GKM Media - News - Radio & TV Blog Punjab ਸ. ਹਰਜਿੰਦਰ ਸਿੰਘ ਧਾਮੀ (ਐਡਵੋਕੇਟ) ਪੰਜਵੀਂ ਵਾਰ ਐਸ.ਜੀ.ਪੀ.ਸੀ. ਦੇ ਪ੍ਰਧਾਨ ਚੁਣੇ ਗਏ
Punjab

ਸ. ਹਰਜਿੰਦਰ ਸਿੰਘ ਧਾਮੀ (ਐਡਵੋਕੇਟ) ਪੰਜਵੀਂ ਵਾਰ ਐਸ.ਜੀ.ਪੀ.ਸੀ. ਦੇ ਪ੍ਰਧਾਨ ਚੁਣੇ ਗਏ

ਅੰਮ੍ਰਿਤਸਰ, ਪੰਜਾਬ – 3 ਨਵੰਬਰ 2025: (Khandoli)

ਸਤਿਕਾਰਯੋਗ ਸ. ਹਰਜਿੰਦਰ ਸਿੰਘ ਧਾਮੀ ਜੀ (ਐਡਵੋਕੇਟ) ਨੂੰ ਪੰਜਵੀਂ ਵਾਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਚੁਣੇ ਜਾਣ ’ਤੇ ਲੱਖ-ਲੱਖ ਵਧਾਈਆਂ। ਇਹ ਜਿੱਤ ਸਿੱਖ ਕੌਮ ਵੱਲੋਂ ਉਨ੍ਹਾਂ ’ਤੇ ਕੀਤੇ ਵਿਸ਼ਵਾਸ ਅਤੇ ਭਰੋਸੇ ਦੀ ਪ੍ਰਤੀਕ ਦੀ ਹੈ।

ਡਾ. ਚੀਮਾ ਨੇ ਕਿਹਾ ਕਿ SGPC ਚੋਣਾਂ ਵਿੱਚ ਜਿੱਤ ਨਾਲ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਇਆ ਹੈ ਅਤੇ ਇਹ ਸਿੱਖ ਰਾਜਨੀਤੀ ਵਿੱਚ ਇਕ ਵੱਡੀ ਉਪਲਬਧੀ ਹੈ।

ਚੋਣਾਂ ਤੋਂ ਬਾਅਦ PTC News ਨਾਲ ਹੋਈ ਖਾਸ ਗੱਲਬਾਤ ਦੌਰਾਨ ਧਾਮੀ ਜੀ ਨੇ ਕਿਹਾ ਕਿ ਉਹ ਸਿੱਖ ਕੌਮ ਦੀ ਏਕਤਾ, ਪੰਥਕ ਮਜ਼ਬੂਤੀ ਅਤੇ ਗੁਰਮੱਤ ਪ੍ਰਚਾਰ ਲਈ ਪੂਰੀ ਸਮਰਪਣ ਨਾਲ ਕੰਮ ਜਾਰੀ ਰੱਖਣਗੇ।

ਇਹ ਉਨ੍ਹਾਂ ਦੇ ਸੇਵਾ ਭਾਵ ਅਤੇ ਅਡੋਲ ਨੀਤੀ ਦੀ ਹੋਰ ਇੱਕ ਵੱਡੀ ਪ੍ਰਾਪਤੀ ਹੈ।

ਧਾਮੀ ਸਾਹਿਬ ਨੂੰ ਇਸ ਮਹਾਨ ਉਪਲਬਧੀ ਲਈ ਦਿਲੋਂ ਵਧਾਈਆਂ!

#politics, #sad, #punjab,

Exit mobile version