British Columbia Public Safety

B.C. Nurses Rally Against Rising Workplace Violence

ਵੈਨਕੂਵਰ — ਬ੍ਰਿਟਿਸ਼ ਕੋਲੰਬੀਆ ਵਿੱਚ ਅੱਜ ਵੈਨਕੂਵਰ ਸ਼ਹਿਰ ਵਿੱਚ 500 ਤੋਂ ਵੱਧ ਨਰਸਾਂ ਅਤੇ ਹੋਰ ਸਿਹਤ ਕਰਮਚਾਰੀਆਂ ਨੇ ਹਿੰਸਾ ਵਿਰੁੱਧ ਰੋਸ ਰੈਲੀ ਵਿੱਚ ਭਾਗ ਲਿਆ। ਇਹ ਰੈਲੀ BC Nurses’ Union (BCNU) ਵੱਲੋਂ ਆਯੋਜਿਤ ਕੀਤੀ ਗਈ ਸੀ।

ਨਰਸਾਂ ਨੇ ਦਾਅਵਾ ਕੀਤਾ ਕਿ ਹਸਪਤਾਲਾਂ ਵਿੱਚ ਦਿਨੋ ਦਿਨ ਕਾਰਜਕਾਰੀ ਹਿੰਸਾ ਦੇ ਮਾਮਲੇ ਵੱਧ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਜਾਨ ਨੂੰ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ।

ਸਰੀ ਮੈਮੋਰੀਅਲ ਹਸਪਤਾਲ ਦੀ ਇੱਕ ਨਰਸ ਨੇ ਪਿਛਲੇ ਹਫਤੇ ਇੱਕ ਮਰੀਜ਼ ਵੱਲੋਂ ਹੋਏ ਹਮਲੇ ਬਾਰੇ ਆਪਣਾ ਤਜਰਬਾ ਸਾਂਝਾ ਕੀਤਾ।

WorkSafeBC ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਾਲ 2023 ਵਿੱਚ ਐਸੇ 46 ਹਮਲੇ ਦਰਜ ਕੀਤੇ ਗਏ ਸਨ — ਜੋ ਕਿ ਇੱਕ ਚਿੰਤਾਜਨਕ ਰੁਝਾਨ ਹੈ।

ਰੈਲੀ ਦੇ ਅੰਤ ’ਤੇ ਨਰਸਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਕੰਮਕਾਜ ਦੇ ਹਾਲਾਤਾਂ ਨੂੰ ਬਹਿਤਰ ਕੀਤਾ ਜਾਵੇ ਤਾਂ ਜੋ ਉਹ ਬਿਨਾ ਕਿਸੇ ਡਰ ਦੇ ਆਪਣੀ ਡਿਊਟੀ ਨਿਭਾ ਸਕਣ।

#BCNurses #WorkplaceViolence #NurseSafety #BCNU #HealthcareWorkers #VancouverProtest #NursesUnite #WorkSafeBC #SurreyMemorial #CanadaNews

Discover more from GKM Media - News - Radio & TV

Subscribe now to keep reading and get access to the full archive.

Continue reading