GKM Media - News - Radio & TV Blog India ਕੇਜਰੀਵਾਲ ਨੂੰ ਜਮਾਨਤ ਹਰਿਆਣਾ ਚੋਣਾਂ ਦੇ ਮੱਦੇਨਜ਼ਰ ਮਿਲੀ ਹੈ। ਤਾਂ ਕਿ ਹਰਿਆਣਾ ਕਾਂਗਰਸ ਦੀਆਂ ਵੋਟਾਂ ਕੱਟ ਸਕੇ ਅਤੇ ਭਾਜਪਾ ਦੀ ਮੱਦਦ ਹੋ ਸਕੇ।
India News

ਕੇਜਰੀਵਾਲ ਨੂੰ ਜਮਾਨਤ ਹਰਿਆਣਾ ਚੋਣਾਂ ਦੇ ਮੱਦੇਨਜ਼ਰ ਮਿਲੀ ਹੈ। ਤਾਂ ਕਿ ਹਰਿਆਣਾ ਕਾਂਗਰਸ ਦੀਆਂ ਵੋਟਾਂ ਕੱਟ ਸਕੇ ਅਤੇ ਭਾਜਪਾ ਦੀ ਮੱਦਦ ਹੋ ਸਕੇ।

ਭਾਰਤ ਵਿੱਚ ਇਹ ਆਮ ਚਰਚਾ ਹੈ । ਕਿ ਗੋਦੀ ਮੀਡੀਆ ਨੂੰ ਛੱਡ ਕੇ ਮੁਲਕ ਦੇ ਕਈ ਸੀਨੀਅਰ ਪੱਤਰਕਾਰਾਂ ਦਾ ਇਹ ਖਿਆਲ ਹੈ ਕਿ ਕੇਜਰੀਵਾਲ ਨੂੰ ਜਮਾਨਤ ਹਰਿਆਣਾ ਚੋਣਾਂ ਦੇ ਮੱਦੇਨਜ਼ਰ ਮਿਲੀ ਹੀ ਹੈ ਤਾਂ ਕਿ ਆਪ ਉਥੇ ਕਾਂਗਰਸ ਦੀਆਂ ਵੋਟਾਂ ਕੱਟ ਸਕੇ ਅਤੇ ਭਾਜਪਾ ਦੀ ਮੱਦਦ ਹੋ ਸਕੇ।
ਸੀਨੀਅਰ ਪੱਤਰਕਾਰ ਸ਼੍ਰਵਣ ਗਰਗ ਨੇ ਤਾਂ ਸਿੱਧੀ ਟਿੱਪਣੀ ਕੀਤੀ ਹੈ । ਕਿ ਕੇਜਰੀਵਾਲ ਜਿੰਨਾ ਜ਼ੋਰਦਾਰ ਪ੍ਰਚਾਰ ਭਾਜਪਾ ਖਿਲਾਫ ਕਰੇਗਾ, ਓਨਾ ਹੀ ਕਾਂਗਰਸ ਦਾ ਨੁਕਸਾਨ ਵੱਧ ਹੋਵੇਗਾ।
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਮੰਨ ਕੀ ਬਾਤ ਦਾ ਤਾਂ ਪਤਾ ਲੱਗ ਸਕਦਾ ਹੈ ਕਿ ਉਨ੍ਹਾਂ ਦੇ ਮਨ ਵਿਚ ਕੀ ਹੈ ਪਰ ਕੇਜਰੀਵਾਲ ਬਾਰੇ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।

Exit mobile version