋਜਨਾ ਦਾ ਐਲਾਨ, ਖੁਸ਼ਹਾਲੀ ਅਤੇ ਵਧੀਆ ਨੌਕਰੀਆਂ ਵਲ ਵੱਡਾ ਕਦਮ
British Columbia

ਬੀ.ਸੀ. ਸਰਕਾਰ ਵੱਲੋਂ ‘ਲੁੱਕ ਵੈਸਟ’ ਯੋਜਨਾ ਦਾ ਐਲਾਨ, ਖੁਸ਼ਹਾਲੀ ਅਤੇ ਵਧੀਆ ਨੌਕਰੀਆਂ ਵਲ ਵੱਡਾ ਕਦਮ

ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ “ਲੁੱਕ ਵੈਸਟ: ਜ਼ਾਬਜ਼ ਐਂਡ ਪ੍ਰੋਸਪੈਰਟੀ ਫਾਰ ਏ ਸਟ੍ਰਾਂਗਰ ਬੀ.ਸੀ. ਐਂਡ ਕੈਨੇਡਾ” ਦੇ ਨਾਮ ਨਾਲ ਇੱਕ ਮਹੱਤਵਪੂਰਨ 10 ਸਾਲਾ ਆਰਥਿਕ ਯੋਜਨਾ ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਮਕਸਦ ਵੱਡੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ, ਹੁਨਰਮੰਦ ਟ੍ਰੇਨਿੰਗ ਦਾ ਵਿਸਥਾਰ ਕਰਨਾ ਅਤੇ ਸੂੱਬੇ ਦੀ ਆਰਥਿਕ ਬੁਨਿਆਦ ਨੂੰ ਮਜ਼ਬੂਤ ਕਰਨਾ ਹੈ। 

ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਬੀ.ਸੀ. ਦੇ ਕੋਲ ਉਹ ਤਾਕਤ ਹੈ ਜੋ ਦੇਸ਼-ਨਿਰਮਾਣ ਵਾਲੇ ਵੱਡੇ ਪ੍ਰੋਜੈਕਟਾਂ ਵਿੱਚ ਅਗਵਾਈ ਕਰ ਸਕਦੀ ਹੈ—ਰਾਸ਼ਟਰੀ ਸੁਰੱਖਿਆ ਤੋਂ ਇੰਫਰਾਸਟਰਕਚਰ ਤੱਕ—ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਲੋਕ ਅਤੇ ਕਾਰੋਬਾਰ ਸਭ ਤੋਂ ਪਹਿਲਾਂ ਲਾਭ ਹਾਸਲ ਕਰਨ। ਯੋਜਨਾ ਅਗਲੇ ਦਹਾਕੇ ਵਿੱਚ ਪ੍ਰਾਈਵੇਟ ਸੈਕਟਰ ਵਿੱਚ $200 ਬਿਲੀਅਨ ਤੱਕ ਦਾ ਨਿਵੇਸ਼ ਲਿਆਉਣ ਅਤੇ 2028-29 ਤੱਕ ਟ੍ਰੇਡਜ਼ ਤ੍ਰੇਨਿੰਗ ਲਈ ਫੰਡ ਦੋਗੁਣਾ ਕਰਨ ਦਾ ਟੀਚਾ ਰੱਖਦੀ ਹੈ। 

ਯੋਜਨਾ ਤਿੰਨ ਮੁੱਖ ਸਤੰਭਾਂ ‘ਤੇ ਅਧਾਰਿਤ ਹੈ:

• ਬੀ.ਸੀ. ਦੀਆਂ ਖੂਬੀਆਂ ਵਧਾਉਣਾ: ਹੁਨਰਮੰਦ ਕਾਰਜਬਲ ਤਿਆਰ ਕਰਨਾ ਅਤੇ ਵਧਾਉਣਾ।

• ਵੱਡੇ ਪ੍ਰੋਜੈਕਟਾਂ ਦੀ ਡਿਲਿਵਰੀ: ਮਨਜ਼ੂਰੀਆਂ ਤੇਜ਼ ਕਰਨਾ ਅਤੇ ਰੋਜ਼ਗਾਰ ਪੈਦਾ ਕਰਨਾ।

• ਆਰਥਿਕ ਵਿਭਿੰਨਤਾ: ਮਰੀਨ, ਏਰੋਸਪੇਸ, ਲਾਈਫ ਸਾਇੰਸਜ਼, AI, ਕਵਾਂਟਮ, ਅਹਿਮ ਖਣਿਜ ਅਤੇ ਉਰਜਾ ਵਰਗੇ ਸੈਕਟਰਾਂ ਦਾ ਵਿਕਾਸ। 

ਪਹਿਲੇ ਕਦਮਾਂ ਵਿੱਚ ਮੈਨੀਫੈਕਚਰਿੰਗ ਨੂੰ ਮਜ਼ਬੂਤ ਕਰਨ ਲਈ $10 ਮਿਲੀਅਨ ਤੋਂ ਵੱਧ ਦਾ ਨਿਵੇਸ਼ ਅਤੇ UBC ਦੇ ਇਮਿਊਨੋ-ਇੰਜੀਨੀਅਰਿੰਗ ਅਤੇ ਬਾਇਓਮੈਨੀਫੈਕਚਰਿੰਗ ਹੱਬ ਲਈ $33 ਮਿਲੀਅਨ ਦਾ ਯੋਗਦਾਨ ਸ਼ਾਮਲ ਹੈ। ਨਾਲ ਹੀ, ਸਕੂਲੀ ਪੱਧਰ ‘ਤੇ AI ਸਿੱਖਿਆ ਅਤੇ ਕਵਾਂਟਮ ਤਿਆਰੀ ਨੂੰ ਵੀ ਤਰਜੀਹ ਦਿੱਤੀ ਜਾਵੇਗੀ। 

ਬੀ.ਸੀ. ਦੇ ਕੁਦਰਤੀ ਸਰੋਤ, ਬੰਦਰਗਾਹ, ਤਕਨੀਕੀ ਤਾਕਤ ਅਤੇ ਹਨਰਮੰਦ ਲੋਕ ਇਸ ਯੋਜਨਾ ਨੂੰ ਕੈਨੇਡਾ ਦੀ ਆਰਥਿਕ ਤਾਕਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

#BCNews #LookWest #StrongerBC #JobsAndGrowth #EconomicProsperity #BCGovernment #SkilledTrades #MajorProjects #CanadaEconomy #GKMNews

Exit mobile version