GKM Media - News - Radio & TV Blog Canada ਬੀ. ਸੀ. ਦੀ ਸਿੱਖਿਆ ਮੰਤਰੀ ਰਚਨਾ ਸਿੰਘ ਵੱਲੋਂ ਵੱਖ—ਵੱਖ ਸਖਸ਼ੀਅਤਾਂ ਦਾ ਸਨਮਾਨ
Canada News

ਬੀ. ਸੀ. ਦੀ ਸਿੱਖਿਆ ਮੰਤਰੀ ਰਚਨਾ ਸਿੰਘ ਵੱਲੋਂ ਵੱਖ—ਵੱਖ ਸਖਸ਼ੀਅਤਾਂ ਦਾ ਸਨਮਾਨ

ਬੀ. ਸੀ. ਦੀ ਸਿੱਖਿਆ ਮੰਤਰੀ ਰਚਨਾ ਸਿੰਘ ਵੱਲੋਂ ਵੱਖਵੱਖ ਸਖਸ਼ੀਅਤਾਂ ਦਾ ਸਨਮਾਨ

ਸਨਮਾਨ ਪ੍ਰਾਪਤ ਕਰਨ ਵਾਲਿਆਂ ਕਮਲਜੀਤ ਸਿੰਘ ਥਿੰਦ, ਗਿਆਨ ਸਿੰਘ ਸੰਧੂ, ਡਾ: ਨਿਆਜ਼ੀ ਅਤੇ ਅਰਵਿੰਦਰ ਬੱਬਰ ਸ਼ਾਮਿਲ

ਵੈਨਕੂਵਰ, ਸਤੰਬਰ (ਮਲਕੀਤ ਸਿੰਘ)-ਵੱਖ-ਵੱਖ ਖੇਤਰਾਂ ’ਚ ਫਖਰਯੋਗ ਭੂਮਿਕਾਵਾਂ ਨਿਭਾਉਣ ਵਾਲੀਆਂ ਕੁਝ ਮਾਣਮੱਤੀਆਂ ਸਖਸ਼ੀਅਤਾਂ ਦੇ ਸਨਮਾਨ ਸਮਾਰੋਹ ਸਬੰਧੀ ਆਯੋਜਿਤ ਇਕ ਸੰਖੇਪ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਸੂਬੇ ਦੀ ਸਿੱਖਿਆ ਮੰਤਰੀ ਰਚਨਾ ਸਿੰਘ ਵੱਲੋਂ ਉੱਨਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਸੰਸਾ ਪੱਤਰ ਦੇ ਕੇ ਭੇਂਟ ਕੀਤੇ ਗਏ।ਸਨਮਾਨ ਪ੍ਰਾਪਤ ਕਰਨ ਵਾਲਿਆਂ ’ਚ ਜਲਿਆਂ ਵਾਲਾ ਬਾਗ ਦੇ ਇਤਿਹਾਸ ਨੂੰ ਕੈਨੇਡਾ ਦੀ ਧਰਤੀ ’ਤੇ ਜਿਉਂਦਾ ਰੱਖਣ ਲਈ ਆਪਣੇ ਪੱਧਰ ’ਤੇ ਜਦੋਂ-ਜਹਿਦ ਕਰਨ ਵਾਲੇ ਉਘੇ ਪੱਤਰਕਾਰ ਅਤੇ ਸਾਹਿਤਕਾਰ ਕਮਲਜੀਤ ਸਿੰਘ ਥਿੰਦ, ਗਿਆਨ ਸਿੰਘ ਸੰਧੂ, ਡਾ: ਨਾਜੀਆ ਨਿਆਜ਼ੀ ਅਤੇ ਅਰਵਿੰਦਰ ਬੱਬਰ ਆਦਿ ਦੇ ਨਾਮ ਜ਼ਿਕਰਯੋਗ ਹਨ।

ਸਨਮਾਨ ਸਮਾਰੋਹ ਦੀਆਂ ਵੱਖ-ਵੱਖ ਝਲਕੀਆਂ।

ਰਿਪੋਰਟ -ਮਲਕੀਤ ਸਿੰਘ

Exit mobile version