British Columbia Surrey

ਸਾਊਥ ਸਰੀ ਵਿੱਚ ਇਕੱਲੇ ਵਾਹਨ ਦੀ ਭਿਆਨਕ ਟੱਕਰ, ਨੌਜਵਾਨ ਡਰਾਈਵਰ ਦੀ ਮੌਤ

ਸਰੀ ਪੁਲਿਸ ਸਰਵਿਸ ਵੱਲੋਂ ਜਾਂਚ ਜਾਰੀ

ਸਰੀ, ( ਮਹੇਸ਼ਇੰਦਰ ਸਿੰਘ ਮਾਂਗਟ) – ਸਰੀ ਪੁਲਿਸ ਸਰਵਿਸ (SPS) ਸਾਊਥ ਸਰੀ ਵਿੱਚ ਰਾਤ ਸਮੇਂ ਵਾਪਰੀ ਇਕ ਭਿਆਨਕ ਇਕੱਲੇ ਵਾਹਨ ਦੀ ਟੱਕਰ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਡਰਾਈਵਰ ਦੀ ਮੌਤ ਹੋ ਗਈ।

ਪੁਲਿਸ ਅਨੁਸਾਰ 22 ਫਰਵਰੀ 2026 ਨੂੰ ਰਾਤ ਕਰੀਬ 9:37 ਵਜੇ SPS, ਸਰੀ ਫਾਇਰ ਸਰਵਿਸਜ਼ ਅਤੇ ਬੀਸੀ ਐਮਰਜੰਸੀ ਹੈਲਥ ਸਰਵਿਸਜ਼ (BCEHS) ਨੂੰ ਸੂਚਨਾ ਮਿਲੀ ਕਿ 168 ਸਟਰੀਟ, 40 ਐਵੇਨਿਊ ਦੇ ਉੱਤਰ ਵੱਲ ਇਕ ਗੱਡੀ ਪਾਣੀ ਨਾਲ ਭਰੀ ਖਾਲ ਵਿੱਚ ਉਲਟ ਗਈ ਹੈ।

ਸਰੀ ਫਾਇਰ ਸਰਵਿਸਜ਼ ਦੇ ਅੱਗ ਬੁਝਾਉ ਕਰਮਚਾਰੀਆਂ ਨੇ ਗੱਡੀ ਵਿੱਚੋਂ ਡਰਾਈਵਰ ਨੂੰ ਬਾਹਰ ਕੱਢਿਆ। ਡਰਾਈਵਰ, ਜੋ ਕਿ 20 ਸਾਲਾਂ ਦੇ ਲਗਭਗ ਉਮਰ ਦਾ ਨੌਜਵਾਨ ਸੀ ਅਤੇ ਗੱਡੀ ਵਿੱਚ ਇਕੱਲਾ ਹੀ ਸਵਾਰ ਸੀ, ਨੂੰ ਮੌਕੇ ‘ਤੇ ਹੀ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਪੈਰਾਮੈਡਿਕਸ ਵੱਲੋਂ ਜੀਵਨ ਬਚਾਉ ਉਪਚਾਰ ਦਿੱਤਾ ਗਿਆ। ਦੁੱਖ ਦੀ ਗੱਲ ਹੈ ਕਿ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।

SPS ਦੀ ਕੋਲਿਜ਼ਨ ਇਨਵੈਸਟਿਗੇਸ਼ਨ ਯੂਨਿਟ (CIU) ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਦੀ ਕਮਾਨ ਸੰਭਾਲ ਲਈ ਹੈ। ਸ਼ੁਰੂਆਤੀ ਪੜਾਅ ਵਿੱਚ ਹਾਦਸੇ ਦੇ ਕਾਰਣਾਂ ਦੀ ਜਾਂਚ ਜਾਰੀ ਹੈ।

ਪੁਲਿਸ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਨੇ 22 ਫਰਵਰੀ 2026 ਨੂੰ ਕਰੀਬ 9:30 ਵਜੇ 168 ਸਟਰੀਟ ਅਤੇ 40 ਐਵੇਨਿਊ ਦੇ ਇਲਾਕੇ ਵਿੱਚ ਇਸ ਹਾਦਸੇ ਨੂੰ ਦੇਖਿਆ ਹੋਵੇ ਜਾਂ ਉਸ ਸਮੇਂ ਇਲਾਕੇ ਵਿੱਚ ਡਰਾਈਵ ਕਰ ਰਹੇ ਹੋਣ ਅਤੇ ਉਨ੍ਹਾਂ ਕੋਲ ਡੈਸ਼ਕੈਮ ਫੁਟੇਜ ਹੋਵੇ, ਤਾਂ ਉਹ 604-599-0502 ‘ਤੇ ਸੰਪਰਕ ਕਰਕੇ ਫਾਇਲ ਨੰਬਰ 25-17735 (SP) ਦਾ ਹਵਾਲਾ ਦੇਣ |

Leave a Reply

Discover more from GKM Media - News - Radio & TV

Subscribe now to keep reading and get access to the full archive.

Continue reading