ਸਪੋਰਟ ਐਂਡ ਲੀਜ਼ਰ ਕੰਪਲੈਕਸ ‘ਚ ਬਣ ਰਹੇ ਹਨਨਵੇਂ ਕੁਸ਼ਤੀ ਤੇ ਕਮਿਊਨਿਟੀ ਸਥਾਨ
ਸਰੀ, ਬੀ.ਸੀ. (Surrey News Room) – ਸਰੀ ਦੇ ਨਿਵਾਸੀ ਅਤੇ ਸੈਲਾਨੀ ਇਸ ਸਰਦੀ ਵਿੱਚ ਸਰੀ ਸਿਵਿਕ ਪਲਾਜ਼ਾ ‘ਚ ਨਵੇਂ 4,000 ਵਰਗ ਫੁੱਟ ਦੇ ਆਊਟਡੋਰ ਸਕੇਟਿੰਗ ਰਿੰਕ’ਤੇ ਮੁਫ਼ਤ ਸਕੇਟਿੰਗ ਦਾ ਅਨੰਦ ਲੈ ਸਕਣਗੇ। ਇਹ ਰਿੰਕ ਨਵੰਬਰ 22–23 ਨੂੰ ਸ਼ਹਿਰ ਦੇ ਟਰੀ ਲਾਈਟਿੰਗ ਫ਼ੈਸਟੀਵਲ ਦੌਰਾਨ ਸ਼ੁਰੂ ਹੋਵੇਗਾ ਅਤੇ 12 ਹਫ਼ਤਿਆਂ ਲਈ ਪਾਇਲਟ ਪ੍ਰੋਜੈਕਟ ਵਜੋਂ ਚਲਾਇਆ ਜਾਵੇਗਾ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਅਸੀਂ ਸਿਟੀ ਸੈਂਟਰ ਵਿੱਚ ਵਧੇਰੇ ਰੌਣਕ ਅਤੇ ਮਨੋਰੰਜਨ ਦੇ ਸਾਧਨ ਲਿਆਉਣ ਦਾ ਵਾਅਦਾ ਕੀਤਾ ਸੀ, ਜਿਨ੍ਹਾਂ ਨੂੰ ਅਸੀਂ ਪੂਰਾ ਕਰ ਰਹੇ ਹਾਂ।” “ਇਹ ਆਊਟਡੋਰ ਰਿੰਕ ਸਾਡੇ ਸਿਵਿਕ ਪਲਾਜ਼ਾ ਨੂੰ ਇੱਕ ਅਜਿਹੀ ਜਗਾ ਵਿੱਚ ਬਦਲ ਦੇਵੇਗਾ ਜਿੱਥੇ ਪਰਿਵਾਰ, ਵਿਦਿਆਰਥੀ ਅਤੇ ਬਜ਼ੁਰਗ ਇਕੱਠੇ ਹੋ, ਸੀਜ਼ਨ ਦਾ ਜਸ਼ਨ ਮਨਾ ਸਕਦੇ ਹਨ ਅਤੇ ਸਥਾਨਕ ਕਾਰੋਬਾਰਾਂ ਦਾ ਸਮਰਥਨ ਕਰ ਸਕਦੇ ਹਨ। ਇਸ ਇਲਾਕੇ ਨੂੰ ਇੱਕ ਉਤੇਜਿਤ ਮਨੋਰੰਜਨ ਜ਼ੋਨ ਵੱਲ ਤਬਦੀਲ ਕਰਨ ਲਈ ਇਹ ਇੱਕ ਹੋਰ ਠੋਸ ਕਦਮ ਹੈ, ਜੋ ਲੋਕਾਂ ਨੂੰ ਇੱਥੇ ਵਾਰ -ਵਾਰ ਆਉਣ ਤੇ ਅਨੰਦ ਮਾਣਨ ਲਈ ਪ੍ਰੇਰਿਤ ਕਰੇਗਾ।”
ਇੱਥੇ ਸਕੇਟਿੰਗ ਕਰਨ ਵਾਲਿਆਂ ਲਈ ਅਨੰਦਮਈ ਤੇ ਸੁਆਗਤਯੋਗ ਮਾਹੌਲ ਹੋਵੇਗਾ, ਜਿਸ ਵਿੱਚ ਫੂਡ ਟਰੱਕ, ਗਰਮ ਚਾਕਲੇਟ, ਆਰਾਮਦਾਇਕ ਬੈਠਣ ਲਈ ਥਾਵਾਂ ਤੇ ਸਟਾਫ਼ ਮੌਜੂਦ ਹੋਵੇਗਾ, ਜੋ ਸਕੇਟ ਅਤੇ ਹੈਲਮਟ ਕਿਰਾਏ ‘ਤੇ ਦੇਣਗੇ ਅਤੇ ਸਭ ਲਈ ਸੁਰੱਖਿਅਤ, ਮਜ਼ੇਦਾਰ ਤਜਰਬੇ ਨੂੰ ਯਕੀਨੀ ਬਣਾਉਣਗੇ।
ਮੇਅਰ ਲੌਕ ਅਨੁਸਾਰ, “ਇਹੋ ਜਿਹੀਆਂ ਜਨਤਕ ਥਾਵਾਂ ਸਾਂਝੀਆਂ ਯਾਦਾਂ ਬਣਾਉਂਦੀਆਂ ਹਨ”। “ਕੌਂਸਲ ਲੋਕ-ਕੇਂਦਰਿਤ ਸਹੂਲਤਾਂ ‘ਤੇ ਧਿਆਨ ਦੇ ਰਹੀ ਹੈ,ਜੋ ਸਰੀ ਨੂੰ ਰਹਿਣ ਲਈ ਹੋਰ ਵੀ ਵਧੀਆ ਜਗਾ ਬਣਾਉਂਦੀਆਂ ਹਨ।”
ਇੱਕ ਪਾਇਲਟ ਪ੍ਰੋਜੈਕਟ ਦੇ ਤੌਰ ਤੇ, ਰਿੰਕ ਸਿਟੀ ਨੂੰ ਕੌਂਸਲ ਦੀ ਵਿਆਪਕ ਸਿਟੀ ਸੈਂਟਰ ਦੀ ਰਣਨੀਤੀ ਦੇ ਸਮਰਥਨ ਵਿੱਚ ਪ੍ਰੋਗਰਾਮਿੰਗ, ਹਾਜ਼ਰੀ ਅਤੇ ਆਰਥਿਕ ਲਾਭਾਂ ਦਾ ਮੁਲਾਂਕਣ ਕਰਨ ਵਿੱਚ ਮਦਦ ਕਰੇਗਾ। ਸਮੇਂ ਅਤੇ ਪ੍ਰੋਗਰਾਮਿੰਗ ਬਾਰੇ ਹੋਰ ਜਾਣਕਾਰੀ ਨਵੰਬਰ ਦੀ ਸ਼ੁਰੂ ਵਿੱਚ ਸਾਂਝੀ ਕੀਤੀ ਜਾਵੇਗੀ।
ਸਰੀ ਸਪੋਰਟ ਐਂਡ ਲੀਜ਼ਰ ਕੰਪਲੈਕਸ ‘ਚ ਨਵੇਂ ਕੁਸ਼ਤੀ ਅਤੇ ਕਮਿਊਨਿਟੀ ਸਥਾਨ ਬਣ ਰਹੇ ਹਨ
ਸਰੀ ਦੇ ਫਲੀਟਵੁੱਡ ਵਿੱਚ ਸਥਿਤ ਸਰੀ ਸਪੋਰਟ ਐਂਡ ਲੀਜ਼ਰ ਕੰਪਲੈਕਸ ਦੀ ਉੱਪਰਲੀ ਮੰਜ਼ਿਲ ‘ਤੇ ਸਥਿਤ 6,500 ਵਰਗ ਫੁੱਟ ਥਾਂ ਨੂੰ ਨਵੇਂ ਕੁਸ਼ਤੀ ਸਥਾਨਾਂ,ਦਰਸ਼ਕਾਂ ਲਈ ਬੈਠਣ ਵਾਸਤੇ ਥਾਵਾਂ ਅਤੇ ਕਈ ਤਰਾਂ ਦੇ ਕਮਿਊਨਿਟੀ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਨ ਲਈ ਬਹੁ-ਵਰਤੋਂ ਵਾਲੇ ਕਮਰਿਆਂ ਵਿਚ ਤਬਦੀਲ ਕਰ ਦਿੱਤਾ ਜਾਵੇਗਾ ।
ਪਾਰਕਸ ਐਂਡ ਰੀਕ੍ਰੀਏਸ਼ਨ ਕਮੇਟੀ ਦੇ ਚੇਅਰਮੈਨ ਕੌਂਸਲਰ ਗੋਰਡਨ ਹੈਪਨਰ ਨੇ ਕਿਹਾ, “ਫਲੀਟਵੁੱਡ ਤੇਜ਼ੀ ਨਾਲ ਵਧ ਰਿਹਾ ਹੈ, ਇਲਾਕੇ ਵਿੱਚ ਆ ਰਹੇ ਵੱਡੇ ਟਰਾਂਜ਼ਿਟ ਪ੍ਰੋਜੈਕਟ ਤੇ 15,000 ਨਵੇਂ ਘਰਾਂ ਦੇ ਮੱਦੇਨਜਰ, ਕੌਂਸਲ ਉਸ ਵਾਧੇ ਤੋਂ ਪਹਿਲਾਂ ਨਿਵੇਸ਼ ਕਰ ਰਹੀ ਹੈ।” “ਇਹ ਆਧੁਨਿਕ, ਪਹੁੰਚਯੋਗ ਸਥਾਨ ਨੌਜਵਾਨਾਂ ਅਤੇ ਪਰਿਵਾਰਾਂ ਲਈ ਵਧੀਆ ਸਹੂਲਤ ਹੋਵੇਗੀ, ਜਿਸ ਨਾਲ ਜਿੱਥੇ ਸਰੀ ਵਿੱਚ ਕੁਸ਼ਤੀ ਦੇ ਵਿਕਾਸ ਨੂੰ ਸਮਰਥਨ ਮਿਲੇਗਾ, ਅਤੇ ਉੱਥੇ ਕਮਿਊਨਿਟੀ ਸਮੂਹਾਂ ਨੂੰ ਪ੍ਰਫੁੱਲਤ ਹੋਣ ਲਈ ਜਗਾ ਮਿਲੇਗੀ।”
ਇਸ ਨਵੀਨੀਕਰਣ ਦੇ ਤਹਿਤ ਸ਼ਾਮਲ ਹੋਵੇਗਾ:
• ਟਰੇਨਿੰਗ ਅਤੇ ਮੁਕਾਬਲਿਆਂ ਲਈ ਖ਼ਾਸ ਤੌਰ ‘ਤੇ ਡਿਜ਼ਾਈਨ ਕੀਤਾ ਰੈਸਲਿੰਗ ਖੇਤਰ;
• ਮੀਟਿੰਗਾਂ ਅਤੇ ਭਾਈਚਾਰਕ ਸਮਾਗਮਾਂ ਦੀ ਮੇਜ਼ਬਾਨੀ ਕਰਨ ਲਈ ਤੇ ਦਰਸ਼ਕਾਂ ਦੇ ਬੈਠਣ ਦੀ ਥਾਂ;
• ਅਜਿਹੇ ਕਮਰੇ ਤਿਆਰ ਕਰਨਾ ਜੋ ਹਰ ਉਮਰ ਦੇ ਲੋਕਾਂ ਲਈ ਰਿਕਰੀਏਸ਼ਨ, ਫਿਟਨੈੱਸ, ਸਭਿਆਚਾਰ ਅਤੇ ਕਮਿਊਨਿਟੀ ਇਕੱਠਾਂ ਲਈ ਵਰਤੇ ਜਾ ਸਕਣ;
ਕੌਂਸਲਰ ਹੈਪਨਰ ਅਨੁਸਾਰ, “ਇਹ ਪ੍ਰਾਜੈਕਟ ਕੌਂਸਲ ਦੀ ਆਂਢ -ਗੁਆਂਢ ਨੂੰ ਆਪਸ ਵਿੱਚ ਜੋੜਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ”। “ਖੇਡ ਤੋਂ ਲੈ ਕੇ ਬਜ਼ੁਰਗਾਂ ਦੇ ਪ੍ਰੋਗਰਾਮਿੰਗ ਤੱਕ, ਅਸੀਂ ਇਹ ਯਕੀਨੀ ਬਣਾ ਹਾਂ ਕਿ ਸਰੀ ਦੇ ਵਸਨੀਕਾਂ ਕੋਲ ਘਰ ਦੇ ਨੇੜੇ ਉੱਚ – ਮਿਆਰ ਵਾਲੀਆਂ ਦੀਆਂ ਸਹੂਲਤਾਂ ਹੋਣ।”
ਡਿਜ਼ਾਈਨ ਅਤੇ ਸਮਾਂ-ਸੂਚੀ ਬਣਾਉਣ ਦੌਰਾਨ ਮੌਜੂਦਾ ਸੇਵਾਵਾਂ ‘ਚ ਘੱਟ ਤੋਂ ਘੱਟ ਰੁਕਾਵਟ ਲਿਆਉਣ ਨੂੰ ਤਰਜੀਹ ਦਿੱਤੀ ਜਾਵੇਗੀ। ਪ੍ਰਾਜੈਕਟ ਅੱਪਡੇਟ, ਨਿਰਮਾਣ ਸਮਾਂ-ਸਾਰਨੀ ਅਤੇ ਖੋਲ੍ਹਣਾ ਸੰਬੰਧੀ ਜਾਣਕਾਰੀ ਯੋਜਨਾ ਦੇ ਅਗਲੇ ਪੜਾਅ ਵਿੱਚ ਸਾਂਝੀ ਕੀਤੀ ਜਾਵੇਗੀ।
#SurreyBC #CivicPlaza #OutdoorRink #WinterInSurrey #FreeSkating #TreeLightingFestival #Fleetwood #SurreyLeisureComplex #CommunityDevelopment #SurreyCouncil #BrendaLocke #GordonHepner #RecreationSurrey #SportsFacilities #SurreyEvents #GKMNews #GKMmediaTV #PunjabiNews #CanadaCommunity