Skip to content Skip to sidebar Skip to footer

“Speeding Has Real Consequences: Every Moment Counts for Safer Roads in Delta”

Speeding in Delta: Community Comes Together for Safer Roads

Did you know that approximately 22 people are either killed or seriously injured in traffic collisions each year in Delta? This alarming statistic highlights the need for more cautious and responsible driving practices across our city. Rain or shine, speeding remains one of the leading causes of serious accidents, affecting countless lives.

In an effort to combat this, initiatives like the Speed Watch program play a vital role. Speed Watch is a community-driven program designed to remind drivers of their current speed, helping them stay within the legal limits. Through real-time digital displays, drivers receive immediate feedback, allowing them to correct their speed if they’re going over the limit. This small but significant intervention can help make our streets safer for everyone.

North Delta Volunteers: The Heart of the Program

The success of Speed Watch is largely due to the commitment of our volunteers. Dedicated North Delta residents, like Nathan and his team, work tirelessly to set up and monitor these speed checks. By volunteering their time and energy, they contribute significantly to making Delta’s roads safer for drivers, pedestrians, and cyclists alike.

Every Mindful Moment Matters

Road safety is a shared responsibility. Every time you choose to drive within the speed limit, you’re making a choice that can save lives. The next time you’re behind the wheel, take a moment to consider the consequences of speeding. A few seconds saved isn’t worth the potential harm it could bring to others.

Let’s work together to create a safer Delta. Follow the speed limits, be mindful on the road, and join us in thanking our Speed Watch volunteers for their dedication.

Punjabi

ਡੈਲਟਾ ਵਿੱਚ ਤੇਜ਼ ਰਫ਼ਤਾਰ – ਸੁਰੱਖਿਅਤ ਸੜਕਾਂ ਲਈ ਸਾਰਿਆਂ ਦੀ ਸਾਂਝੀ ਜਿੰਮੇਵਾਰੀ

ਕੀ ਤੁਸੀਂ ਜਾਣਦੇ ਹੋ ਕਿ ਹਰ ਸਾਲ ਡੈਲਟਾ ਵਿੱਚ ਲਗਭਗ 22 ਲੋਕਾਂ ਦੀਆਂ ਸੜਕ ਹਾਦਸਿਆਂ ਵਿੱਚ ਜਾਨ ਜਾਂਦੀ ਹੈ ਜਾਂ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਹਨ? ਇਹ ਚਿੰਤਾਜਨਕ ਅੰਕੜੇ ਸਾਡੇ ਸ਼ਹਿਰ ਵਿੱਚ ਜ਼ਿਆਦਾ ਸੁਰੱਖਿਅਤ ਅਤੇ ਜ਼ਿੰਮੇਵਾਰ ਡਰਾਈਵਿੰਗ ਦੇ ਮਹੱਤਵ ਨੂੰ ਦਰਸਾਉਂਦੇ ਹਨ। ਮੌਸਮ ਜਿਹੋ ਜਿਹਾ ਵੀ ਹੋਵੇ, ਤੇਜ਼ ਰਫ਼ਤਾਰ ਹਾਦਸਿਆਂ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ ਜੋ ਕਈ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਹੈ।

ਇਸ ਨੂੰ ਰੋਕਣ ਲਈ, ਸਪੀਡ ਵਾਚ ਕਰਨਾ ਲੋੜੀਂਦੀਆਂ ਅਹਿਮ ਭੂਮਿਕਾ ਨਿਭਾਉਂਦੀ ਹੈ । ਸਪੀਡ ਵਾਚ ਇੱਕ ਕਮਿਊਨਿਟੀ-ਵੱਲੋ ਚਲਾਈ ਮੁਹਿੰਮ ਹੈ ਜੋ ਡਰਾਈਵਰਾਂ ਨੂੰ ਉਸ ਦੀ ਤਤਕਾਲ ਰਫ਼ਤਾਰ ਬਾਰੇ ਚੇਤਾਵਨੀ ਦਿੰਦੀ ਹੈ, ਜਿੱਸ ਨਾਲ ਉਹ ਕਾਨੂੰਨੀ ਹੱਦਾਂ ਵਿੱਚ ਰਹਿੰਦੇ ਹੋਏ ਰਫ਼ਤਾਰ ਨੂੰ ਨਿਯੰਤਰਿਤ ਰੱਖ ਸਕਦੇ ਹਨ। ਇਹ ਛੋਟਾ ਪਰ ਮਹੱਤਵਪੂਰਨ ਹਿੱਸਾ ਸਾਡੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ।

ਨਾਰਥ ਡੈਲਟਾ ਦੇ ਸੇਵਕ – ਮੁਹਿੰਮ ਦਾ ਦਿਲ

ਸਪੀਡ ਵਾਚ ਦੀ ਸਫ਼ਲਤਾ ਦਾ ਮੁੱਖ ਕਾਰਨ ਸਾਡੇ ਸੇਵਕਾਂ ਦੀ ਵਚਨਬੱਧਤਾ ਹੈ। ਨਾਰਥ ਡੈਲਟਾ ਦੇ ਸਮਰਪਿਤ ਵਾਸੀ, ਨਾਥਨ ਅਤੇ ਉਸ ਦੀ ਟੀਮ ਵਰਗੇ ਸੇਵਕ ਆਪ ਦੀ ਪੂਰੀ ਲਗਨ ਨਾਲ ਇਸ ਮੁਹਿੰਮ ਵਿੱਚ ਯੋਗਦਾਨ ਪਾ ਰਹੇ ਹਨ। ਉਹ ਆਪਣੇ ਸਮੇਂ ਅਤੇ ਜ਼ਿੰਮੇਵਾਰੀ ਨਾਲ ਇਹ ਯਕੀਨੀ ਬਣਾਉਂਦੇ ਹਨ ਕਿ ਡੈਲਟਾ ਦੀਆਂ ਸੜਕਾਂ ਡਰਾਈਵਰਾਂ, ਪੈਦਲ ਯਾਤਰੀਆਂ ਅਤੇ ਸਾਇਕਲ ਸਵਾਰਾਂ ਲਈ ਸੁਰੱਖਿਅਤ ਬਣ ਸਕਣ।

ਹਰ ਮੋੜ ਨੂੰ ਮਹੱਤਵ ਦਿਓ ਤੇ ਸੁਚੇਤ ਰਹੋ!

ਸੜਕ ਸੁਰੱਖਿਆ ਸਾਰਿਆਂ ਦੀ ਸਾਂਝੀ ਜਿੰਮੇਵਾਰੀ ਹੈ। ਹਰ ਵਾਰ ਜਦੋਂ ਤੁਸੀਂ ਕਾਨੂੰਨੀ ਹੱਦਾਂ ਵਿੱਚ ਰਹਿੰਦੇ ਹੋਏ ਸਫਰ ਕਰਦੇ ਹੋ, ਤਾਂ ਤੁਸੀਂ ਜੀਵਨ ਬਚਾਉਣ ਦਾ ਫੈਸਲਾ ਲੈਂਦੇ ਹੋ। ਅਗਲੀ ਵਾਰੀ ਜਦੋਂ ਤੁਸੀਂ ਸੜਕ ਤੇ ਹੋਵੋਗੇ, ਤਾਂ ਸਪੀਡ ਤੇ ਕਾਬੂ ਰੱਖਣ ਦੇ ਨਤੀਜੇ ਤੇ ਥੋੜਾ ਜ਼ਰੂਰ ਸੋਚੋ। ਕੁਝ ਸਕਿੰਟ ਬਚਾਉਣ ਲਈ ਤੇਜ਼ ਰਫ਼ਤਾਰ ਕਿਤੇ ਕਿਸੇ ਹੋਰ ਲਈ ਮੁਸੀਬਤ ਦਾ ਕਾਰਨ ਨਾ ਬਣੇ।

ਆਓ, ਸੁਰੱਖਿਅਤ ਡੈਲਟਾ ਲਈ ਇਕੱਠੇ ਕੰਮ ਕਰੀਏ। ਸਪੀਡ ਲਿਮਟ ਦਾ ਪਾਲਣ ਕਰੋ, ਸੜਕ ਤੇ ਸਚੇਤ ਰਹੋ ਅਤੇ ਸਾਡੇ ਸਪੀਡ ਵਾਚ ਸੇਵਕਾਂ ਨੂੰ ਉਨ੍ਹਾਂ ਦੇ ਸਮਰਪਣ ਲਈ ਧੰਨਵਾਦ ਦਿਉ।

#DeltaPolice #RoadSafety #SlowDown #SpeedWatch #Volunteers #SaferDelta #SaveLives #DriveResponsibly

Leave a Reply