ਸਿਮਰਨ ਰਿਕਾਰਡਸ ਵੱਲੋਂ ਲੋਕ ਰੰਗਾਂ ਨਾਲ ਸਜਿਆ ਗੀਤ “ਡੈਸਟੀਨੇਸ਼ਨ”

ਸਰੀ, (ਮਹੇਸ਼ਇੰਦਰ ਸਿੰਘ ਮਾਂਗਟ) ਪੰਜਾਬੀ ਸੰਗੀਤ ਜਗਤ ਵਿੱਚ ਇੱਕ ਹੋਰ ਸੁਰੀਲੇ ਗਾਇਕ ਦਾ ਇਜ਼ਾਫ਼ਾ ਹੋਇਆ ਹੈ। ਸਿਮਰਨ ਰਿਕਾਰਡਸ ਦੇ ਬੈਨਰ ਹੇਠ ਨਵਾਂ ਗੀਤ “ਡੈਸਟੀਨੇਸ਼ਨ” ਰਿਲੀਜ਼ ਕੀਤਾ ਗਿਆ ਹੈ, ਜਿਸਨੂੰ ਉਭਰਦੇ ਗਾਇਕ ਕਮਲ ਸਿੰਘ ਢੱਟ ਨੇ ਆਪਣੀ ਮਿੱਠੀ ਆਵਾਜ਼ ਨਾਲ ਸਜਾਇਆ ਹੈ। ਇਸ ਗੀਤ ਦੇ ਬੋਲ ਪ੍ਰਸਿੱਧ ਗੀਤਕਾਰ ਲੱਖਾ ਸਿੱਧਵਾਂ ਵੱਲੋਂ ਲਿਖੇ ਗਏ ਹਨ, ਜਿਨ੍ਹਾਂ ਨੇ ਜ਼ਿੰਦਗੀ ਦੇ ਸੁਪਨਿਆਂ ਅਤੇ ਮੰਜਿਲ ਵੱਲ ਵਧਣ ਦੇ ਜਜ਼ਬੇ ਨੂੰ ਬੜੀ ਖੂਬਸੂਰਤੀ ਨਾਲ ਸ਼ਬਦਾਂ ਵਿੱਚ ਪੇਸ਼ ਕੀਤਾ ਹੈ। ਗੀਤ ਦਾ ਸੰਗੀਤ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਬੋਬੀ ਸ਼ਰਮਾ ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਧੁਨ ਅਤੇ ਬੀਟਸ ਦੇ ਮਧੁਰ ਮੇਲ ਨਾਲ ਗੀਤ ਨੂੰ ਹੋਰ ਖ਼ਾਸ ਬਣਾਉਂਦਾ ਹੈ।ਇਹ ਗੀਤ ਲੋਕ ਤੱਥਾਂ ਦੇ ਅਧਾਰਤ ਹੈ, ਜੋ ਹਰ ਇੱਕ ਸੰਗੀਤ ਪ੍ਰੇਮੀ ਨੂੰ ਜ਼ਰੂਰ ਪਸੰਦ ਆਵੇਗਾ।
ਗੀਤ ਦੀ ਵੀਡੀਓ ਡਾਇਰੈਕਸ਼ਨ ਜਸਵਿੰਦਰ ਸਿੰਘ ਵੱਲੋਂ ਕੀਤੀ ਗਈ ਹੈ। ਵੀਡੀਓ ਵਿੱਚ ਨਵੀਂ ਸੋਚ ਅਤੇ ਰਚਨਾਤਮਕ ਅੰਦਾਜ਼ ਦੇ ਨਾਲ ਕਹਾਣੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ ਹੈ, ਜੋ ਦਰਸ਼ਕਾਂ ਨੂੰ ਸ਼ੁਰੂ ਤੋਂ ਅੰਤ ਤੱਕ ਜੋੜੀ ਰੱਖਦੀ ਹੈ। ਇਸ ਮੌਕੇ ਤੇ ਖ਼ਾਸ ਧੰਨਵਾਦ ਪੰਮਾ ਸੁਰਖਪੁਰੀਆ ਅਤੇ ਕੁਲਵੀਰ ਸਹੋਤਾ ਡਾਨਸੀਵਾਲ ਦਾ ਕੀਤਾ ਗਿਆ, ਜਿਨ੍ਹਾਂ ਦੀ ਹੌਸਲਾ ਅਫ਼ਜ਼ਾਈ ਅਤੇ ਸਹਿਯੋਗ ਨਾਲ ਇਹ ਪ੍ਰੋਜੈਕਟ ਕਾਮਯਾਬੀ ਨਾਲ ਪੂਰਾ ਹੋਇਆ।
ਗੀਤ “ਡੈਸਟੀਨੇਸ਼ਨ” ਨੂੰ ਦਰਸ਼ਕਾਂ ਵੱਲੋਂ ਪਹਿਲੇ ਹੀ ਦਿਨ ਤੋਂ ਭਰਪੂਰ ਪਿਆਰ ਮਿਲ ਰਿਹਾ ਹੈ ਅਤੇ ਉਮੀਦ ਹੈ ਕਿ ਇਹ ਗੀਤ ਨੌਜਵਾਨ ਪੀੜ੍ਹੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਏਗਾ। ਇਹ ਗੀਤ ਹੁਣ ਵੱਖ-ਵੱਖ ਡਿਜ਼ੀਟਲ ਪਲੇਟਫਾਰਮਾਂ You Tube ਤੇ ਵੀ ਉਪਲਬਧ ਹੈ। ਜਿਸ ਤੇ ਜਾ ਕੇ ਤੁਸੀਂ ਇਸ ਗੀਤ ਨੂੰ ਸੁਣ ਕੇ ਆਨੰਦ ਮਾਣ ਸਕਦੇ ਹੋ|

Leave a Reply