ਸਰੀ, ਬੀ.ਸੀ. – 23 ਅਕਤੂਬਰ, 2025: ਸਰੀ ਸ਼ਹਿਰ ਨੇ ਆਪਣੇ ਵਾਤਾਵਰਣ ਸਫ਼ਾਈ ਪ੍ਰਯਾਸਾਂ ਵਿੱਚ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ ਹੈ। ਇਸ ਸਾਲ ਦੇ ਮੁਫ਼ਤ ਕਚਰਾ ਡਰਾਪ-ਆਫ਼ ਪ੍ਰੋਗਰਾਮ ਵਿੱਚ ਰਿਕਾਰਡ ਗਿਣਤੀ ਵਿੱਚ ਸਰੀ ਨਿਵਾਸੀਆਂ ਨੇ ਹਿੱਸਾ ਲਿਆ, ਜਿਸ ਨਾਲ 2021 ਦੇ ਮੁਕਾਬਲੇ ਗੈਰਕਾਨੂੰਨੀ ਕਚਰਾ ਸੁੱਟਣ ਦੇ ਮਾਮਲੇ 19% ਘੱਟੇ ਹਨ।
ਇਹ ਪੰਜ ਮਹੀਨੇ ਚੱਲਣ ਵਾਲਾ ਪ੍ਰੋਗਰਾਮ ਸੈਂਟਰਲ ਸਰੀ ਅਤੇ ਨਾਰਥ ਸਰੀ ਰੀਸਾਈਕਲਿੰਗ ਅਤੇ ਵੈਸਟ ਸੈਂਟਰਾਂ ਵਿੱਚ ਚੱਲਾਇਆ ਗਿਆ, ਜਿਸ ਵਿੱਚ ਹਿੱਸੇਦਾਰੀ 9% ਵਧੀ। ਵਿਸ਼ੇਸ਼ ਤੌਰ ’ਤੇ ਮੈਟ੍ਰੈਸ ਡਰਾਪ-ਆਫ਼ ਵਿੱਚ 50% ਦਾ ਵਾਧਾ ਹੋਇਆ, ਜਿਸ ਨਾਲ ਹਜ਼ਾਰਾਂ ਬੇਕਾਰ ਚੀਜ਼ਾਂ ਸੜਕਾਂ ਤੇ ਪਾਰਕਾਂ ਵਿੱਚ ਜਾਣ ਤੋਂ ਬਚ ਗਈਆਂ।
ਮੇਅਰ ਬਰੈਂਡਾ ਲੌਕ ਨੇ ਕਿਹਾ, ਕਿ “ਸਰੀ ਗਰਵ ਨਾਲ ਕਹਿ ਸਕਦਾ ਹੈ ਕਿ ਅਸੀਂ ਇਸ ਖੇਤਰ ਦਾ ਇਕੱਲਾ ਸ਼ਹਿਰ ਹੈ । ਜੋ ਨਿਵਾਸੀਆਂ ਲਈ ਮੁਫ਼ਤ ਕਚਰਾ ਨਿਪਟਾਰਾ ਸੇਵਾ ਦਿੰਦਾ ਹੈ। ਸਾਫ਼, ਸੁੰਦਰ ਤੇ ਸੁਰੱਖਿਅਤ ਸਰੀ ਬਣਾਉਣ ਲਈ ਸਾਰਿਆਂ ਦਾ ਧੰਨਵਾਦ।”
2025 ਪ੍ਰੋਗਰਾਮ ਦੀਆਂ ਮੁੱਖ ਝਲਕੀਆਂ:
ਮੁਫ਼ਤ ਕਚਰਾ ਡਰਾਪ-ਆਫ਼: 23,600 ਲੋਡ (+9%), 3,600 ਟਨ ਕਚਰਾ (+9%), 4,075 ਮੈਟ੍ਰੈਸ (+50%) ਵੱਡੇ ਆਈਟਮ ਪਿਕਅਪ: 40,000 ਬੇਨਤੀਆਂ ਸਾਲਾਨਾ, 60,000 ਆਈਟਮ ਇਕੱਠੇ (+10%) ਸਫ਼ਾਈ ਮੁਹਿੰਮਾਂ: ਮਈ: 2,645 ਗੈਰਕਾਨੂੰਨੀ ਆਈਟਮ, 1,502 ਕੂੜੇ ਦੇ ਥੈਲੇ ਅਗਸਤ: 2,248 ਗੈਰਕਾਨੂੰਨੀ ਆਈਟਮ, 889 ਕੂੜੇ ਦੇ ਥੈਲੇ
ਸਰੀ ਦਾ ਲਕਸ਼ 2026 ਤੱਕ ਗੈਰਕਾਨੂੰਨੀ ਡੰਪਿੰਗ ਵਿੱਚ 20% ਦੀ ਕਮੀ ਲਿਆਉਣ ਦਾ ਹੈ — ਅਤੇ ਇਹ ਸਾਲ ਦਰਸਾਉਂਦਾ ਹੈ ਕਿ ਸ਼ਹਿਰ ਇਸ ਮਕਸਦ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ।
ਹੋਰ ਜਾਣਕਾਰੀ ਲਈ ਵੇਖੋ: www.surrey.ca/

