GKM Media - News - Radio & TV Blog British Columbia ਨਵੀਨਤਾ ਦੇ ਰਾਹ ‘ਤੇ ਸਰੀ: ਪ੍ਰਮੁੱਖ ਕੈਪੀਟਲ ਪ੍ਰੋਜੈਕਟਾਂ ‘ਚ ਹੋਈ ਵੱਡੀ ਤਰੱਕੀ
British Columbia

ਨਵੀਨਤਾ ਦੇ ਰਾਹ ‘ਤੇ ਸਰੀ: ਪ੍ਰਮੁੱਖ ਕੈਪੀਟਲ ਪ੍ਰੋਜੈਕਟਾਂ ‘ਚ ਹੋਈ ਵੱਡੀ ਤਰੱਕੀ

ਸਰੀ, ਬੀਸੀ – ਸਰੀ ਸ਼ਹਿਰ ਨੂੰ ਭਾਈਚਾਰਕ ਮਨੋਰੰਜਨ, ਸੱਭਿਆਚਾਰ ਅਤੇ ਢਾਂਚਾਗਤ ਵਿਕਾਸ ਨੂੰ ਮਜ਼ਬੂਤ ਕਰਨ ਲਈ  ਆਪਣੇ ਵੱਡੇ ਕੈਪੀਟਲ ਪ੍ਰੋਜੈਕਟਾਂ ਦੀ ਮਹੱਤਵਪੂਰਨ ਪ੍ਰਗਤੀ ‘ਤੇ ਮਾਣ ਹੈ, ਜੋ ਇੱਕ ਉਤੇਜਿਤ, ਸਮਾਵੇਸ਼ੀ ਅਤੇ ਪਰਿਵਾਰ-ਅਨੁਕੂਲ ਭਾਈਚਾਰਾ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

 

ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਇੱਕ ਕਮਾਲ ਦੀ ਤਬਦੀਲੀ ਵਿੱਚੋਂ ਲੰਘ ਰਿਹਾ ਹੈ, ਅਤੇ ਇਹ ਪ੍ਰੋਜੈਕਟ ਇੱਕ ਅਜਿਹੇ ਸ਼ਹਿਰ ਦੇ ਨਿਰਮਾਣ ਲਈ ਸਾਡੀ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਹਨ, ਜੋ ਸਾਰੇ ਵਸਨੀਕਾਂ ਦੀ ਭਲਾਈ ਅਤੇ ਜੀਵਨ ਦੀ ਗੁਣਵੱਤਾ ਨੂੰ ਤਰਜੀਹ ਦਿੰਦਾ ਹੈ। “ਮੈਨੂੰ ਅਗਾਂਹਵਧੂ ਸੋਚ ਵਾਲੀ ਕੌਂਸਲ ਦੀ ਅਗਵਾਈ ਕਰਨ ‘ਤੇ ਮਾਣ ਹੈ, ਜੋ ਸਾਡੇ ਭਾਈਚਾਰੇ ਦੇ ਭਵਿੱਖ ਵਿੱਚ ਨਿਵੇਸ਼ ਕਰਨ ਲਈ ਵਚਨਬੱਧ ਹੈ। ਇਹ ਉਪਰਾਲੇ ਸਿਰਫ਼ ਢਾਂਚਾਗਤ ਸੁਧਾਰ ਨਹੀਂ ਹਨ-ਬਲਕਿ ਇਹ ਸਾਡੇ ਵਿਜ਼ਨ ਦਾ ਪ੍ਰਤੀਕ ਹਨ ਕਿ ਸਰੀ ਇੱਕ ਅਜਿਹਾ  ਸ਼ਹਿਰ ਹੋਵੇ ਜਿੱਥੇ ਹਰ ਨਿਵਾਸੀ ਦੀ ਵਧੀਆ ਮਨੋਰੰਜਨ, ਸੱਭਿਆਚਾਰਕ ਅਤੇ ਕਮਿਊਨਿਟੀ ਸੇਵਾਵਾਂ ਤੱਕ ਪਹੁੰਚ ਹੋਵੇ।”

 

ਵੱਧ ਰਹੀ ਕਮਿਊਨਿਟੀ ਦੇ ਨਾਲ ਵਿਕਾਸ ਦਾ ਸਮਰਥਨ ਕਰਨ ਅਤੇ ਵਧੀਆ ਸਮਾਜਿਕ ਸਹੂਲਤਾਂ ਨੂੰ ਉਤਸ਼ਾਹਿਤ ਕਰਨ ਦੇ ਹਿੱਸੇ ਵਜੋਂ, ਸਿਟੀ ਨੇ ਆਪਣੇ ਤਿੰਨ ਪ੍ਰਮੁੱਖ ਪ੍ਰੋਜੈਕਟਾਂ ਬਾਰੇ ਅੱਪਡੇਟ ਸਾਂਝੀਆਂ ਕੀਤੀਆਂ ਹਨ:

 

  • ਕਲੋਵਰਡੇਲ ਸਪੋਰਟ ਅਤੇ ਆਈਸ ਕੰਪਲੈਕਸ ਮੁਕੰਮਲ ਹੋਣ ਦੇ ਨੇੜੇ

ਨਵਾਂ ਕਲੋਵਰਡੇਲ ਸਪੋਰਟ ਅਤੇ ਆਈਸ ਕੰਪਲੈਕਸ ਆਪਣੀਆਂ ਪਹਿਲੀਆਂ ਦੋ ਆਈਸ ਸ਼ੀਟਾਂ ਗਰਮੀਆਂ ਵਿੱਚ ਮੁਕੰਮਲ ਕਰਨ ਦੇ ਰਾਹ ‘ਤੇ ਹੈ, ਜੋ ਹਾਕੀ, ਫਿਗਰ ਸਕੇਟਿੰਗ, ਅਤੇ ਪਬਲਿਕ ਸਕੇਟਿੰਗ ਲਈ ਆਧੁਨਿਕ ਸਹੂਲਤਾਂ ਪ੍ਰਦਾਨ ਕਰਦਾ ਹੈ। ਕਮਿਊਨਿਟੀ ਦੀ ਵਧਦੀ ਮੰਗ ਦੇ ਜਵਾਬ ਵਿੱਚ, ਪ੍ਰੋਜੈਕਟ ਨੂੰ ਤੀਜੀ ਆਈਸ ਸ਼ੀਟ ਸ਼ਾਮਲ ਕਰਨ ਲਈ ਵਧਾਇਆ ਗਿਆ ਹੈ, ਜਿਸਦਾ ਨਿਰਮਾਣ ਇਸ ਸਾਲ ਦੇ ਬਾਅਦ ਸ਼ੁਰੂ ਹੋ 2027 ਦੇ ਸ਼ੁਰੂ ਵਿੱਚ ਪੂਰਾ ਹੋਣ ਦਾ ਅਨੁਮਾਨ ਹੈ। ਕੰਪਲੈਕਸ ਵਿੱਚ ਬਾਹਰੀ ਸਹੂਲਤਾਂ, ਲੈਂਡਸਕੇਪਿੰਗ, ਅਤੇ ਵਸਨੀਕਾਂ ਅਤੇ ਦਰਸ਼ਕਾਂ ਲਈ ਵੱਡੀ ਤਦਾਦ ਵਿੱਚ ਪਾਰਕਿੰਗ ਸ਼ਾਮਲ ਕਰਨਾ ਹੈ, ਜਿਸਦਾ ਕੁੱਲ ਬਜਟ $132.8 ਮਿਲੀਅਨ ਹੈ।

 

  • ਚੱਕ ਬੇਲੀ ਰੀਕ੍ਰੀਏਸ਼ਨ ਸੈਂਟਰ ਦਾ ਵਿਸਥਾਰ – ਕਮਿਊਨਿਟੀ ਗਤੀਵਿਧੀਆਂ ਲਈ ਹੋਰ ਥਾਂ

ਚੱਕ ਬੇਲੀ ਰੀਕ੍ਰੀਏਸ਼ਨ ਸੈਂਟਰ ਵਿੱਚ ਲਗਭਗ 38,750 ਵਰਗ ਫੁੱਟ ਦਾ ਵਿਸਥਾਰ ਹੋਵੇਗਾ, ਜਿਸ ਵਿੱਚ ਦੂਜਾ ਜਿੰਮ, ਨਵਾਂ ਫਿਟਨੈੱਸ ਸੈਂਟਰ, ਕਲਾ ਅਤੇ ਸੱਭਿਆਚਾਰਕ ਥਾਵਾਂ ਤੋਂ ਇਲਾਵਾ ਬਜ਼ੁਰਗਾਂ ਅਤੇ ਬੱਚਿਆਂ ਲਈ ਅਪਗ੍ਰੇਡ ਕੀਤੀਆਂ ਸਹੂਲਤਾਂ ਸ਼ਾਮਲ ਹਨ। ਨਿਰਮਾਣ 2025 ਵਿੱਚ ਸ਼ੁਰੂ ਹੋ 2027 ਤੱਕ ਪੂਰਾ ਹੋਣ ਦੀ ਉਮੀਦ ਹੈ। ਪ੍ਰੋਜੈਕਟ ਦੀ ਲਾਗਤ $65.5 ਮਿਲੀਅਨ ਹੈ, ਜਿਸਦੇ ਡਿਜ਼ਾਈਨ ਪਹੁੰਚਯੋਗ ਅਤੇ ਆਊਟਡੋਰ ਕਮਿਊਨਿਟੀ ਸੇਵਾਵਾਂ ‘ਤੇ ਕੇਂਦਰਿਤ ਹਨ।

 

  • ਨਿਊਟਨ ਕਮਿਊਨਿਟੀ ਸੈਂਟਰ – ਮਨੋਰੰਜਨ ਅਤੇ ਸੱਭਿਆਚਾਰ ਦਾ ਕੇਂਦਰ

ਨਿਊਟਨ ਕਮਿਊਨਿਟੀ ਦੇ ਦਿਲ ਵਿੱਚ ਬਣਨ ਰਿਹਾ ਨਵਾਂ ਨਿਊਟਨ ਕਮਿਊਨਿਟੀ ਸੈਂਟਰ ਲਗਭੱਗ 190,000 ਵਰਗ ਫੁੱਟ ਵਿੱਚ ਹੋਵੇਗਾ, ਜਿੱਥੇ 50-ਮੀਟਰ ਤੈਰਨ ਵਾਲਾ ਪੂਲ, ਜਿੰਮ, ਫਿਟਨੈੱਸ ਸੈਂਟਰ, ਕਲਾ ਸਥਾਨ, ਅਤੇ ਮੌਜੂਦਾ ਲਾਇਬ੍ਰੇਰੀ ਨਾਲੋਂ ਤਿੰਨ ਗੁਣਾ ਵੱਡੀ ਨਵੀਂ ਲਾਇਬ੍ਰੇਰੀ ਹੋਵੇਗੀ। ਪ੍ਰੋਜੈਕਟ ਯੋਜਨਾ ਅਜੇ ਸ਼ੁਰੂਆਤੀ ਦੌਰ ਵਿੱਚ ਹੈ, ਜਿਸਦੀ 2025 ਦੇ ਮੱਧ ਤੱਕ  ਡਿਜ਼ਾਈਨ-ਬਿਲਡ ਟੀਮ ਦੀ ਚੋਣ ਹੋਵੇਗੀ। ਨਿਰਮਾਣ 2029 ਤੱਕ ਪੂਰਾ ਹੋਣ ਦੀ ਉਮੀਦ ਹੈ। ਪ੍ਰੋਜੈਕਟ ਦੀ ਕੁੱਲ ਲਾਗਤ $310.6 ਮਿਲੀਅਨ ਡਾਲਰ  ਨੀਯਤ ਕੀਤੀ ਗਈ ਹੈ।

ਸਰੀ ਸ਼ਹਿਰ ਵਿੱਚ ਯੋਜਨਾਬੱਧ ਜਾਂ ਨਿਰਮਾਣ ਅਧੀਨ ਪ੍ਰਮੁੱਖ ਪ੍ਰੋਜੈਕਟਾਂ ਬਾਰੇ ਹੋਰ ਜਾਣਨ ਲਈ surrey.ca/capitalprojects  ਦੇਖੋ।

Exit mobile version