British Columbia RCMP CANADA

BREAKING: 28 Charges Laid in Northern BC Drug Trafficking Investigation

ਉੱਤਰੀ ਬੀ.ਸੀ. ਵਿੱਚ ਨਸ਼ਾ ਤਸਕਰੀ ਦੀ ਜਾਂਚ ’ਚ 28 ਮਾਮਲੇ ਦਰਜ

ਪ੍ਰਿੰਸ ਰੂਪਰਟ (ਬੀ.ਸੀ.): ਉੱਤਰੀ ਬ੍ਰਿਟਿਸ਼ ਕੋਲੰਬੀਆ ਵਿੱਚ ਗੈਰਕਾਨੂੰਨੀ ਨਸ਼ਾ ਤਸਕਰੀ ਤੇ ਗੈਰਕਾਨੂੰਨੀ ਹਥਿਆਰਾਂ ਨੂੰ ਫੜਨ ਵਾਸਤੇ CFSEU-BC (ਕੰਬਾਈਨਡ ਫੋਰਸਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਬੀ.ਸੀ.) ਵੱਲੋਂ ਚਲਾਈ ਗਈ 14 ਮਹੀਨੇ ਦੀ ਜਾਂਚ ਤੋਂ ਬਾਅਦ 4 ਵਿਅਕਤੀਆਂ ਉੱਤੇ 28 ਗੰਭੀਰ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ।

ਇਹ ਜਾਂਚ ਅਪ੍ਰੈਲ 2023 ਵਿੱਚ ਸ਼ੁਰੂ ਹੋਈ ਸੀ ਜਿਸਦਾ ਨਿਸ਼ਾਨਾ ਪ੍ਰਿੰਸ ਰੂਪਰਟ ਇਲਾਕੇ ਵਿੱਚ ਚੱਲ ਰਹੀ ਨਸ਼ਾ ਤਸਕਰੀ ਦੀ ਲੜੀ ਸੀ। ਜਾਂਚ ਦੌਰਾਨ CFSEU-BC ਦੇ ਨੌਰਥ ਡਿਸਟ੍ਰਿਕਟ ਨੇ ਪ੍ਰਿੰਸ ਰੂਪਰਟ RCMP ਅਤੇ ਕੋਸਟਲ ਯੂਨਿਟ ਦੇ ਸਹਿਯੋਗ ਨਾਲ 5 ਤਲਾਸ਼ੀ ਵਾਰੰਟ ਨਿਕਲੇ ਜੋ ਕਿ 5 ਜੂਨ 2024 ਨੂੰ ਲਏ ਗਏ ਸੀ।

ਬਰਾਮਦ ਕੀਤੀ ਗਈਆਂ ਚੀਜ਼ਾਂ:

9 ਹਥਿਆਰ, ਜਿਨ੍ਹਾਂ ਵਿੱਚ 2 ਲੋਡ ਕੀਤੇ ਸ਼ਾਟਗਨ, ਇਕ ਟਿਕਾ ਰਾਈਫਲ ਅਤੇ ਇਕ 9mm ਹੈਂਡਗਨ ਜਿਸ ਵਿੱਚ ਪ੍ਰੋਹਿਬਿਟਡ ਮੈਗਜ਼ੀਨ ਸੀ 1.2 ਕਿ.ਗ੍ਰਾ. ਮੈਥਐਂਫੈਟਾਮਾਈਨ 16 ਗ੍ਰਾਮ ਕੋਕੀਨ, ਜੋ ਕਿ ਵੱਡੀ ਖੇਪ ਵਾਲੀ ਪੈਕੇਜਿੰਗ ਵਿੱਚ ਸੀ $38,000 ਨਕਦ ਰਕਮ 2 ਵਾਹਨ, ਜੋ ਕਿ ਅਪਰਾਧਕ ਕਾਰਵਾਈ ਵਿੱਚ ਵਰਤੇ ਗਏ ।

ਦੋਸ਼ੀਆਂ ਦੇ ਨਾਮ ਅਤੇ ਇਲਜ਼ਾਮ:

5 ਜੂਨ, 2025 ਨੂੰ, ਪਬਲਿਕ ਪ੍ਰੋਸੀਕਿਊਸ਼ਨ ਸਰਵਿਸ ਆਫ ਕੈਨੇਡਾ ਨੇ ਹੇਠ ਲਿਖੇ ਵਿਅਕਤੀਆਂ ਵਿਰੁੱਧ 28 ਇਲਜ਼ਾਮ ਮਨਜ਼ੂਰ ਕੀਤੇ:

1. ਕੀਥ ਫੈਂਟਨ (38 ਸਾਲਾ), ਪ੍ਰਿੰਸ ਰੂਪਰਟ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ, ਲੋਡ ਕੀਤੇ ਗਏ ਰਿਸਟ੍ਰਿਕਟਡ ਹਥਿਆਰ ਦੀ ਹੋਲਡਿੰਗ, ਬਿਨਾਂ ਇਜਾਜ਼ਤ ਹਥਿਆਰ ਰੱਖਣਾ, ਉੱਚ ਸਮਰੱਥਾ ਵਾਲੀ ਮੈਗਜ਼ੀਨ ਰੱਖਣਾ ਅਤੇ 5 ਕੇਸ ਗਲਤ ਹਥਿਆਰ ਸਟੋਰੇਜ ਦੇ।

2. ਰਿਚਰਡ ਗਲੈਡਸਟੋਨ (34 ਸਾਲਾ), ਪ੍ਰਿੰਸ ਰੂਪਰਟ ਤੋਂ 7 ਇਲਜ਼ਾਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ।

3. ਜੌਨਾਥਨ ਸ਼ਾਰਕੀ (35 ਸਾਲਾ), ਪ੍ਰਿੰਸ ਰੂਪਰਟ ਤੋਂ 10 ਇਲਜ਼ਾਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ।

4. ਕਿੰਬਰਲੀ ਜੈਨਾ ਸਮਿਥ (27 ਸਾਲਾ), ਪ੍ਰਿੰਸ ਰੂਪਰਟ ਤੋਂ 2 ਇਲਜ਼ਾਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ।

ਉਪਰੋਕਤ ਚਾਰਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਸ਼ਰਤਾਂ ਸਹਿਤ ਰਿਹਾ ਕੀਤਾ ਗਿਆ ਹੈ।

ਅਧਿਕਾਰਤ ਬਿਆਨ:

ਕੌਰਪੋਰਲ ਸਰਬਜੀਤ ਕੌਰ ਸੰਗਾ, CFSEU-BC ਦੀ ਮੀਡੀਆ ਰਿਲੇਸ਼ਨਜ਼ ਅਧਿਕਾਰੀ ਨੇ ਕਿਹਾ:

“ਇਹ ਸਫਲਤਾ ਇਕ ਸੁਚੱਜੀ ਯੋਜਨਾ, ਇੰਟੈਲੀਜੈਂਸ ਤੇ ਸਾਂਝੇ ਸਹਿਯੋਗ ਦੀ ਦੇਣ ਹੈ। ਅਸੀਂ ਇਨ੍ਹਾਂ ਵਿਅਕਤੀਆਂ ਵਿਰੁੱਧ ਕਾਰਵਾਈ ਕਰਕੇ ਆਪਣੀਆਂ ਕਮਿਊਨਿਟੀਆਂ ਨੂੰ ਗੈਂਗ ਤੇ ਨਸ਼ਾ ਮਾਫੀਆ ਤੋਂ ਬਚਾ ਰਹੇ ਹਾਂ।

ਅਸੀਂ ਵਾਅਦਾ ਕਰਦੇ ਹਾਂ ਕਿ ਹਿੰਸਕ ਤੇ ਨਸ਼ਾ ਤਸਕਰੀ ਨਾਲ ਜੁੜੇ ਲੋਕਾਂ ਨੂੰ ਨਿਬੇੜ ਕੇ ਬੀ.ਸੀ. ਦੇ ਨਾਗਰਿਕਾਂ ਦੀ ਰੱਖਿਆ ਜਾਰੀ ਰੱਖਾਂਗੇ।”

#DrugTrafficking #BCNews #CFSEUBC #PoliceUpdate #NorthernBC #PublicSafety #BreakingNews #CrimePrevention #RCMP #GangsOut

Discover more from GKM Media - News - Radio & TV

Subscribe now to keep reading and get access to the full archive.

Continue reading