ਸਰੀ, ਕਨੇਡਾ (JSK) – ਬੀਤੇ ਦਿਨੀ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਵੱਲੋਂ “ਮੇਲਾ ਗਦਰੀ ਬਾਬਿਆਂ ਦਾ” ਬੜੇ ਧੂਮਧਾਮ ਨਾਲ ਮਨਾਇਆ ਗਿਆ। ਇਹ ਇਤਿਹਾਸਕ ਤੇ ਸੱਭਿਆਚਾਰਕ ਮੇਲਾ ਸਾਹਿਬ ਸਿੰਘ ਥਿੰਦ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ, ਜਿਸ ਵਿੱਚ ਗਦਰੀ ਬਾਬਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਵੱਖ-ਵੱਖ ਬੁਲਾਰਿਆਂ ਅਤੇ ਪ੍ਰਸਿੱਧ ਗਾਇਕਾਂ ਨੇ ਆਪਣੀ ਭਾਵਨਾਤਮਕ ਪ੍ਰਸਤੁਤੀ ਦਿੱਤੀ।

ਮੇਲੇ ਦਾ ਮਕਸਦ ਪੰਜਾਬੀ ਵਿਰਸੇ, ਇਤਿਹਾਸ ਅਤੇ ਕੌਮੀ ਜਾਗਰੂਕਤਾ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸੀ। ਰੇਡੀਓ ਸਵਿਫਟ 1200 A.M ਦੀ ਪੂਰੀ ਟੀਮ ਨੇ ਵੀ ਆਪਣੀ ਸ਼ਮੂਲੀਅਤ ਦਰਜ ਕਰਵਾਈ ਅਤੇ ਭਾਈਚਾਰੇ ਦੇ ਨਾਲ ਭਰਪੂਰ ਸੰਵਾਦ ਕੀਤਾ।

ਇਸ ਮੇਲੇ ਦੀ ਸਟੇਜ ਦੀ ਸਾਰੀ ਕਾਰਵਾਈ ਸੀਨੀਅਰ ਪੱਤਰਕਾਰ ਗੁਰਬਾਜ ਸਿੰਘ ਬਰਾੜ ਵਲੋਂ ਬਹੁਤ ਖੂਬਸੂਰਤੀ ਨਾਲ ਕੀਤੀ ਗਈ ।

ਗਾਇਕ ਗੁਰਵਿੰਦਰ ਬਰਾੜ ਜਿੱਥੇ ਵੱਲੋਂ ਵੱਖ-ਵੱਖ ਗੀਤਾਂ ਨੂੰ ਪੇਸ਼ ਕੀਤਾ ਗਿਆ ਉੱਥੇ ਹੀ “ਗਰੀਬੀ” ਗੀਤ ਗਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਗਿਆ ॥

ਮੇਲੇ ਦੇ ਅੰਤ ਵਿੱਚ ਮਸ਼ਹੂਰ ਗਾਇਕ ਸੁੱਖਵਿੱਦਰ ਸੁੱਖੀ ਨੇ ਸਰੋਤਿਆਂ ਨੂੰ ਖੂਬ ਨਚਾਇਆ ।

ਇਸ ਸਮਾਗਮ ਵਿੱਚ ਕਈ ਪ੍ਰਮੁੱਖ ਸਿਆਸੀ ਨੇਤਾ ਵੀ ਹਾਜ਼ਰ ਹੋਏ। ਐਮ ਪੀ ਸੁੱਖ ਧਾਲੀਵਾਲ, ਐਮ ਪੀ ਗੁਰਬਖਸ਼ ਸਿੰਘ ਸੈਣੀ, ਮਾਈਨਿੰਗ ਤੇ ਖਾਣਿਜ ਮੰਤਰੀ ਜਗਰੂਪ ਸਿੰਘ ਬਰਾੜ ਅਤੇ ਐਮ ਐਲ ਏ ਜੈਸੀ ਸੂਰਨ ਨੇ ਵੀ ਮੰਚ ਸਾਂਝਾ ਕੀਤਾ ਅਤੇ ਗਦਰੀ ਸੰਘਰਸ਼ ਦੀ ਮਹਾਨਤਾ ਨੂੰ ਸਲਾਮ ਕੀਤਾ।

#GhadariBabeyanDaMela
#ProfessorMohanSinghFoundation
#SahibSinghThind
#PunjabiHeritage
#DeshBhakti
#ਗਦਰੀਅਤਿਹਾਸ
#VirsaPunjabDa
#ShaheediNuSalam
#CulturalPride
#GhadarMovement
#PindDiSaanjh
#PunjabDiShan
#LokVirsa
#GKMNews
#RadioSwift1200AM