Welcome to GKM Media. Watch live TV channel or listen radio station.

Our Contacts

12370 92 Ave, Surrey, BC V3V 1G4, Canada

info@gkmmedia.com

+16047238027

Tag: Sad

INDIAPUNJAB

ਪੰਜਾਬ ਦੇ ਪਾਣੀਆ ਤੇ ਪੰਜਾਬ ਦਾ ਹੱਕ

ਸ੍ਰੌਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਡੀਬੇਟ ਕਰਨ ਤੋ ਭੱਜ ਕੇ ਭਗਵੰਤ ਮਾਨ ਆਪਣੀ ਨੈਤਿਕ ਹਾਰ ਮੰਨੀ—ਕਰਨੈਲ ਸਿੰਘ ਪੀਰਮੁਹੰਮਦ

ਸ੍ਰੌਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਜੇ ਵੀ ਕਮੇਡੀਅਨ ਸੌ ਵਾਗ ਪੰਜਾਬੀ ਦੇ ਗੰਭੀਰ ਮੁੱਦਿਆ ਤੇ ਆਪਣੀਆ ਹਲਕੀਆ ਟਿੱਪਣੀਆ ਕਰਕੇ ਪੰਜਾਬ ਨਾਲ ਮਸਕਰੀਆ ਕਰਦੇ ਨਜਰ ਆ ਰਹੇ ਹਨ । ਅਕਾਲੀ ਆਗੂ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਮਸਲੇ ਉੱਪਰ ਸਿਰਫ ਤੇ ਸਿਰਫ ਪੰਜਾਬ ਦਾ ਹੀ ਹੱਕ ਹੈ । ਇਹ ਅਕਾਲੀ ਦਲ ਦਾ ਸਿੱਧਾ ਤੇ ਸਪੱਸ਼ਟ ਸਟੈਂਡ ਰਿਹਾ ਹਾਂ ਤੇ ਹਮੇਸ਼ਾ ਰਹੇਗਾ । ਪਰ ਪੰਜਾਬ ਦੇ ਲੋਕਾਂ ਦੇ ਜਜਬਾਤਾਂ ਨਾਲ ਖੇਡ ਕੇ ਸੱਤਾ ਵਿੱਚ ਆਇਆ ਭਗਵੰਤ ਮਾਨ ਅੱਜ ਦੂਜਾ ਦਰਬਾਰਾ ਸਿੰਘ ਬਣਕੇ ਪੰਜਾਬ ਦੇ ਹਿੱਤਾਂ ਨੂੰ ਦਾਅ ਤੇ ਲੱਗਾ ਰਿਹਾ ਹੈ ਤਾਂ ਜੋ ਉਸਦਾ ਆਕਾ ਅਰਵਿੰਦ ਕੇਜਰੀਵਾਲ ਰਾਜਸਥਾਨ ਤੇ ਹਰਿਆਣੇ ਵਿੱਚ ਪੈਰ ਪਸਾਰ ਸਕੇ । ਇਸੇ ਲਈ ਭਗਵੰਤ ਮਾਨ ਨੇ ਐਸ. ਵਾਈ. ਐਲ ਨੂੰ ਬਣਾਉਣ ਦੀ ਮੂਕ ਸਹਿਮਤੀ ਦੇ ਦਿੱਤੀ ਹੈ ਤੇ ਜਿਵੇਂ ਕਿ ਭਗਵੰਤ ਮਾਨ ਹਰ ਵਾਰ ਕਰਦਾ ਹੈ ਕਿ ਇਸ ਮੁੱਦੇ ਤੋਂ ਧਿਆਨ ਭਟਕਾਉਣ ਲਈ ਉਸਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ
ਅੱਜ ਅਕਾਲੀ ਦਲ ਦੀ ਲੀਡਰਸ਼ਿਪ ਨੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਭਗਵੰਤ ਮਾਨ ਦੇ ਘਰ ਅੱਗੇ ਵੱਡਾ ਇਕੱਠ ਕਰਕੇ ਇਹ ਦੱਸ ਦਿੱਤਾ ਕਿ ਪੰਜਾਬ ਤੇ ਪੰਥ ਦੇ ਹਿੱਤਾਂ ਤੇ ਪਾਣੀਆਂ ਦੀ ਲੜਾਈ ਸਿਰਫ ਅਕਾਲੀ ਦਲ ਹੀ ਲੜ੍ਹ ਸਕਦਾ ਹੈ । ਅੱਜ ਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਹੁਣ ਪੰਜਾਬ ਦੀ ਬਰਬਾਦੀ ਰੋਕਣ ਲਈ ਅਕਾਲੀ ਦਲ ਵੱਲ ਦੇਖ ਰਹੇ ਹਨ ।

ਭਗਵੰਤ ਮਾਨ ਖੁੱਲ੍ਹੀ ਬਹਿਸ ਦੀਆਂ ਢੀਂਗਾ ਮਾਰਨ ਤੋਂ ਬਾਅਦ ਅੱਜ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਾਲ ਬਹਿਸ ਕਰਨ ਤੋਂ ਭੱਜ ਕੇ ਮੱਧ ਪ੍ਰਦੇਸ਼ ਜਾ ਵੜਿਆ । ਜੋ ਕਿ ਸਾਬਤ ਕਰਦਾ ਹੈ ਕਿ ਭਗਵੰਤ ਮਾਨ ਸਿਰਫ ਸ਼ੇਖੀਆਂ ਮਾਰਨ ਜੋਗਾ ਹੀ ਹੈ । ਜੁਰਅਤ ਨਾਲ ਕਿਸੇ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਰੱਖਦਾ । ਅੱਜ ਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਹੀ ਲੋਕਾਂ ਦੀ ਹੁਣ ਇੱਕੋ ਇੱਕ ਟੇਕ ਹੈ । ਤੇ ਅਕਾਲੀ ਦਲ ਆਪਣਾ ਫਰਜ ਸਮਝਦੇ ਹੋਏ ਪੰਜਾਬ ਦੇ ਹਿੱਤਾਂ ਤੇ ਡਟਕੇ ਪਹਿਰਾ ਦੇਵੇਗਾ ਤੇ ਪਾਣੀ ਦੀ ਇਕ ਵੀ ਬੂੰਦ ਪੰਜਾਬ ਤੋੰ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ । ਸ੍ ਕਰਨੈਲ ਸਿੰਘ ਪੀਰ ਮੁਹੰਮਦ ਨੇ ਸਮੂਹ ਪੰਜਾਬ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋਕੇ ਆਮ ਆਦਮੀ ਪਾਰਟੀ ਕਾਗਰਸ ਅਤੇ ਭਾਜਪਾ ਦੀਆ ਦੋਹਰੀਆ ਨੀਤੀਆ ਨੂੰ ਸਮਝਣ ਤੇ ਇਹਨਾਂ ਪਾਰਟੀਆ ਨੂੰ ਮੂੰਹ ਨਾ ਲਾਉਣ ।