ਸਰੀ, ਬੀ.ਸੀ. – ਸਰੀ ਸ਼ਹਿਰ ਨੇ ਸਾਊਥ ਸਰੀ ਦੇ ਸਨੀਸਾਈਡ ਪਾਰਕ ਵਿਖੇ ਚਾਰ ਬਾਲ ਡਾਇਮੰਡਜ਼ (Sunnyside Park Ball Diamonds) ਬਦਲਣ ਅਤੇ ਨਵੀਨੀਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। 30 ਜੂਨ ਨੂੰ ਨੀਂਹ ਰੱਖਣ ਦੀ ਰਸਮ ਨਾਲ 3.7 ਮਿਲੀਅਨ ਡਾਲਰ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਹੋਈ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਸਾਡੀ ਕੌਂਸਲ ਸਾਡੇ ਵਧ ਰਹੇ ਭਾਈਚਾਰੇ ਦਾ ਸਮਰਥਨ ਕਰਨ ਲਈ ਉੱਚ-ਮਿਆਰ ਦੀਆਂ ਖੇਡ ਅਤੇ ਮਨੋਰੰਜਨ ਸਹੂਲਤਾਂ ਬਣਾਉਣ ਦੀ ਮਹੱਤਤਾ ਨੂੰ ਸਮਝਦੀ ਹੈ। ਚਾਰ ਨਵੇਂ ਬਾਲ ਪਾਰਕਾਂ ਵਿੱਚ ਫਾਊਲ ਲਾਈਨ (foul line ) ਹੋਮਰੱਨ ਫੈਂਸਿੰਗ (Homerun Fencing), ਨਵੇਂ ਟੀਮ ਡਗਆਉਟ (Team Dugout) ਅਤੇ ਬਲੀਚਰ ਸੀਟਾਂ (Bleacher Seating) ਸ਼ਾਮਲ ਹੋਣਗੀਆਂ। ਇਹ ਨਵੇਂ ਡਾਇਮੰਡ ਨਾ ਕੇਵਲ ਸੌਫ਼ਟਬਾਲ ਪ੍ਰਤੀ ਵਧਦੇ ਰੁਝਾਨ ਦਾ ਸਮਰਥਨ ਕਰਨਗੇ, ਸਗੋਂ ਸਰੀ ਵਿੱਚ ਉੱਚ- ਮਿਆਰ ਵਾਲੀਆਂ ਖੇਡ ਸਹੂਲਤਾਂ ਦੇ ਵਿਸਥਾਰ ਦੀ ਸਾਡੀ ਲਗਾਤਾਰ ਵਚਨਬੱਧਤਾ ਦਾ ਇੱਕ ਹੋਰ ਉਦਾਹਰਨ ਵੀ ਹਨ, ਜੋ ਸਰੀ ਨੂੰ ਇੱਕ ਪ੍ਰੀਮੀਅਰ ਲੀਗ ਅਤੇ ਸਪੋਰਟਸ ਟੂਰਿਜ਼ਮ ਵਜੋਂ ਮਜ਼ਬੂਤ ਕਰਦੀ ਹੈ।”
ਪਾਰਕ ਦੇ ਪੱਛਮੀ ਹਿੱਸੇ ਵਿੱਚ ਸਥਿਤ ਫ਼ੀਲਡ 1 ਤੋਂ 4 ਵਿੱਚ ਬਾਲ ਡਾਇਮੰਡ, ਫੀਲਡਾਂ ਦੀ ਸੁਰੱਖਿਆ ਅਤੇ ਖੇਡਣ ਯੋਗਤਾ ਨੂੰ ਵਧਾਉਣਗੇ। ਨਵੇਂ ਡਾਇਮੰਡਜ਼ ਵਿੱਚ ਸਿੰਜਣਯੋਗ ਘਾਹ ਵਾਲੀ ਟਰਫ਼ (turfgrass)ਅਤੇ ਪਾਰਕ ਦੀਆਂ ਹੋਰ ਸਹੂਲਤਾਂ ਤੱਕ ਪਹੁੰਚਣ ਲਈ ਰਸਤੇ ਬਣੇ ਹੋਣਗੇ। ਫ਼ੀਲਡ #1 ਵਿੱਚ ਫ਼ੀਲਡ ਲਾਈਟਿੰਗ ਵੀ ਸ਼ਾਮਲ ਕੀਤੀ ਜਾਵੇਗੀ ਤਾਂ ਕਿ ਸ਼ਾਮ ਨੂੰ ਵੀ ਖੇਡਿਆ ਜਾ ਸਕੇ।
ਪਾਰਕਸ, ਰੀਕ੍ਰੀਏਸ਼ਨ ਅਤੇ ਸਪੋਰਟ ਟੂਰਿਜ਼ਮ ਕਮੇਟੀ ਦੇ ਚੇਅਰਮੈਨ,ਕੌਂਸਲਰ ਗੋਰਡਨ ਹੈਪਨਰ ਨੇ ਕਿਹਾ, “ਸਨੀਸਾਈਡ ਪਾਰਕ ਵਿੱਚ ਇਹ ਨਿਵੇਸ਼ ਸਰੀ ਵਿੱਚ ਬਾਹਰੀ ਖੇਡ ਸਹੂਲਤਾਂ ਨੂੰ ਵਧਾਉਣ ਲਈ ਸਾਡੀ ਵੱਡੀ ਵਚਨਬੱਧਤਾ ਦਾ ਹਿੱਸਾ ਹੈ। ਇਹ ਨਵੇਂ ਡਾਇਮੰਡ ਸਥਾਨਕ ਸਾਫ਼ਟ ਬਾਲ ਕਲੱਬਾਂ ਨੂੰ ਸਾਊਥ ਸਰੀ ਅਤੇ ਇਸ ਤੋਂ ਬਾਹਰ ਖੇਡ ਦੇ ਨਿਰੰਤਰ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਵਿਸ਼ਾਲ ਮੌਕੇ ਪ੍ਰਦਾਨ ਕਰਨਗੇ।”
ਇਸ ਪ੍ਰੋਜੈਕਟ ਨੂੰ 2025-2029 ਪੰਜ-ਸਾਲਾ ਪੂੰਜੀ ਵਿੱਤੀ ਯੋਜਨਾ ਵਿੱਚ ਮਨਜ਼ੂਰੀ ਦਿੱਤੀ ਗਈ ਸੀ ਅਤੇ ਅਗਲੇ ਪੰਜ ਸਾਲਾਂ ਵਿੱਚ ਫ਼ੰਡ ਕੀਤੇ ਗਏ 36 ਤੋਂ ਵੱਧ ਪ੍ਰੋਜੈਕਟਾਂ ਵਿੱਚੋਂ ਇੱਕ ਹੈ।
ਯੋਜਨਾਬੱਧ ਜਾਂ ਨਿਰਮਾਣ ਅਧੀਨ ਹੋਰ ਪ੍ਰੋਜੈਕਟਾਂ ਬਾਰੇ ਵਧੇਰੇ ਜਾਣਕਾਰੀ ਲਈ surrey.ca/capitalprojects ‘ਤੇ ਜਾਓ
ਤੁਸੀਂ ਦੇਖ ਰਹੇ ਹੋ GKM MEDIA NEWS & Live TV