ਸੂਬਾ ਸਰਕਾਰ ਨੂੰ ਦੱਸੋ ਕਿ ਦੱਖਣੀ ਏਸ਼ੀਆਈ ਕਨੇਡੀਅਨਜ਼ ਦੇ ਹੈਰੀਟੇਜ ਮਿਊਜ਼ੀਅਮ ਲਈ ਸਰੀ ਸਭ ਤੋਂ ਸਹੀ ਚੋਣ ਹੈ
ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਇਹ ਐਲਾਨ ਕਰਦੇ ਹੋਏ ਮਾਣ ਹੈ ਕਿ ਉਹ ਸੂਬਾਈ ਸਰਕਾਰ ਕੋਲ ਸਰੀ ਵਿੱਚ ਦੱਖਣੀ ਏਸ਼ੀਅਨ ਕਨੇਡੀਅਨ ਲੋਕਾਂ ਦੀ ਵਿਰਾਸਤ ਸੰਬੰਧੀ ਮਿਊਜ਼ੀਅਮ ਦੀ ਸਥਾਪਨਾ ਲਈ ਸਰਗਰਮ ਤੌਰ ‘ਤੇ ਵਕਾਲਤ ਕਰ ਰਹੇ ਹਾਂ । ਸੂਬਾਈ ਸਰਕਾਰ ਦੀ ਮਸ਼ਵਰਾ ਰਿਪੋਰਟ ਨੇ ਵੀ ਸਰੀ ਨੂੰ ਇਸ ਅਜਾਇਬ ਘਰ ਲਈ ਚੋਟੀ ਦਾ ਸਥਾਨ ਦੱਸਿਆ ਹੈ। ਇਹ ਕਨੇਡੀਅਨ ਮਿਊਜ਼ੀਅਮ ਬ੍ਰਿਟਿਸ਼ ਕੋਲੰਬੀਆ ਵਿੱਚ ਦੱਖਣੀ ਏਸ਼ੀਆਈ ਕਨੇਡੀਅਨਜ਼ ਦੇ ਬਹੁ-ਸੱਭਿਅਕ ਇਤਿਹਾਸ,ਕਹਾਣੀਆਂ ਅਤੇ ਅਹਿਮ ਯੋਗਦਾਨ ਦਾ ਜਸ਼ਨ ਮਨਾਏਗਾ ਅਤੇ ਇਸ ਮਹੱਤਵਪੂਰਨ ਵਿਰਸੇ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲ ਕੇ ਰੱਖੇਗਾ। ਸਰੀ, ਜੋ ਕੈਨੇਡਾ ਦੀ ਸਭ ਤੋਂ ਵੱਡੀਆਂ ਸਾਊਥ ਏਸ਼ੀਆਈ ਕਮਿਊਨਿਟੀਆਂ ਵਿੱਚੋਂ ਇੱਕ ਦਾ ਘਰ ਹੈ ਅਤੇ ਸੰਸਕ੍ਰਿਤਿਕ ਸੱਭਿਆਚਾਰ ਦਾ ਕੇਂਦਰ ਵੀ ਹੈ, ਇਸ ਕਰਕੇ ਅਜਾਇਬ ਘਰ ਦੀ ਮੇਜ਼ਬਾਨੀ ਕਰਨ ਲਈ ਕੁਦਰਤੀ ਚੋਣ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ, ਸ਼ਹਿਰ ਵਾਸੀਆਂ ਨੂੰ ਅਪੀਲ ਕਰ ਰਹੀ ਹਾਂ ਕਿ ਉਹ ਸਾਡੀ ਮਦਦ ਕਰਨ, ਤਾਂ ਜੋ ਅਸੀਂ ਸੂਬਾ ਸਰਕਾਰ ਨੂੰ ਦਿਖਾ ਸਕੀਏ ਕਿ ਦੱਖਣੀ ਏਸ਼ੀਆਈ ਕਨੇਡੀਅਨਜ਼ ਦੀ ਵਿਰਾਸਤ ਲਈ ਮਿਊਜ਼ੀਅਮ ਵਾਸਤੇ ਸਰੀ ਹੀ ਸਹੀ ਚੋਣ ਹੈ। “ਸਰੀ ਦੀ ਲਗਭਗ40% ਆਬਾਦੀ ਸਾਊਥ ਏਸ਼ੀਅਨ ਮੂਲ ਦੀ ਹੈ, ਜਿਸ ਕਰਕੇ ਸਾਡਾ ਸ਼ਹਿਰ ਇਸ ਮਿਊਜ਼ੀਅਮ ਲਈ ਬੇਹਤਰੀਨ ਸਥਾਨ ਹੈ। ਇਹ ਮਿਊਜ਼ੀਅਮ ਸਿਰਫ਼ ਇਤਿਹਾਸ ਨਹੀਂ ਦਰਸਾਏਗਾ, ਬਲਕਿ ਇਹ ਉਹ ਵਿਭਿੰਨ ਕਹਾਣੀਆਂ ਦਾ ਜਸ਼ਨ ਹੈ, ਜੋ ਹਰ ਰੋਜ਼ ਸਾਡੇ ਭਾਈਚਾਰੇ ਨੂੰ ਅਮੀਰ ਬਣਾਉਂਦੇ ਹਨ। “ਸਰੀ ਦੇ ਵਿਭਿੰਨ ਦੱਖਣੀ ਏਸ਼ੀਆਈ ਭਾਈਚਾਰਿਆਂ ਨੇ ਸਾਡੇ ਸ਼ਹਿਰ ਅਤੇ ਸੂਬੇ ਦੀ ਰੂਪ-ਰੇਖਾ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਅਤੇ ਇਹ ਮਿਊਜ਼ੀਅਮ ਉਸ ਵਿਰਸੇ ਦਾ ਸਨਮਾਨ ਕਰੇਗਾ। ਮੈਂ ਸਾਰੇ ਨਿਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਪਟੀਸ਼ਨ ‘ਤੇ ਦਸਤਖ਼ਤ ਕਰਕੇ ਇਸ ਪਹਿਲ ਨੂੰ ਆਪਣਾ ਸਹਿਯੋਗ ਦਿਓ ਅਤੇ ਇੱਕ ਅਜਿਹਾ ਭਵਿੱਖ ਤਿਆਰ ਕਰਨ ਵਿੱਚ ਸਾਡੀ ਮਦਦ ਕਰੋ,ਜਿੱਥੇ ਹਰ ਵਿਰਸੇ ਦਾ ਆਦਰ ਮਾਣ ਕੀਤਾ ਜਾਵੇ।”
ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਸੂਬੇ ਨੂੰ ਇਹ ਦਿਖਾਉਣ ਵਿੱਚ ਸਾਡੀ ਮਦਦ ਕਰਨ ਕਿ ਕਨੇਡੀਅਨਜ਼ ਆਫ਼ ਸਾਊਥ ਏਸ਼ੀਅਨ ਹੈਰੀਟੇਜ ਮਿਊਜ਼ੀਅਮ ਲਈ ਸਰੀ ਹੀ ਸਹੀ ਥਾਂ ਹੈ।
ਅਜਾਇਬ ਘਰ ਦਾ ਨਾਮ ਅਜੇ ਤੈਅ ਨਹੀਂ ਹੋਇਆ, ਪਰ ਇਸ ਸੱਭਿਆਚਾਰਕ ਉਪਰਾਲੇ ਦਾ ਉਦੇਸ਼ ਭਾਈਚਾਰਕ ਸੰਬੰਧਾਂ ਨੂੰ ਮਜ਼ਬੂਤ ਕਰਨਾ, ਸੱਭਿਆਚਾਰਕ ਸਮਝ ਨੂੰ ਉਤਸ਼ਾਹਿਤ ਕਰਨਾ, ਸੈਰ-ਸਪਾਟਾ ਤੇ ਸੈਲਾਨੀਆਂ ਨੂੰ ਆਕਰਸ਼ਿਤ ਕਰਨਾ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਮਾਜਿਕ ਅਤੇ ਆਰਥਿਕ ਤਾਣੇ-ਬਾਣੇ ‘ਤੇ ਦੱਖਣੀ ਏਸ਼ੀਆਈ ਵਿਰਾਸਤ ਦੇ ਵਿਸ਼ਾਲ ਪ੍ਰਭਾਵ ਨੂੰ ਮਾਨਤਾ ਦੇਵੇਗਾ।
ਪਟੀਸ਼ਨ ਆਨਲਾਈਨ ਅਤੇ ਸਰੀ ਭਰ ਦੇ ਕਮਿਊਨਿਟੀ ਸਮਾਗਮਾਂ ‘ਤੇ ਉਪਲਬਧ ਹੋਵੇਗੀ। ਨਿਵਾਸੀਆਂ ਨੂੰ ਬੇਨਤੀ ਹੈ ਕਿ ਉਹ 30 ਅਗਸਤ,2025 ਤੋਂ ਪਹਿਲਾਂ ਆਪਣੀ ਆਵਾਜ਼ ਜ਼ਰੂਰ ਉਠਾਉਣ।
ਹੋਰ ਜਾਣਕਾਰੀ ਅਤੇ ਪਟੀਸ਼ਨ ‘ਤੇ ਦਸਤਖ਼ਤ ਕਰਨ ਲਈ: Arts & Culture | City of Surrey ‘ਤੇ ਜਾਓ।