British Columbia Surrey

ਜ਼ਬਰਦਸਤੀ ਵਸੂਲੀ ਮਾਮਲੇ ਦੀ ਜਾਂਚ ਦੌਰਾਨ ਡਿਪੋਰਟ ਕੀਤੇ  ਗਏ ਵਿਅਕਤੀ ਦੀ ਤਸਵੀਰ ਜਾਰੀ

ਡਿਪੋਰਟ ਕੀਤੇ ਗਏ ਵਿਅਕਤੀ ਦੀ ਇੱਕ ਤਸਵੀਰ

ਸਰੀ, 24 ਜਨਵਰੀ( ਬਿਊਰੋ)- ਸਰੀ ਪੁਲਿਸ ਸਰਵਿਸ ਵੱਲੋਂ ਇੱਕ 22 ਸਾਲਾ ਵਿਦੇਸ਼ੀ ਨਾਗਰਿਕ ਦੀ ਤਸਵੀਰ ਜਾਰੀ ਕੀਤੀ ਗਈ ਹੈ, ਜਿਸਨੂੰ ਹਾਲ ਹੀ ਵਿੱਚ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇਹ ਕਦਮ ਚੱਲ ਰਹੀ ਹਿੰਸਕ ਜ਼ਬਰਦਸਤੀ ਵਸੂਲੀ ਦੀ ਜਾਂਚ ਨੂੰ ਅੱਗੇ ਵਧਾਉਣ ਲਈ ਚੁੱਕਿਆ ਗਿਆ ਹੈ।

ਪੁਲਿਸ ਨੇ 2026 ਦੀ ਸ਼ੁਰੂਆਤ ਵਿੱਚ ਲਵਬੀਰ ਸਿੰਘ, ਜੋ ਕਿ 2023 ਦੇ ਪਤਝੜ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ, ਦੀ ਪਛਾਣ ਕੀਤੀ। ਉਸ ਉੱਤੇ  ਜ਼ਬਰਦਸਤੀ ਵਸੂਲੀ ਗਿਰੋਹਾਂ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ।

 ਪੁਲਿਸ  ਵੱਲੋਂ ਇਸ ਮਾਮਲੇ ਸਬੰਧੀ ਜਾਣਕਾਰੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨਾਲ ਸਾਂਝੀ ਕੀਤੀ ਗਈ ਜਿਸ ਮਗਰੋਂ ਕਨੇਡਾ ਬਾਰਡਰ ਏਜੰਸੀ ਵੱਲੋਂ ਕੀਤੀ ਗਈ ਇਮੀਗ੍ਰੇਸ਼ਨ ਦੀ ਜਾਂਚ ਤੋਂ ਬਾਅਦ  ਲਵਬੀਰ ਸਿੰਘ ਨੂੰ ਕੈਨੇਡਾ ਤੋ ਡਿਪੋਰਟ ਕਰਨ ਦਾ ਫੈਸਲਾ ਲਿਆ ਗਿਆ  

ਪੁਲਿਸ ਦਾ ਕਹਿਣਾ ਹੈ ਕਿ ਤਸਵੀਰ ਜਾਰੀ ਕਰਨ ਦਾ ਮਕਸਦ ਸੰਭਾਵਿਤ ਗਵਾਹਾਂ, ਪੀੜਤਾਂ ਜਾਂ ਸਾਥੀਆਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਜ਼ਬਰਦਸਤੀ ਵਸੂਲੀ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਅਪਰਾਧਿਕ ਨੈੱਟਵਰਕਾਂ ਦੀ ਪਛਾਣ ਕੀਤੀ ਜਾ ਸਕੇ।

ਜੇ ਕਿਸੇ ਕੋਲ ਵੀ ਇਸ ਮਾਮਲੇ ਸਬੰਧੀ ਜਾਣਕਾਰੀ ਹੈ ਤਾਂ ਉਹ 604-599-0502 ‘ਤੇ ਸਰੀ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ, Surrey Extortion Tip Line 236-485-5149 ‘ਤੇ ਜਾਂ ਗੁਪਤ ਤੌਰ ‘ਤੇ Crime Stoppers ਨੂੰ 1-800-222-8477 ਜਾਂ www.solvecrime.ca ਰਾਹੀਂ ਜਾਣਕਾਰੀ ਦਿੱਤੀ ਜਾ ਸਕਦੀ ਹੈ।

ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਸਾਰੀ ਜਾਣਕਾਰੀ ਗੁਪਤ ਰੱਖੀ ਜਾਵੇਗੀ।

 

 

Leave a Reply

Discover more from GKM Media - News - Radio & TV

Subscribe now to keep reading and get access to the full archive.

Continue reading