City of Surrey Press Release Surrey

ਸਰੀ ਸਿਰਜੇਗਾ ਨਵਾਂ ਇਤਿਹਾਸ ਬੀ.ਸੀ. ਵਿੱਚ ਪਹਿਲੀ ਵਾਰ ਪੀਜੀਏ ਟੂਰ ਅਮੈਰੀਕਾਜ਼ ਨਾਮੀ ਵੱਡੇ ਗੋਲਫ ਟੂਰਨਾਮੈਂਟ ਦੀ ਮੇਜ਼ਬਾਨੀ ਸਰੀ ਕਰੇਗਾ

ਸਰੀ, ਬੀ.ਸੀ. – 2025 ਪੀਜੀਏ ਟੂਰ ਅਮੈਰੀਕਾਜ਼ (PGA Tour Americas) ਦੇ ਸੀਜ਼ਨ ਦਾ ਸਮਾਪਤੀ ਈਵੈਂਟ ਫੋਰਟੀਨੈਟ ਕੱਪ ਚੈਂਪੀਅਨਸ਼ਿਪ (Fortinet Cup Championship) 25 ਤੋਂ 28ਸਤੰਬਰ ਤੱਕ ਮੋਰਗਨ ਕਰੀਕ ਗੋਲਫ ਕੋਰਸ ਵਿਖੇ ਹੋਵੇਗਾ । ਟੂਰਨਾਮੈਂਟ ਵਿੱਚ ਸਾਰੇ ਸੀਜ਼ਨ ਦੀ ਫੋਰਟੀਨੇਟ ਕੱਪ ਪੁਆਇੰਟ ਸੂਚੀ ਵਿੱਚੋਂ ਚੋਟੀ ਦੇ 120ਖਿਡਾਰੀ ਸ਼ਾਮਲ ਹੋਣਗੇ ਅਤੇ ਇਹ ਨਿਰਧਾਰਤ ਹੋਵੇਗਾ ਕਿ ਕਿਹੜੇ 10ਗੋਲਫਰ 2026 ਦੇ ਕੌਰਨ ਫੈਰੀ ਟੂਅਰ (2026 Korn Ferry Tour)  ਜੋ ਕਿ ਪੀਜੀਏ ਟੂਅਰ ਲਈ ਅਧਿਕਾਰਤ ਰਸਤਾ ਹੈ, ‘ਚ ਸਥਾਨ ਹਾਸਲ ਕਰਨਗੇ। 

 

ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਸ਼ਹਿਰ ਨੂੰ ਮਾਣ ਹੈ ਕਿ 15000 ਡਾਲਰ ਦੀ ਸਪੋਰਟ ਟੂਰਿਜ਼ਮ ਗ੍ਰਾਂਟ (Sport Tourism Grant) ਦੀ ਬਦੌਲਤ,ਬ੍ਰਿਟਿਸ਼ ਕੋਲੰਬੀਆ ਵਿੱਚ ਪਹਿਲੀ ਵਾਰ ਪੀਜੀਏ ਟੂਰ ਅਮੈਰੀਕਾਜ਼ ਦਾ ਮੁੱਖ ਟੂਰਨਾਮੈਂਟ ਹੋ ਰਿਹਾ ਹੈ। ਇਸ ਹਫ਼ਤੇ, ਅਸੀਂ ਪੂਰੇ ਖੇਤਰ ਦੇ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਦਾ ਸਾਡੇ ਸ਼ਹਿਰ ਜੋ ਕਿ ਖੇਡ ਟੂਰਿਜ਼ਮਲਈ ਇੱਕ ਪ੍ਰਮੁੱਖ ਸਥਾਨ ਹੈ,ਵਿੱਚ ਸਵਾਗਤ ਕਰਦੇ ਹਾਂ। ਇਹ ਟੂਰਨਾਮੈਂਟ, ਸ਼ਾਨਦਾਰ ਕੰਮ ਕਰ ਰਹੀਆਂ ਸਰੀ-ਅਧਾਰਤ ਦੋ ਦਾਨੀ ਸੰਸਥਾਵਾਂ ਦੀ ਸਹਾਇਤਾ ਕਰਨ ਦੇ ਜ਼ਰੀਏ ਸਾਡੇ ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਲਈ ਇੱਕ ਅਰਥਪੂਰਨ ਨਿਵੇਸ਼ ਵੀ ਹੈ।”

 

ਰੋਜ਼ਾਨਾ ਟਿਕਟਾਂ 15 ਡਾਲਰ ਦੀਆਂ ਹਨ, ਹਰੇਕ ਟਿਕਟ ‘ਚੋਂ 5 ਡਾਲਰ ਟੂਰਨਾਮੈਂਟ ਦੇ ਦੋ ਅਧਿਕਾਰਤ ਦਾਨੀ ਭਾਈਵਾਲਾਂ: ਸੀ.ਐੱਚ.ਆਈ.ਐਲ.ਡੀ.ਫਾਊਂਡੇਸ਼ਨ (C.H.I.L.D Foundation)  ਅਤੇ ਸੋਰਸ ਕਮਿਊਨਿਟੀ ਰਿਸੋਰਸ ਸੈਂਟਰ ਦੇ ਸਾਊਥ ਸਰੀ ਫਾਊਂਡਰੀ ਪ੍ਰੋਗਰਾਮ(Sources Community Resource Centre’s Foundry South Surrey Program) ਦੀ ਸਹਾਇਤਾ ਲਈ ਜਾਣਗੇ। ਸੀ.ਐੱਚ.ਆਈ.ਐੱਲ.ਡੀ. ਫਾਊਂਡੇਸ਼ਨ ਆਂਤੜੀਆਂ ਅਤੇ ਜਿਗਰ ਦੀਆਂ ਬਿਮਾਰੀਆਂ ਵਾਲੇ ਬੱਚਿਆਂ ਲਈ ਖੋਜ ਲਈ ਫੰਡ ਦਿੰਦੀ ਹੈ, ਜਦੋਂ ਕਿ ਫਾਊਂਡਰੀ ਸਾਊਥ ਸਰੀ ਇੱਕ ਮੁਫ਼ਤ ਵਾਕ-ਇਨ ਸੈਂਟਰ  (Walk-in Centre)  ਹੈ ਜੋ12 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਾਨਸਿਕ ਸਿਹਤ-ਸੰਭਾਲ, ਨਸ਼ਾ-ਉਪਚਾਰ ‘ਚ ਸਹਾਇਤਾ, ਆਪਣੇ ਵਰਗੇ ਹੋਰਨਾਂ ਲੋਕਾਂ ਤੋਂ ਸਹਾਇਤਾ (Peer Support) ਅਤੇ ਸਮਾਜਿਕ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਇਹਨਾਂ ਦਾਨੀ ਸੰਸਥਾਵਾਂ ਦੀ ਸਹਾਇਤਾ ਲਈ ਕਈ ਕਿਸਮ ਦੇ ਭਾਈਚਾਰਕ ਪ੍ਰੋਗਰਾਮਾਂ ਦੇ ਨਾਲ-ਨਾਲ, ਘੱਟੋ-ਘੱਟ 50,000ਡਾਲਰ ਇਕੱਠੇ ਕੀਤੇ ਜਾਣਗੇ।

 

ਮੋਰਗਨ ਕਰੀਕ ਗੋਲਫ ਕੋਰਸ ਵਿਖੇ ਗੋਲਫ ਓਪਰੇਸ਼ਨਜ਼ ਦੇ ਡਾਇਰੈਕਟਰ ਟੌਮ ਡੌਲ (Tom Doull) ਨੇ ਕਿਹਾ,“ਕੈਨੇਡਾ ਦੇ ਪ੍ਰਮੁੱਖ ਗੋਲਫ ਕੋਰਸਾਂ ਵਿੱਚੋਂ ਇੱਕ ਹੋਣ ਦੇ ਨਾਤੇ, ਅਸੀਂ ਗਲੋਬਲ ਗੋਲਫ ਸਟੇਜ ’ਤੇ ਖ਼ੂਬਸੂਰਤ ਮੋਰਗਨ ਕਰੀਕ ਅਤੇ ਸਰੀ ਸ਼ਹਿਰ ਨੂੰ ਪ੍ਰਦਰਸ਼ਿਤ ਕਰਨ ਲਈ ਬਹੁਤ ਖੁਸ਼ ਹਾਂ”।ਮੋਰਗਨ ਕਰੀਕ ਵਿਖੇ ਐਗਰੋਨੋਮੀ ਟੀਮ (Agronomy Team)  ਨੇ ਕੋਰਸ ਦੀਆਂ ਸਥਿਤੀਆਂ ਨੂੰ ਸਾਡੇ ਪਹਿਲਾਂ ਤੋਂ ਮੌਜੂਦ ਉੱਚ ਮਿਆਰਾਂ ਤੋਂ ਵੀ ਹੋਰ ਉੱਚਾ ਕਰ ਦਿੱਤਾ ਹੈ। ਚੈਂਪੀਅਨਸ਼ਿਪ-ਪੱਧਰ ਦਾ ਇੱਕ ਅਜਿਹਾ ਅਨੁਭਵ ਸਿਰਜਿਆ ਹੈ, ਜਿਸ ਦਾ ਆਨੰਦ ਭਾਈਚਾਰਾ ਟੂਰਨਾਮੈਂਟ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਮਾਣਦਾ ਰਹਿ ਸਕਦਾ ਹੈ। ਪੀਜੀਏ ਟੂਅਰ ਅਮੈਰੀਕਾਜ਼ ਦੇ ਰਾਹੀਂ ਪੇਸ਼ੇਵਰ ਗੋਲਫ ਵਿੱਚ ਕੁਝ ਸਭ ਤੋਂ ਪ੍ਰਤਿਭਾਸ਼ਾਲੀ ਉੱਭਰਦੇ ਸਿਤਾਰਿਆਂ ਦੀ ਮੇਜ਼ਬਾਨੀ ਕਰਨਾ ਇੱਕ ਸੱਚਾ ਸਨਮਾਨ ਹੈ। ਅਸੀਂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਹ ਸ਼ਾਮਲ ਹੋ ਰਹੇ ਹਰੇਕ ਵਿਅਕਤੀ ਲਈ ਇੱਕ ਯਾਦਗਾਰੀ ਹਫ਼ਤਾ ਹੋਵੇ।”

 

ਰੋਜ਼ਾਨਾ ਅਤੇ ਹਫ਼ਤਾਵਾਰੀ ਪਾਸ ਉਪਲਬਧ ਹਨ। 16 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚੇ ਮੁਫ਼ਤ ਵਿੱਚ ਦਾਖਲ ਹੋ ਸਕਦੇ ਹਨ।

 

ਟਿਕਟ ਅਤੇ ਇਵੈਂਟ ਦੇ ਵੇਰਵਿਆ ਲਈforitnetcupchamiponsihp.com ‘ਤੇ ਜਾਓ।  

Leave a Reply

Discover more from GKM Media - News - Radio & TV

Subscribe now to keep reading and get access to the full archive.

Continue reading