GKM Media - News - Radio & TV Blog British Columbia ਸਰੀ ਸਿਟੀ ਦੇ ਮੈਨੇਜਰ ਰੌਬ ਕੋਸਟੇਨਜ਼ੋ ਦਾ ਬਿਆਨ
British Columbia City of Surrey

ਸਰੀ ਸਿਟੀ ਦੇ ਮੈਨੇਜਰ ਰੌਬ ਕੋਸਟੇਨਜ਼ੋ ਦਾ ਬਿਆਨ

ਸਾਲ 2024 ਦੀ ਸ਼ੁਰੂਆਤ ‘ਚ ਸਰੀ ਦੇ ਮੇਅਰ ਬਰੈਂਡਾ ਲੌਕ ਅਤੇ ਸਰੀ ਕੌਂਸਲ ਵੱਲੋਂ ਵਿੱਤੀ ਤੌਰ ‘ਤੇ ਜ਼ਿੰਮੇਵਾਰ ਸਰਕਾਰ ਨੂੰ ਯਕੀਨੀ ਬਣਾਉਣ ਅਤੇ ਹਰੇਕ ਟੈਕਸਦਾਤਾ ਡਾਲਰ ਦੀ ਸੁਰੱਖਿਆ ਕਰਨ ਦੇ ਆਦੇਸ਼ ਤੋਂ ਬਾਅਦ ਕੀਤੀ ਜਾਂਚ ਵਿੱਚ ਇੱਕ ਸਟਾਫ਼ ਦੇ 2017 ਵਿੱਚ ਗੈਰ-ਕਾਨੂੰਨੀ ਲੈਣ-ਦੇਣ ਦੀ ਪਛਾਣ ਕੀਤੀ ਗਈ ਸੀ, ਜਿਸ ‘ਚ ਡਿਵੈਲਪਮੈਂਟ-ਡਿਪਾਜ਼ਿਟ ਖਾਤੇ ਸ਼ਾਮਲ ਸਨ।

 

ਇਹ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ, ਸਿਟੀ ਨੇ ਤੁਰੰਤ ਅੰਦਰੂਨੀ ਜਾਂਚ ਸ਼ੁਰੂ ਕੀਤੀ ਅਤੇ ਬਾਹਰੀ ਫੋਰੈਂਸਿਕ ਮਾਹਰਾਂ ਨੂੰ ਸ਼ਾਮਲ ਕੀਤਾ।  ਇਹ ਮਾਮਲਾ ਤੁਰੰਤ ਸਰੀ ਆਰ.ਸੀ.ਐਮ.ਪੀ. ਨੂੰ ਰਿਪੋਰਟ ਕੀਤਾ ਗਿਆ, ਜੋ ਹੁਣ ਇਸ ਦੀ ਅਪਰਾਧਿਕ ਜਾਂਚ ਕਰ ਰਹੀ ਹੈ। ਇਸ ਤੋਂ ਬਾਅਦ, ਸਿਟੀ ਨੇ ਆਪਣੇ ਪ੍ਰਕਿਰਿਆਵਾਂ ਵਿੱਚ ਸੁਧਾਰ ਕੀਤਾ ਹੈ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਹੋਵੇ।

 

ਸਿਟੀ ਨੇ 2024 ਵਿੱਚ ਬੀਸੀ ਸੁਪਰੀਮ ਕੋਰਟ ਵਿੱਚ ਇੱਕ ਸਾਬਕਾ ਕਰਮਚਾਰੀ ਦੇ ਖ਼ਿਲਾਫ਼ ਦਾਅਵਾ ਦਾਇਰ ਕੀਤਾ ਸੀ, ਜਿਸ ਵਿੱਚ ਲਗਭਗ 2.5 ਮਿਲੀਅਨ ਡਾਲਰ ਦੀ ਰਕਮ, ਇਸ ਮਾਮਲੇ ਤੇ ਆਏ ਖ਼ਰਚੇ ਅਤੇ ਵਿਆਜ ਵਾਪਸੀ ਦੀ ਮੰਗ ਕੀਤੀ ਗਈ ਹੈ।

 

ਸ਼ਹਿਰ ਦੀ ਸਿਵਲ ਕਾਰਵਾਈ ਵਿੱਚ ਕਿਸੇ ਵੀ ਮੌਜੂਦਾ ਸਿਟੀ ਕਰਮਚਾਰੀ ਦਾ ਨਾਮ ਨਹੀਂ ਹੈ ਅਤੇ ਨਾ ਹੀ ਕਿਸੇ ਹੋਰ ਸਟਾਫ਼ ਮੈਂਬਰ ਦੀ ਭੂਮਿਕਾ ਦੀ ਪੁਸ਼ਟੀ ਹੋਈ ਹੈ। ਪ੍ਰਾਈਵੇਸੀ ਕਾਨੂੰਨ ਸਿਟੀ ਨੂੰ ਕਿਸੇ ਵਿਅਕਤੀਗਤ ਰੋਜ਼ਗਾਰ ਮਾਮਲੇ ‘ਤੇ ਟਿੱਪਣੀ ਕਰਨ ਦੀ ਆਗਿਆ ਨਹੀਂ ਦਿੰਦਾ, ਜਿਸ ਵਿੱਚ ਸਾਬਕਾ ਕਰਮਚਾਰੀ ਦੇ ਪਰਿਵਾਰਿਕ ਮੈਂਬਰ ਵੀ ਸ਼ਾਮਲ ਹਨ।

 

ਵਸਨੀਕਾਂ ਨੂੰ ਭਰੋਸਾ ਦਿੱਤਾ ਜਾ ਸਕਦਾ ਹੈ ਕਿ ਜਨਤਕ ਫ਼ੰਡਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਵੱਲੋਂ ਪੂਰੀ ਰਕਮ ਵਸੂਲਣ ਲਈ ਕਾਫ਼ੀ ਠੋਸ ਕਦਮ ਚੁੱਕੇ ਗਏ ਹਨ। ਕਿਉਂਕਿ ਇਹ ਮਾਮਲਾ ਅਦਾਲਤ ਵਿੱਚ ਹੈ, ਇਸ ਲਈ ਸਿਟੀ ਇਸ ਵੇਲੇ ਹੋਰ ਟਿੱਪਣੀ ਨਹੀਂ ਕਰ ਸਕਦਾ।

 

 

ਰੌਬ ਕੋਸਟੇਨਜ਼ੋ

ਸਿਟੀ ਮੈਨੇਜਰ, ਸਿਟੀ ਆਫ਼  ਸਰੀ

#SurreyCity #RCMPInvestigation #FraudCase #DevelopmentFunds #CityOfSurrey #BrendaLocke #FinancialAccountability #BCSupremeCourt #Transparency #MunicipalNews

Exit mobile version