ਸਰੀ (ਮਹਿਸ਼ਿੰਦਰ ਸਿੰਘ ਮਾਂਗਟ) – ਸਰੀ-ਫਲੀਟਵੁੱਡ ਤੋਂ ਐਮ.ਐਲ.ਏ. ਜਗਰੂਪ ਸਿੰਘ ਬਰਾੜ ਵਲੋਂ ਆਪਣੇ ਖੇਤਰ ਦੇ ਨਿਵਾਸੀਆਂ ਨਾਲ ਮਿਲਕੇ ਹੈਲੋਵੀਨ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਬੱਚਿਆਂ ਅਤੇ ਪਰਿਵਾਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲੈ ਕੇ ਖੁਸ਼ੀ ਤੇ ਉਤਸ਼ਾਹ ਨਾਲ ਤਿਉਹਾਰ ਮਨਾਇਆ।
ਬੱਚਿਆਂ ਲਈ ਵਿਸ਼ੇਸ਼ ਤੌਰ ’ਤੇ ਪੰਪਕਿਨ ਕਾਰਵਿੰਗ, ਕੌਸਟਿਊਮ ਸ਼ੋਅ ਤੇ ਖੇਡਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਆਪਣੀ ਰਚਨਾਤਮਕਤਾ ਤੇ ਉਤਸ਼ਾਹ ਪ੍ਰਦਰਸ਼ਿਤ ਕੀਤਾ। ਐਮ.ਐਲ.ਏ. ਜਗਰੂਪ ਸਿੰਘ ਬਰਾੜ ਨੇ ਬੱਚਿਆਂ ਨੂੰ ਇਨਾਮ ਤੇ ਮਿੱਠੀਆਂ ਚੀਜ਼ਾਂ ਵੰਡ ਕੇ ਉਨ੍ਹਾਂ ਨੂੰ ਪ੍ਰੋਤਸਾਹਿਤ ਕੀਤਾ।
ਇਸ ਸਮਾਗਮ ਦਾ ਮਕਸਦ ਸਰੀ ਦੇ ਨਿਵਾਸੀਆਂ ਵਿੱਚ ਮਿਲਾਪ ਤੇ ਖੁਸ਼ਹਾਲੀ ਦਾ ਸੁਨੇਹਾ ਫੈਲਾਉਣਾ ਸੀ, ਜੋ ਕੌਮੀ ਏਕਤਾ ਅਤੇ ਸਾਂਝੀ ਸਭਿਆਚਾਰ ਨੂੰ ਮਜ਼ਬੂਤ ਬਣਾਉਂਦਾ ਹੈ।
ਰਿਪੋਰਟ ਵਲੋਂ: ਮਹਿਸ਼ਿੰਦਰ ਸਿੰਘ ਮਾਂਗਟ

