ਸਰੀ ਬੀ.ਸੀ. (ਮਹੇਸ਼ਇੰਦਰ ਮਾਂਗਟ) — ਚਾਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਨੂੰ ਯਾਦ ਕਰਦਿਆਂ, ਸਰੀ ਯੂਥ ਸੇਵਾ ਫਾਊਂਡੇਸ਼ਨ ਅਤੇ ਸੀ-ਫੇਸ ਸੋਸਾਇਟੀ ਵੱਲੋਂ ਸਾਂਝੇ ਤੌਰ ’ਤੇ ਇੱਕ ਵਿਸ਼ਾਲ ਗੁਰੂ ਕਾ ਲੰਗਰ ਅਤੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਮਾਗਮ ਸ਼ਨੀਚਰਵਾਰ, 27 ਦਸੰਬਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਸੀ-ਫੇਸ, 8173 128 ਸਟਰੀਟ, (ਪਾਇਲ ਬਿਜ਼ਨਸ ਸੈਂਟਰ ਦੇ ਸਾਹਮਣੇ), ਸਰੀ ਵਿਖੇ ਕਰਵਾਇਆ ਜਾਵੇਗਾ।
ਇਸ ਮੌਕੇ ’ਤੇ ਸੰਗਤਾਂ ਲਈ ਚਾਹ, ਬ੍ਰੈਡ ਪਕੌੜੇ, ਵੈਜੀ ਪਕੌੜੇ ਅਤੇ ਫਲਾਂ ਦਾ ਲੰਗਰ ਵਰਤਾਇਆ ਜਾਵੇਗਾ। ਨਾਲ ਹੀ ਸਰੀ ਫੂਡ ਬੈਂਕ ਵੱਲੋਂ ਇੱਕ ਫੂਡ ਡਰਾਈਵ ਦਾ ਵੀ ਆਯੋਜਨ ਕੀਤਾ ਗਿਆ ਹੈ, ਜਿਸ ਦੌਰਾਨ ਸੰਗਤ ਡੱਬਾ-ਬੰਦ ਖਾਦ ਸਮੱਗਰੀ, ਬੱਚਿਆਂ ਲਈ ਡੱਬਾ-ਬੰਦ ਚੀਜ਼ਾਂ ਅਤੇ ਗਰਮ ਕੱਪੜੇ ਦਾਨ ਕਰ ਸਕਣਗੇ।
ਸਮਾਗਮ ਦੌਰਾਨ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਧਾਰਮਿਕ ਸਟੇਜ ਲਗਾਈ ਜਾਵੇਗੀ, ਜਿਸ ’ਤੇ ਪ੍ਰਸਿੱਧ ਕਲਾਕਾਰ ਧਾਰਮਿਕ ਗੀਤਾਂ ਅਤੇ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਵਿੱਚ ਕੁਲਵਿੰਦਰ ਧਨੋਆ, ਸਰਦਾਰ ਜੀ, (ਫੋਰਕ ਲਿਫ਼ਟ ਵਾਲੇ) ਮਨਿੰਦਰ ਛਿੰਦਾ ( ਸਵ. ਸੁਰਿੰਦਰ ਛਿੰਦਾ ਜੀ ਦੇ ਬੇਟੇ), ਵਿਜੇ ਜਮਲਾ, (ਸਵ. ਯਮਲਾ ਜੱਟ ਦੇ ਪੋਤਰੇ) ਕੌਰ ਮਨਦੀਪ, ਗੋਗੀ ਧਾਲੀਵਾਲ ਅਤੇ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਦਾ ਢਾਡੀ ਜਥਾ ਸ਼ਾਮਲ ਹੋਵੇਗਾ, ਜੋ ਵਿਸ਼ੇਸ਼ ਤੌਰ ’ਤੇ ਸੰਗਤਾਂ ਨੂੰ ਨਿਹਾਲ ਕਰੇਗਾ।
ਹੋਰ ਜਾਣਕਾਰੀ ਲਈ:
ਜਰਨੈਲ ਸਿੰਘ ਖਡੋਲੀ (ਸਰੀ ਯੂਥ ਸੇਵਾ ਫਾਊਂਡੇਸ਼ਨ) – 647-238-8027
ਅੰਮ੍ਰਿਤ ਢੋਤ (ਸੀ-ਫੇਸ ਸੋਸਾਇਟੀ) – 604-300-7000
Hosted By: ਸਰੀ ਯੂਥ ਸੇਵਾ ਫਾਊਂਡੇਸ਼ਨ ਅਤੇ ਸੀ-ਫੇਸ ਸੋਸਾਇਟੀ, ਬੀ.ਸੀ. ਪੰਜਾਬੀ ਨਿਊਜ਼ | ਜੀ.ਕੇ.ਐਮ. ਮੀਡੀਆ ਪ੍ਰੋਡਕਸ਼ਨ
#ChaarSahibzaade #GuruKaLangar #SurreyBC #CommunityService #FoodDrive #SikhHeritage #Martyrdom #LangarSeva #SurreyYouthSewa #CFACE #BCPunjabiNews #GKMmedia

