GKM Media - News - Radio & TV Blog British Columbia ਕੈਨੇਡਾ ਕੱਪ 2025 – ਵੈਸਟ ਕੋਸਟ ਫੀਲਡ ਹਾਕੀ ਸੁਸਾਇਟੀ ਦੀਆਂ ਖੇਡਾਂ ਸ਼ਾਨੇ ਸ਼ੌਕਤ ਨਾਲ ਸ਼ੁਰੂ
British Columbia Canada Sports

ਕੈਨੇਡਾ ਕੱਪ 2025 – ਵੈਸਟ ਕੋਸਟ ਫੀਲਡ ਹਾਕੀ ਸੁਸਾਇਟੀ ਦੀਆਂ ਖੇਡਾਂ ਸ਼ਾਨੇ ਸ਼ੌਕਤ ਨਾਲ ਸ਼ੁਰੂ

ਸਰੀ (ਮਂਹੇਸਇੰਦਰ ਸਿੰਘ ਮੰਗਟ) – ਵੈਸਟ ਕੋਸਟ ਫੀਲਡ ਹਾਕੀ ਸੁਸਾਇਟੀ ਸਰੀ ਵੱਲੋਂ ਕੈਨੇਡਾ ਕੱਪ 2025 ਦੀ ਸ਼ੁਰੂਆਤ 11 ਜੁਲਾਈ ਨੂੰ ਸਰੀ ਵਿੱਚ ਇੱਕ ਵੱਡੇ ਧਾਰਮਿਕ ਉਤਸ਼ਾਹ ਨਾਲ ਕੀਤੀ ਗਈ। ਸ਼ੁਰੂਆਤ ਗੁਰਬਾਣੀ ਪਾਠ ਤੇ ਅਰਦਾਸ ਨਾਲ ਹੋਈ, ਜਿਸ ਵਿੱਚ ਬੱਚਿਆਂ, ਖਿਡਾਰੀਆਂ, ਮਾਪਿਆਂ ਅਤੇ ਸਮਾਜਕ ਸੰਗਠਨਾਂ ਨੇ ਵੱਧ-ਚੜ ਕੇ ਭਾਗ ਲਿਆ।

ਇਸ ਮੌਕੇ ਉੱਤੇ ਨਵੇਂ ਗਰਾਊਂਡ ਦਾ ਉਦਘਾਟਨ ਵੀ ਕੀਤਾ ਗਿਆ ਜਿਸ ਨੂੰ ਵੈਸਟ ਕੋਸਟ ਹਾਕੀ ਸੁਸਾਇਟੀ ਨੇ ਨਵੀਂ ਪੀੜ੍ਹੀ ਲਈ ਸਮਰਪਿਤ ਕੀਤਾ।

ਟੂਰਨਾਮੈਂਟ ਵਿੱਚ 13 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਵੱਖ-ਵੱਖ ਉਮਰਾਂ ਦੇ ਬੱਚੇ ਅਤੇ ਨੌਜਵਾਨ ਖਿਡਾਰੀ ਸ਼ਾਮਲ ਸਨ।

ਉਦਘਾਟਨ ਸਮਾਗਮ ਵਿੱਚ ਸਟੀਵਨ ਪੈਟਰਸਨ (ਸਟੀਵਨਸਨ ਹਾਕੀ), ਗੁਰਬਕਸ਼ ਸਿੰਘ ਮੰਗਟ, ਐਮ.ਐਲ.ਏ. ਮਜੀਦ ਰਣਦੇਵ, ਮਨੀਸ਼ ਰਾਣਾ, ਹਰਜੀਤ ਸਿੰਘ ਗਿੱਲ, ਤੇ ਹੋਰ ਆਦਰਣੀ ਵਿਅਕਤੀਆਂ ਨੇ ਹਾਜ਼ਰੀ ਭਰੀ।

ਕੈਨੇਡਾ ਕੱਪ 12 ਜੁਲਾਈ ਤੋਂ ਸ਼ੁਰੂ ਹੋ ਕੇ 13 ਜੁਲਾਈ ਤੱਕ ਚੱਲੇਗਾ, ਜਿਸ ਵਿੱਚ ਹਾਕੀ ਦੀਆਂ ਵੱਖ-ਵੱਖ ਉਮਰ ਵਰਗੀਆਂ ਟੀਮਾਂ ਵਿਚਾਲੇ ਮੁਕਾਬਲੇ ਹੋਣਗੇ। ਸਮਾਗਮ ਵਿੱਚ ਪੰਜਾਬੀ ਭਾਈਚਾਰੇ ਦੀ ਹਾਜ਼ਰੀ ਨੇ ਸਾਬਤ ਕਰ ਦਿੱਤਾ ਕਿ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਖੇਡਾਂ ਵਿੱਚ ਵੀ ਪਿੱਛੇ ਨਹੀਂ।

ਇਹ ਸਮਾਗਮ ਨੌਜਵਾਨਾਂ ਵਿੱਚ ਸਿਹਤਮੰਦ ਜੀਵਨ ਅਤੇ ਸਮਾਜਕ ਸੰਜੋਗ ਵਧਾਉਣ ਵੱਲ ਇਕ ਵਧੀਆ ਪਹਲ ਹੈ।

#CanadaCup2025 #SurreyEvents #FieldHockeyCanada #PunjabiCommunity #YouthInSports #HockeyTournament #WestCoastHockey #SurreyBC #PunjabiNews #GKMmedia #CommunityDevelopment #SportsSpirit #NewGenerationHockey

Exit mobile version