ਬੀ.ਸੀ. (ਵੈਨਕੁਵਰ) ਸਿਆਸਤ ਵਿਚ ਵੱਡੇ ਧਮਾਕੇ ਹੋਣ ਦੀ ਖਬਰ ਹੈ । ਕਿ ਬੀ ਸੀ ਯੁਨਾਈਟਡ ਪਾਰਟੀ ਨੇ ਬੀ ਸੀ ਕੰਸਰਵੇਟਿਵ ਪਾਰਟੀ ਨਾਲ ਇਕ ਸਮਝੌਤਾ ਕਰਦਿਆਂ ਅਕਤੂਬਰ ਵਿਧਾਨ ਸਭਾ ਚੋਣਾਂ ਤੋਂ ਪਿੱਛੇ ਹੱਟਣ ਦਾ ਫੈਸਲਾ ਕਰ ਲਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬੀਸੀ ਯੂਨਾਈਟਿਡ ਨੇ ਕੰਸਰਵੇਟਿਵਜ਼ ਪਾਰਟੀ ਨਾਲ ਦੌੜ ਤੋਂ ਬਾਹਰ ਹੋਣ ਲਈ ਇੱਕ ਸੌਦਾ ਕੀਤਾ ਹੈ ਅਤੇ ਉਨ੍ਹਾਂ ਦੇ ਕੁਝ ਉਮੀਦਵਾਰ ਅਕਤੂਬਰ ਵਿੱਚ ਹੋਣ ਵਾਲੀਆਂ ਆਗਾਮੀ ਚੋਣਾਂ ਵਿੱਚ ਕੰਸਰਵੇਟਿਵ ਵਲੋਂ ਚੋਣ ਲੜਨਗੇ।
ਇਹ ਵੀ ਚਰਚਾ ਹੈ ਕਿ ਬੀ ਸੀ ਯੂਨਾਈਟਿਡ ਲੀਡਰ ਕੇਵਿਨ ਫਾਲਕਨ ਪਾਰਟੀ ਆਗੂ ਵਜੋਂ ਅਸਤੀਫਾ ਦੇ ਦੇਣਗੇ ਕਿਉਂਕਿ ਪਾਰਟੀ ਵਿਧਾਇਕ ਇਆਨ ਪੈਟਨ, ਪੀਟਰ ਮਿਲੋਬਾਰ ਅਤੇ ਟੌਮ ਸ਼ਿਪਿਟਕਾ ਨੇ ਬੀ ਸੀ ਕੰਸਰਵੇਟਿਵ ਦੀ ਤਰਫੋਂ ਚੋਣ ਲੜਨ ਦਾ ਫੈਸਲਾ ਕਰ ਲਿਆ ਹੈ।
ਸੂਤਰਾਂ ਮੁਤਾਬਿਕ ਅੱਜ ਦੁਪਹਿਰ ਬਾਦ ਤੱਕ ਬੀਸੀ ਯੁਨਾਈਟਡ ਵਲੋਂ ਕੋਈ ਵੀ ਐਲਾਨ ਹੋਣ ਦੀ ਸੰਭਵਨਾਵਾ ਹੈ।