ਪੁਲਿਸ ਮੁਤਾਬਕ ਦੁਪਹਿਰ ਤੋਂ ਥੋੜ੍ਹਾ ਪਹਿਲਾਂ ਇੱਕ ਸਲੇਟੀ ਰੰਗ ਦੀ ਟੋਯੋਟਾ ਰੈਵ4 ਗੱਡੀ, ਜਿਸ ਵਿੱਚ ਚਾਰ ਲੋਕ ਸਵਾਰ ਸਨ, ਪੈਲਪਸ ਐਵੇਨਿਊ ‘ਤੇ ਸਥਿਤ ਇੱਕ ਪਰਿਵਾਰ ਦੇ ਘਰ ਦੇ ਬਾਹਰ ਆ ਕੇ ਰੁਕੀ। ਪਿੱਛਲੀ ਸੀਟ ਤੋਂ ਇੱਕ ਨਕਾਬਪੋਸ਼ ਵਿਅਕਤੀ ਬਾਹਰ ਨਿਕਲਿਆ, ਘਰ ਦੇ ਦਰਵਾਜ਼ੇ ‘ਤੇ ਦੋਹਾਂ ਹੱਥਾਂ ਨਾਲ ਜ਼ੋਰ-ਜ਼ੋਰ ਨਾਲ ਖੜਕਾਇਆ ਅਤੇ ਫਿਰ ਤੁਰੰਤ ਵਾਪਸ ਗੱਡੀ ਵਿੱਚ ਬੈਠ ਕੇ ਫਰਾਰ ਹੋ ਗਿਆ।
ਜਾਂਚਕਰਤਾ ਹਾਲੇ ਇਹ ਤੈਅ ਨਹੀਂ ਕਰ ਸਕੇ ਕਿ ਇਹ ਕਾਰਵਾਈ ਘਰ ਦੇ ਵਸਨੀਕਾਂ ਨੂੰ ਡਰਾਉਣ ਲਈ ਸੀ ਜਾਂ ਇਹ ਕਿਸੇ ਤਰ੍ਹਾਂ ਦੀ ਗੈਰ-ਜ਼ਿੰਮੇਵਾਰ ਮਜ਼ਾਕੀ ਹਰਕਤ ਸੀ। ਪੁਲਿਸ ਵੱਲੋਂ ਹੁਣ ਇਸ ਮਾਮਲੇ ਦੇ ਵੇਰਵੇ ਅਤੇ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਗਵਾਹ ਸਾਹਮਣੇ ਆ ਸਕਣ ਜਾਂ ਦੋਸ਼ੀ ਖੁਦ ਅੱਗੇ ਆ ਕੇ ਆਪਣੀ ਮੰਨਸ਼ਾ ਸਪੱਸ਼ਟ ਕਰਨ।
ਸ਼ੱਕੀ ਵਿਅਕਤੀ ਦੀ ਪਛਾਣ ਗੋਰੇ ਮਰਦ ਵਜੋਂ ਕੀਤੀ ਗਈ ਹੈ, ਜਿਸ ਨੇ ਕੈਮੂਫਲਾਜ਼ ਲੰਬੀ ਬਾਂਹਾਂ ਵਾਲੀ ਕਮੀਜ਼, ਕਾਲੀ ਪੈਂਟ ਅਤੇ ਗੂੜ੍ਹੇ ਹਰੇ ਰੰਗ ਦੇ ਕਰੋਕਸ ਪਹਿਨੇ ਹੋਏ ਸਨ। ਵਾਹਨ 2006 ਤੋਂ 2012 ਮਾਡਲ ਦੀ ਸਲੇਟੀ ਟੋਯੋਟਾ ਰੈਵ4 ਦੱਸਿਆ ਜਾ ਰਿਹਾ ਹੈ।
ਜਿਸ ਕਿਸੇ ਕੋਲ ਵੀ ਇਸ ਘਟਨਾ ਸਬੰਧੀ ਜਾਣਕਾਰੀ ਹੋਵੇ, ਉਹ ਮਿਸ਼ਨ RCMP ਨੂੰ 604-826-7161 ‘ਤੇ ਫੋਨ ਕਰੇ ਅਤੇ ਫਾਈਲ ਨੰਬਰ 2026-820 ਦਾ ਹਵਾਲਾ ਦੇਵੇ।

