India News

ਭਾਰਤ ਵੱਲੋਂ ਬਹਾਵਲਪੁਰ ’ਚ ਵੱਡੀ ਕਾਰਵਾਈ – 1971 ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨੀ ਪੰਜਾਬ ਉੱਤੇ ਹਮਲਾ ।

ਨਵੀਂ ਦਿੱਲੀ (ਏਜੰਸੀਆਂ): ਭਾਰਤੀ ਫੌਜ ਨੇ ਬੁੱਧਵਾਰ ਸਵੇਰੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿਚ ਕਈ ਅਤਵਾਦੀ ਠਿਕਾਣਿਆਂ ’ਤੇ ਹਮਲੇ ਕੀਤੇ ਹਨ। ਸਭ ਤੋਂ ਵੱਧ ਚੋਕਾਣੇ ਵਾਲੀ ਗੱਲ ਇਹ ਹੈ ਕਿ 1971 ਦੀ ਲੜਾਈ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਪਾਕਿਸਤਾਨੀ ਪੰਜਾਬ ਵਿਚ ਸਿੱਧਾ ਹਮਲਾ ਕੀਤਾ ਗਿਆ ਹੈ, ਜਿਸਦਾ ਨਿਸ਼ਾਨਾ ਬਹਾਵਲਪੁਰ ਬਣਿਆ।

ਖੁਫੀਆ ਸਰੋਤਾਂ ਮੁਤਾਬਕ, ਬਹਾਵਲਪੁਰ ਵਿੱਚ ਜੈਸ਼-ਏ-ਮੁਹੰਮਦ ਦੇ ਹੈਡਕੁਆਟਰ ਹਨ, ਜਿੱਥੇ ਇਸ ਦੇ ਮੁਖੀ ਮਸੂਦ ਅਜ਼ਹਰ ਦਾ ਪਰਿਵਾਰ ਵੀ ਵੱਸਦਾ ਹੈ। ਹਮਲਿਆਂ ਦੌਰਾਨ ਮਿਲੀ ਜਾਣਕਾਰੀ ਅਨੁਸਾਰ, ਅਜ਼ਹਰ ਦੇ ਪਰਿਵਾਰ ਦੇ ਕਈ ਮੈਂਬਰ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ, ਹਲਾਕ ਹੋਣ ਦੀ ਸੰਭਾਵਨਾ ਹੈ।

ਮੰਨੀ ਜਾ ਰਹੀ ਹੈ ਕਿ ਮਸੂਦ ਅਜ਼ਹਰ ਦੇ ਲਗਭਗ 10 ਰਿਸ਼ਤੇਦਾਰ, ਜਿਵੇਂ ਕਿ ਭੈਣ, ਭਣਵਈਆ, ਭਤੀਜੇ-ਭਤੀਜੀਆਂ ਅਤੇ ਹੋਰ ਬੱਚੇ, ਹਮਲੇ ਵਿੱਚ ਮਾਰੇ ਗਏ ਹਨ।

ਇਸ ਤੋਂ ਪਹਿਲਾਂ ਭਾਰਤ ਵੱਲੋਂ ਕੀਤੀਆਂ ਗਈਆਂ ਫੌਜੀ ਕਾਰਵਾਈਆਂ, ਜਿਵੇਂ ਕਿ ਕਾਰਗਿਲ ਜੰਗ (1999), ਸਰਜੀਕਲ ਸਟ੍ਰਾਈਕ (2016) ਅਤੇ ਬਾਲਾਕੋਟ ਹਮਲਾ (2019), ਸਿਰਫ ਮਕਬੂਜ਼ਾ ਕਸ਼ਮੀਰ ਜਾਂ ਖੈਬਰ ਪਖਤੂਨਖਵਾ ਤੱਕ ਸੀਮਤ ਰਹੇ ਹਨ। ਪਾਕਿਸਤਾਨੀ ਪੰਜਾਬ ’ਤੇ ਇਹ ਪਹਿਲੀ ਵਾਰ ਸਿੱਧਾ ਹਮਲਾ ਹੈ।

ਇਸਦੇ ਨਾਲ ਨਾਲ ਪਾਕਿਸਤਾਨ ਵੱਲੋਂ ਭਾਰਤੀ ਜ਼ਮੀਨ ’ਤੇ ਕੀਤੀ ਗਈ ਗੋਲਾਬਾਰੀ ਦੌਰਾਨ ਪੂਛ ਜ਼ਿਲ੍ਹੇ ਵਿੱਚ 12 ਨਿਵਾਸੀਆਂ ਦੀ ਮੌਤ ਹੋ ਗਈ ਹੈ। ਇਕ ਗੁਰਦੁਆਰਾ ਸਾਹਿਬ ’ਤੇ ਬੰਬ ਡਿੱਗਣ ਕਾਰਨ ਇਕ ਰਾਗੀ ਸਿੰਘ ਸਮੇਤ 3 ਸਿੱਖ ਵੀ ਜਾਨੋਂ ਹੱਥ ਧੋ ਬੈਠੇ ਹਨ।

ਭਾਰਤੀ ਸਰਕਾਰ ਦਾ ਦਾਅਵਾ ਹੈ ਕਿ ਹਮਲਿਆਂ ਦੌਰਾਨ 80 ਤੋਂ 90 ਅਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਪਾਕਿਸਤਾਨ ਵੱਲੋਂ ਹਾਲੇ ਤੱਕ ਸਿਰਫ ਹਮਲੇ ਦੀ ਪੁਸ਼ਟੀ ਕੀਤੀ ਗਈ ਹੈ, ਪਰ ਮਰਨ ਵਾਲਿਆ ਬਾਰੇ ਕੋਈ ਅਧਿਕਾਰਕ ਗਿਣਤੀ ਜਾਰੀ ਨਹੀਂ ਕੀਤੀ ਗਈ।

#IndiaStrikes #BahawalpurAttack #IndianArmy #CounterTerrorism #PakistanPunjab #MasoodAzhar #JaishEMohammed #PoonchShelling #GurdwaraAttack #BreakingNews #IndiaPakistanTensions #MilitaryAction #DefenceNews #GlobalSecurity

Discover more from GKM Media - News - Radio & TV

Subscribe now to keep reading and get access to the full archive.

Continue reading