ਨਵਾਂ ਦੌਰ – ਨਵੀਂ ਦਿਸ਼ਾ: ਮੇਅਰ ਨੇ ਸਰੀ2050 ਵਿਕਾਸ ਰਣਨੀਤੀ ਜ਼ਰੀਏ ਸ਼ਹਿਰ ਨੂੰ ਸਿਹਤਮੰਦ, ਆਧੁਨਿਕ ਅਤੇ ਨਵੀਨਤਮ ਭਵਿੱਖ ਵੱਲ ਲੈ ਜਾਣ ਦਾ ਐਲਾਨ ਕੀਤਾ
ਸਰੀ ਦੀ ਮੇਅਰ ਬਰੈਂਡਾ ਲੌਕ ਨੇ 2025 ਸਟੇਟ ਆਫ਼ ਦਿ ਸਿਟੀ ਭਾਸ਼ਣ ਦੌਰਾਨ “ਸਰੀ 2050” ਰਣਨੀਤੀ ਦੀ ਘੋਸ਼ਣਾ ਕਰਦਿਆਂ ਸ਼ਹਿਰ ਦੇ ਭਵਿੱਖ ਲਈ ਨਵੀਨ, ਆਧੁਨਿਕ ਅਤੇ ਭਾਈਚਾਰਕ ਵਿਕਾਸ ਦੇ ਦਲੇਰ ਕਦਮਾਂ ਦੀ ਰੂਪਰੇਖਾ ਦਿੱਤੀ। ਨਵੇਂ ਅਰੀਨਾ, ਨਿਊਟਨ ਕਮਿਊਨਿਟੀ ਸੈਂਟਰ, ਹੈਲਥ ਕੇਅਰ ਰੀਫਾਰਮ, ਹੋਮਿੰਗ ਵਿਕਾਸ, ਅਤੇ ਵੱਡੇ ਆਵਾਜਾਈ ਪ੍ਰੋਜੈਕਟਾਂ ਸਹਿਤ ਕਈ ਮੁੱਖ ਪਹਿਲਕਦਮੀਆਂ ਦਾ ਐਲਾਨ ਕੀਤਾ
