Canada Ontario

ਪੰਜਾਬੀ ਬਿਜਨਿਸਮੈਨ ਹਰਜੀਤ ਸਿੰਘ ਢੱਡਾ ਦੇ ਕ.ਤ.ਲ ਮਾਮਲੇ ਵਿੱਚ ਦੋ ਸ਼ੱਕੀ ਹਤਿ.ਆਰੇ ਗ੍ਰਿ.ਫ.ਤਾਰ

ਮਈ 2025 ਨੂੰ ਓਂਟਾਰੀਓ ਸੂਬੇ ਦੇ ਮਿਸੀਸਾਗਾ ਸ਼ਹਿਰ ਵਿੱਚ ਇੱਕ ਭਿਆਨਕ ਘਟਨਾ ਵਿੱਚ ਪੰਜਾਬੀ ਬਿਜਨਿਸਮੈਨ ਹਰਜੀਤ ਸਿੰਘ ਢੱਡਾ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹੱਤਿਆ ਢੱਡਾ ਦੇ ਦਫ਼ਤਰ ਦੇ ਬਾਹਰ ਪਾਰਕਿੰਗ ਲੋਟ ਵਿੱਚ ਹੋਈ, ਜਿਸ ਨੇ ਸਥਾਨਕ ਭਾਈਚਾਰੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ।

ਹਰਜੀਤ ਸਿੰਘ ਢੱਡਾ, ਜੋ ਜੀ ਐਂਡ ਜੀ ਟਰੱਕਿੰਗ ਸਲਿਊਸ਼ਨ, ਟਰਾਂਸਪੋਰਟੇਸ਼ਨ ਸੇਫਟੀ ਅਤੇ ਇੰਸ਼ੋਰੈਂਸ ਕੰਪਨੀ ਚਲਾਉਂਦੇ ਸਨ, ਬਹੁਤ ਹੀ ਮਾਣਯੋਗ ਬਿਜਨਿਸਮੈਨ ਮੰਨੇ ਜਾਂਦੇ ਸਨ।

ਉਨ੍ਹਾਂ ਦੀ ਧੀ ਵੱਲੋਂ ਮੀਡੀਆ ਨੂੰ ਦਿੱਤੇ ਬਿਆਨ ਅਨੁਸਾਰ, ਢੱਡਾ ਨੂੰ ਭਾਰਤ ਤੋਂ ਫ਼ਰੌਤੀ ਲਈ ਧਮਕੀਆਂ ਮਿਲ ਰਹੀਆਂ ਸਨ, ਪਰ ਉਨ੍ਹਾਂ ਨੇ ਫ਼ਰੌਤੀ ਦੇਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਪੀਲ ਰੀਜਨਲ ਪੁਲਿਸ ਨੇ ਇਸ ਬਾਰੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਸੀ।

ਜਾਂਚ ਦੇ ਤਹਿਤ ਪੀਲ ਪੁਲਿਸ ਨੇ ਦਿੱਲੀ ਨਾਲ ਸੰਪਰਕ ਕਰਕੇ ਅਤੇ ਇੰਟਰ-ਪ੍ਰੋਵਿਨਸ਼ੀਅਲ ਸਹਿਯੋਗ ਨਾਲ ਦੋ ਨੌਜਵਾਨਾਂ ਨੂੰ ਡੈਲਟਾ, ਬ੍ਰਿਟਿਸ਼ ਕੋਲੰਬੀਆ ਤੋਂ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿਅਕਤੀਆਂ ਦੀ ਪਹਿਚਾਣ ਅਮਨ ਅਤੇ ਦਿਗਵਿਜੇ ਵਜੋਂ ਹੋਈ ਹੈ, ਦੋਹਾਂ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ।

ਦੋਹਾਂ ਨੂੰ ਸਰੀ ਦੀ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਓਂਟਾਰੀਓ ਭੇਜ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਉੱਤੇ ਫਸਟ ਡਿਗਰੀ ਮਰਡਰ ਦੇ ਚਾਰਜਜ਼ ਲਗਾਏ ਗਏ ਹਨ। ਪੁਲਿਸ ਨੇ ਕਿਹਾ ਕਿ ਜਾਂਚ ਅਜੇ ਵੀ ਜਾਰੀ ਹੈ ਅਤੇ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਹੈ । ਇਸ ਤੋਂ ਇਲਾਵਾ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ।

ਇਹ ਮਾਮਲਾ ਨਿੱਜੀ ਸੁਰੱਖਿਆ ਅਤੇ ਕਨੈਡਾ ਵਿੱਚ ਹੋ ਰਹੀ ਗੈਂਗ-ਜੁੜੀ ਹਿੰਸਾ ਵਲ ਵੀ ਸੰਕੇਤ ਕਰਦਾ ਹੈ। ਢੱਡਾ ਪਰਿਵਾਰ ਅਤੇ ਪੰਜਾਬੀ ਭਾਈਚਾਰੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

Discover more from GKM Media - News - Radio & TV

Subscribe now to keep reading and get access to the full archive.

Continue reading