ਕੈਨੇਡਾ ‘ਚ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਨੂੰ ਸਮਰਪਿਤ ਲੇਖਿਕਾ ਅਤੇ ਅਧਿਆਪਿਕਾ ਬੀਬੀ ਬਰਜਿੰਦਰ ਕੌਰ ਢਿੱਲੋਂ ਸੱਚੀ-ਸੁੱਚੀ ਨੇਕ ਦਿਲ ਸ਼ਖਸੀਅਤ ਸਨ। ਬੇਹੱਦ ਮਿਲਣ-ਸਾਰ ਸੁਭਾਅ ਦੇ ਮਾਲਕ ਅਤੇ ਦੂਸਰਿਆਂ ਨੂੰ ਹਮੇਸ਼ਾ ਹਲਾ-ਸ਼ੇਰੀ ਦੇਣ ਵਾਲੇ ਢਿੱਲੋਂ ਭੈਣ ਜੀ ਅੱਜ ਸਾਡੇ ਵਿਚਕਾਰ ਨਹੀਂ, ਪਰ ਉਹਨਾਂ ਦੀਆਂ ਯਾਦਾਂ ਸਦਾ ਹੀ ਕਾਇਮ ਰਹਿਣਗੀਆਂ। ਮੈਨੂੰ ਚੇਤਾ ਹੈ ਕਿ ਪਹਿਲੀ ਵਾਰ 2001 ਦੌਰਾਨ ਰੇਡੀਓ ‘ਤੇ ਉਹਨਾਂ ਨੇ ਆਪਣੀ ਲਿੱਖਤ ਕਲੱਟਰ ਦਾ ਭੂਤ ਸਾਂਝੀ ਕੀਤੀ ਸੀ । ਉਦੋਂ ਤੋਂ ਐਸੀ ਸਾਂਝ ਬਣੀ, ਹਮੇਸ਼ਾ ਹੀ ਪਿਆਰ ਸਤਿਕਾਰ ਦੀ ਸਾਂਝ ਕਾਇਮ ਹੁੰਦੀ ਰਹੀ। ਰਵਾਇਤੀ ਲਿਖਾਰੀ ਵਰਗ ਤੋਂ ਹਟ ਕੇ ਉਹਨਾਂ ਦੇ ਮਨ ‘ਚ ਕਿਸੇ ਵੀ ਪ੍ਰਤੀ ਈਰਖਾ ਨਹੀਂ ਸੀ, ਬਲਕਿ ਹਰ ਕਿਸੇ ਨੂੰ ਪਿਆਰ ਹੀ ਵੰਡਦੇ। ਸ੍ਰਿਸ਼ਟਾਚਾਰ ਅਤੇ ਸਤਿਕਾਰ ਨਾਲ ਮਿਲਦੇ। ਦਿਲੋਂ ਸ਼ਰਧਾਂਜਲੀ ਭੇਟ ਕਰਦੇ ਹੋਏ ਬੀਬੀ ਬਰਜਿੰਦਰ ਕੌਰ ਢਿੱਲੋਂ ਦੀ ਸਾਹਿਤਕ ਦੇਣ ਨੂੰ ਨਮਨ ਕਰਦੇ ਹਾਂ।
(ਰਿਪੋਰਟ – ਡਾ. ਗੁਰਵਿੰਦਰ ਸਿੰਘ ਧਾਲੀਵਾਲ)
* ਪੰਜਾਬੀ ਸਾਹਿਤ ਜਗਤ ਦੀ ਸੱਚੀ ਸੁੱਚੀ ਅਤੇ ਨੇਕ ਦਿਲ ਸਖਸ਼ੀਅਤ ਬਰਜਿੰਦਰ ਢਿੱਲੋਂ ਭਾਵੇਂ ਸਾਡੇ ਵਿੱਚ ਨਹੀਂ ਰਹੇ। ਪਰ ਉਹ ਆਪਣੀਆਂ ਕਿਤਾਬਾਂ ਲਤੀਫਿਆਂ ਦੇ ਨਾਲ-ਨਾਲ, ਸਰਦਾਰਨੀ, ਦਹਿਸ਼ਤ47, ਮੇਰਾ ਟਰੰਕ, Dusk to dawn ਰਾਹੀਂ ਸਾਡੇ ਮਨਾਂ ਵਿੱਚ ਸਦਾ ਲਈ ਜਿਉਂਦੇ ਰਹਿਣਗੇ। ਇਸ ਪਵਿੱਤਰ ਤੇ ਨੇਕ ਦਿਲ ਰੂਹ ਨੂੰ ਮੇਰੇ ਵੱਲੋਂ ਸ਼ਰਧਾਂਜਲੀ ।
ਜਸਬੀਰ ਕੋਰ ਮਾਨ