
ਅਮੀਤ ਸਿੰਘ | ਫਰੀਦਕੋਟ | 20 ਦਸੰਬਰ 2025
ਫਰੀਦਕੋਟ ਪੁਲਿਸ ਨੇ ਐਸ.ਐਸ.ਪੀ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਸੰਗੀਨ ਅਪਰਾਧਾਂ ਵਿਰੁੱਧ ਅਪਣਾਈ ਗਈ ਜੀਰੋ ਟੋਲਰੈਂਸ ਨੀਤੀ ਦੇ ਤਹਿਤ ਪਿੰਡ ਸੁੱਖਣਵਾਲਾ ਵਿੱਚ ਹੋਏ ਕਤਲ ਮਾਮਲੇ ਵਿੱਚ ਇੱਕ ਹੋਰ ਮਹਿਲਾ ਦੋਸ਼ਣ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਜਾਣਕਾਰੀ ਡੀ.ਐਸ.ਪੀ (ਸਬ-ਡਵੀਜ਼ਨ) ਫਰੀਦਕੋਟ ਸ਼੍ਰੀ ਤਰਲੋਚਨ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ। ਗ੍ਰਿਫਤਾਰ ਕੀਤੀ ਦੋਸ਼ਣ ਦੀ ਪਹਿਚਾਣ ਵੀਰਇੰਦਰ ਕੌਰ (26) ਵਜੋਂ ਹੋਈ ਹੈ, ਜੋ ਕਿ ਮੁਹੱਲਾ ਖੋਖਰਾ, ਜਤਿੰਦਰ ਚੌਕ, ਫਰੀਦਕੋਟ ਦੀ ਰਹਿਣ ਵਾਲੀ ਹੈ।
ਪੁਲਿਸ ਅਨੁਸਾਰ, ਮਿਤੀ 28-29 ਨਵੰਬਰ 2025 ਦੀ ਦਰਮਿਆਨੀ ਰਾਤ ਨੂੰ ਪਿੰਡ ਸੁੱਖਣਵਾਲਾ ਦੇ ਵਸਨੀਕ ਗੁਰਵਿੰਦਰ ਸਿੰਘ ਦਾ ਕਤਲ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਸਮੇਤ ਹੋਰ ਦੋ ਦੋਸ਼ੀ ਪਹਿਲਾਂ ਹੀ ਪੁਲਿਸ ਦੀ ਗ੍ਰਿਫਤ ਵਿੱਚ ਹਨ।
ਜਾਂਚ ਅਤੇ ਟੈਕਨੀਕਲ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਵੀਰਇੰਦਰ ਕੌਰ ਨੂੰ ਕਤਲ ਦੀ ਸਾਜਿਸ਼ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ। ਪੁਲਿਸ ਨੇ ਦੱਸਿਆ ਕਿ ਇਹ ਕਤਲ ਪ੍ਰੇਮ ਸਬੰਧਾਂ ਦੇ ਚਲਦੇ ਹੋਇਆ ਸੀ ਅਤੇ ਦੋਸ਼ੀਆਂ ਵੱਲੋਂ ਇਸ ਵਾਰਦਾਤ ਨੂੰ ਲੁੱਟ ਦੀ ਘਟਨਾ ਵਜੋਂ ਦਰਸਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਜੋ ਪੁਲਿਸ ਵੱਲੋਂ ਨਾਕਾਮ ਕਰ ਦਿੱਤੀ ਗਈ।
ਇਸ ਸਬੰਧੀ ਥਾਣਾ ਸਦਰ ਫਰੀਦਕੋਟ ਵਿਖੇ ਮੁਕੱਦਮਾ ਨੰਬਰ 274 ਮਿਤੀ 29.11.2025 ਅਧੀਨ ਸੰਬੰਧਤ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ। ਫਰੀਦਕੋਟ ਪੁਲਿਸ ਨੇ ਦੁਹਰਾਇਆ ਹੈ ਕਿ ਜ਼ਿਲ੍ਹੇ ਅੰਦਰ ਕਿਸੇ ਵੀ ਤਰ੍ਹਾਂ ਦੇ ਅਪਰਾਧ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
#FaridkotPolice #SukhanwalaMurderCase #PunjabCrime #CrimeNews #PunjabPolice #ZeroTolerance #FaridkotNews

