Skip to content Skip to sidebar Skip to footer

ਗਲੋਬਲ ਅਨਿਸ਼ਚਿਤਤਾਵਾਂ ਅਤੇ ਖਾਸਕਰ U.S. ਟੈਰਿਫ਼ਾਂ ਕਾਰਨ ਫ਼ੋਰੈਸਟਰੀ ਸੈਕਟਰ ਤੇ ਪੈ ਰਹੇ ਪ੍ਰਭਾਵ ਦੇ ਬਾਵਜੂਦ, ਬ੍ਰਿਟਿਸ਼ ਕੋਲੰਬੀਆ ਦੀ ਅਰਥਵਿਵਸਥਾ ਸਥਿਰ ਮਜ਼ਬੂਤੀ ਦਿਖਾ ਰਹੀ ਹੈ। ਨਵੰਬਰ 2025 ਦੇ ਲੇਬਰ ਫੋਰਸ ਸਰਵੇ ਅਨੁਸਾਰ, ਸੂਬੇ ਨੇ ਇਸ ਮਹੀਨੇ ਵਿੱਚ 6,200 ਨਵੀਆਂ ਨੌਕਰੀਆਂ ਦਾ ਵਾਧਾ ਦਰਜ ਕੀਤਾ ਹੈ।

ਪਿਛਲੇ 12 ਮਹੀਨਿਆਂ ਵਿੱਚ ਕੁੱਲ 40,400 ਨੌਕਰੀਆਂ ਬਣੀਆਂ ਹਨ, ਜਿਸ ਵਿੱਚ ਮੈਨੂਫੈਕਚਰਿੰਗ ਅਤੇ ਕਨਸਟਰਕਸ਼ਨ ਸੈਕਟਰ ਨੇ ਅਹਿਮ ਭੂਮਿਕਾ ਨਿਭਾਈ ਹੈ। ਇਹ ਦਿਖਾਉਂਦਾ ਹੈ ਕਿ ਸੂਬਾ ਆਪਣੇ ਵਧਦੇ ਹੋਏ ਬੁਨਿਆਦੀ ਢਾਂਚੇ ਅਤੇ ਆਰਥਿਕ ਵਿਕਾਸ ਨੂੰ ਮਜ਼ਬੂਤ ਕਰਣ ਲਈ ਪੂਰੀ ਤਿਆਰੀ ਨਾਲ ਅਗੇ ਵੱਧ ਰਿਹਾ ਹੈ।

B.C. ਕਈ ਖੇਤਰਾਂ ਵਿੱਚ ਕੈਨੇਡਾ ਦੀ ਅਗਵਾਈ ਕਰ ਰਿਹਾ ਹੈ। ਪਿਛਲੇ ਮਹੀਨੇ ਔਰਤਾਂ ਦੀ ਫੁੱਲ-ਟਾਈਮ ਨੌਕਰੀਆਂ ਵਿੱਚ 22,000 ਦਾ ਵਾਧਾ, ਜੋ ਕਿ ਸਾਰੇ ਦੇਸ਼ ਵਿੱਚ ਸਭ ਤੋਂ ਵੱਧ ਹੈ। ਯੂਥ ਨੌਕਰੀਆਂ ਵਿੱਚ ਵੀ 15,700 ਦਾ ਵਾਧਾ ਦਰਜ ਹੋਇਆ, ਜੋ ਕੈਨੇਡਾ ਵਿੱਚ ਦੂਜੇ ਨੰਬਰ ‘ਤੇ ਹੈ।

ਸੂਬੇ ਦੀ ਬੇਰੁਜ਼ਗਾਰੀ ਦਰ ਘੱਟ ਹੋ ਕੇ 6.4% ਰਹੀ, ਜੋ ਕਿ ਰਾਸ਼ਟਰੀ ਔਸਤ 6.5% ਤੋਂ ਹੇਠਾਂ ਹੈ। ਇਸਦੇ ਨਾਲ ਹੀ, B.C. ਵਿੱਚ ਦੇਸ਼ ਦੇ ਸੂਬਿਆਂ ਵਿੱਚ ਦੂਜੇ ਨੰਬਰ ਦੀ ਘੰਟੇਵਾਰੀ ਤਨਖਾਹ ਵੀ ਦਰਜ ਕੀਤੀ ਗਈ।

ਮੰਤਰੀ ਰਵੀ ਕਹਿਲੋਂ ਨੇ ਸੂਬੇ ਦੀ ਨਵੀਂ Look West: Jobs and Prosperity for a Stronger BC and Canada ਰਣਨੀਤੀ ਉੱਤੇ ਜ਼ੋਰ ਦਿੱਤਾ—ਇੱਕ 10 ਸਾਲਾ ਯੋਜਨਾ ਜੋ ਅਰਥਵਿਵਸਥਾ ਨੂੰ ਵਿਭਿੰਨ ਕਰਨ, ਪਰਮਿਟਿੰਗ ਤੇਜ਼ ਕਰਨ ਅਤੇ U.S. ਉੱਤੇ ਨਿਰਭਰਤਾ ਘੱਟ ਕਰਨ ਲਈ ਤਿਆਰ ਕੀਤੀ ਗਈ ਹੈ। North Coast Transmission Line ਵਰਗੇ ਵੱਡੇ ਪ੍ਰੋਜੈਕਟ 10,000 ਤੋਂ ਵੱਧ ਰੋਜ਼ਗਾਰ ਪੈਦਾ ਕਰਨਗੇ ਅਤੇ B.C. ਨੂੰ ਦੇਸ਼ ਦੀ ਆਰਥਿਕ ਤਾਕਤ ਵਜੋਂ ਹੋਰ ਮਜ਼ਬੂਤ ਬਣਾਉਣਗੇ।

“ਬੀ.ਸੀ. ਕੋਲ ਕਾਬਿਲ ਲੋਕ, ਸਰੋਤ ਅਤੇ ਬੁਨਿਆਦੀ ਢਾਂਚਾ ਹੈ ਜੋ ਕੈਨੇਡਾ ਦੀ ਭਵਿੱਖ ਦੀ ਅਰਥਵਿਵਸਥਾ ਨੂੰ ਅਗੇ ਵਧਾਉਂਦਾ ਰਹੇਗਾ,” ਕਹਿਲੋਂ ਨੇ ਕਿਹਾ।

#BCJobs #LabourForceSurvey #RaviKahlon #BCEconomy #LookWestBC #StrongerBC #BCLabourMarket #EconomicGrowth #BCNews #CanadaEconomy #Manufacturing #Construction #WomensEmployment #YouthEmployment

Leave a Reply

Discover more from GKM MEDIA

Subscribe now to keep reading and get access to the full archive.

Continue reading