ਚਿਮਨੀ ਹਾਈਟਸ ਪਾਰਕ ਵਿਖੇ ਮਨਾਇਆ ਗਿਆ ਕੈਨੇਡਾ ਡੇ 2025 ਦਾ ਸਮਾਰੋਹ ਸਭ ਦੀਆਂ ਯਾਦਾਂ ਵਿੱਚ ਰਹਿਣ ਵਾਲਾ ਰਿਹਾ ਇਹ ਪ੍ਰੋਗਰਾਮ!
ਪ੍ਰੋਗਰਾਮ ਵਿੱਚ ਲਾਲ ਚੰਦ ਯਮੁਲਾ ਦੇ ਪੋਤੇ ਵੱਲੋਂ ਸਮਾਗਮ ਵਿੱਚ ਸੱਭਿਆਚਾਰਕ ਰੰਗ ਕੀਤੇ ਪੇਸ਼ , ਸੁਆਦਲੇ ਭੋਜਨ ਤੇ ਗਾਇਕੀ-ਨਾਚ ਦੀ ਘਟਾ ਛਾਈ ਰਹੀ।
🎤 ਵਿਜੇ ਯਮਲਾ ਨੇ ਆਪਣੇ ਦਾਦਾ ਲਾਲ ਚੰਦ ਯਮਲਾ ਜੱਟ ਜੀ ਦੇ ਗੀਤ ਗਾ ਕੇ ਹਾਜ਼ਰੀ ਲਗਵਾਈ ਅਤੇ ਦਰਸ਼ਕਾਂ ਦੇ ਦਿਲ ਜਿੱਤ ਲਏ।
💃 ਮਾਲਵਾ ਫੋਕ ਆਰਟ ਸੈਂਟਰ ਵੱਲੋਂ ਭੰਗੜੇ ਦੀ ਰੌਣਕ ਲਾਈ ਗਈ।
🎶 ਹਰਮਨ ਰਣਵੀਜੇ ਅਤੇ ਕੁਲਵਿੰਦਰ ਧਨੋਆ ਨੇ ਆਪਣੀ ਗਾਇਕੀ ਰਾਹੀਂ ਸਮਾਗਮ ਵਿਚ ਖੂਬ ਰੰਗ ਭਰਿਆ।
MP ਗੁਰਬਕਸ਼ ਸੈਣੀ ਨੇ ਸਮੂਹ ਵੋਲੰਟੀਅਰਾਂ, ਕਲਾਕਾਰਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।
📍 ਚਿਮਨੀ ਹਾਈਟਸ ਪਾਰਕ, ਸਰੀ
📅 1 ਜੁਲਾਈ 2025 | 🕐 1 ਵਜੇ – 5 ਵਜੇ ਤੱਕ