ਐਤਵਾਰ ਦੁਪਹਿਰ ਲਗਭਗ 4 ਵਜੇ ਇੱਕ ਛੋਟਾ ਯਾਤਰੀ ਜਹਾਜ਼, ਬੀਚ B200 ਸੂਪਰ ਕਿੰਗ ਏਅਰ, ਲੰਡਨ ਸਾਊਥਐਂਡ ਏਅਰਪੋਰਟ ਤੋਂ ਉਡਾਣ ਮਾਰਣ ਦੇ ਤੁਰੰਤ ਬਾਅਦ ਕਰੈਸ਼ ਹੋ ਗਿਆ। ਇਹ ਜਹਾਜ਼ ਨੀਦਰਲੈਂਡ ਜਾ ਰਿਹਾ ਸੀ ਅਤੇ ਇਸ ਵਿੱਚ 13 ਯਾਤਰੀਆਂ ਦੇ ਨਾਲ 2 ਕ੍ਰੂ ਮੈਂਬਰ ਸਵਾਰ ਸਨ।
ਹਾਦਸੇ ਦੀ ਸੂਚਨਾ ਮਿਲਣ ’ਤੇ ਐਮਰਜੈਂਸੀ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਹਾਲਾਂਕਿ ਜਹਾਜ਼ ਵਿਚ ਸਵਾਰ ਲੋਕਾਂ ਦੀ ਹਾਲਤ ਬਾਰੇ ਅਧਿਕਾਰਕ ਪੁਸ਼ਟੀ ਨਹੀਂ ਹੋਈ। ਜਹਾਜ਼ ਇੱਕ ਟਵਿਨ ਟਰਬੋਪਰੋਪ ਹਵਾਈ ਜਹਾਜ਼ ਹੈ ਜੋ ਛੋਟੀਆਂ ਯਾਤਰਾਵਾਂ ਲਈ ਵਰਤਿਆ ਜਾਂਦਾ ਹੈ।
ਹਵਾਈ ਹਾਦਸਿਆਂ ਦੀ ਜਾਂਚ ਕਰਨ ਵਾਲੀ UK ਏਅਰ ਐਕਸੀਡੈਂਟ ਇਨਵੈਸਟੀਗੇਸ਼ਨ ਬ੍ਰਾਂਚ (AAIB) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।