ਸਰੀ, ਬੀਸੀ (JSK) – ਸਥਾਨਕ ਸੀ-ਫੇਸ ਫੋਕ ਆਰਟ ਐਂਡ ਕਲਚਰ ਸੁਸਾਇਟੀ ਵੱਲੋਂ ਕਰਵਾਇਆ ਗਿਆ ਪਹਿਲਾ ਸੱਭਿਆਚਾਰਕ ਸਮਾਗਮ ਬੇਹੱਦ ਰੰਗਦਾਰ ਅਤੇ ਸਫਲ ਹੋ ਨਿਬੜਿਆਂ । ਇਸ ਸਮਾਗਮ ਵਿੱਚ ਪੰਜਾਬ, ਯੂਕਰੇਨ, ਕੋਰੀਆ, ਚੀਨ, ਜਾਪਾਨ, ਅਫਗਾਨਿਸਤਾਨ, ਅਫਰੀਕਾ, ਮੈਕਸੀਕੋ, ਵੈਨਿਜੂਏਲਾ, ਬੁਲਗਾਰੀਆ ਅਤੇ ਮੂਲਨਿਵਾਸੀਆਂ ਦੇ ਸੱਭਿਆਚਾਰ ਦੀ ਪੇਸ਼ਕਾਰੀ ਦੀ ਰੰਗਦਾਰ ਝਲਕ ਵੇਖਣ ਨੂੰ ਮਿਲੀ।
ਸਮਾਗਮ ਦੀ ਸਫਲਤਾ ਦਾ ਸਿਹਰਾ ਕੰਵਲਜੀਤ ਮਾਨਾਂਵਾਲਾ, ਭੁਪਿੰਦਰ ਲੱਧੜ, ਅਮ੍ਰਿਤਪਾਲ ਢੋਟ, ਪਰਮਿੰਦਰ ਧਾਲੀਵਾਲ, ਸ੍ਰੀਕਾਂਤ ਮੋਗੂਲਾਲਾ, ਲੀਜ਼ਾ ਫੈਲਚਰ, ਮੈਡੀਸਨ ਫਲੈਚਰ, ਪਲਕਦੀਪ ਕੌਰ ਤੇ ਤਨਵੀਰ ਸਿੰਘ ਦੇ ਯਤਨ ਨੂੰ ਜਾਂਦਾ ਹੈ ।
ਇਸ ਰੰਗੀਨ ਸਮਾਗਮ ਨੂੰ ਹੋਰ ਚਮਕ ਮਿਲੀ ਜਦੋਂ ਐਮ ਪੀ ਸੁਖ ਧਾਲੀਵਾਲ, ਐਮ ਪੀ ਗੁਰਬਖਸ਼ ਸੈਣੀ, ਐਮ ਪੀ ਸੁਖਮਨ ਗਿੱਲ, ਸਿੱਖਿਆ ਮੰਤਰੀ ਜੈਸੀ ਸੁੰਨੜ, ਐਮ ਐਲ ਏ ਮਨਦੀਪ ਧਾਲੀਵਾਲ, ਸਾਬਕਾ ਮੰਤਰੀ ਗੈਰੀ ਬੈਗ, ਸਟੀਵ ਕੂਨਰ, ਐਮ ਐਲ ਏ ਆਮਨਾ ਸ਼ਾਹ, ਐਮ ਐਲ ਏ ਸਟਰਕੋ, ਡੈਲਟਾ ਮੇਅਰ ਜੌਰਜ ਹਾਰਵੀ ਵਰਗੀਆਂ ਵਿਅਕਤੀਆਂ ਨੇ ਹਾਜ਼ਰੀ ਭਰੀ।
ਨਵਦੀਪ ਸਿੰਘ ਬੱਬੂ ਬਰਾੜ, ਜਿਲਾ ਫਰੀਦਕੋਟ ਕਾਂਗਰਸ ਪ੍ਰਧਾਨ (ਪੰਜਾਬ), ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਉਨ੍ਹਾਂ ਨੇ ਆਪਣੇ ਪਿਤਾ ਅਤੇ ਸਾਬਕਾ ਸਿੱਖਿਆ ਮੰਤਰੀ ਸ. ਅਵਤਾਰ ਸਿੰਘ ਬਰਾੜ ਦੀ ਜੀਵਨੀ ਪੁਸਤਕ ਵੀ ਉਪਹਾਰ ਰੂਪ ਵਿੱਚ ਪ੍ਰਮੁੱਖ ਵਿਅਕਤੀਆਂ ਨੂੰ ਭੇਟ ਕੀਤੀ।
ਇਸ ਸਮਾਗਮ ਦੀ ਜੀਕੇਐਮ ਮੀਡੀਆ ਟੀਵੀ ਦੇ ਜਰਨੈਲ ਸਿੰਘ ਖੰਡੋਲੀ ਵੱਲੋਂ ਲਾਈਵ ਕਵਰੇਜ ਕੀਤੀ ਗਈ।
#CFaceSurrey2025 #ਸੱਭਿਆਚਾਰਕਸਮਾਗਮ #PunjabiCultureAbroad #JarnailSinghKhandoli #GKMNewsPunjabi #GKMLiveCoverage #SurreyPunjabiCommunity #CanadaCulturalEvents #PunjabiDiaspora