Skip to content Skip to sidebar Skip to footer
Photo- bikramajit Singh Patiala

ਹਰਿਆਣਾ ਵਿੱਚ ਬੀਜੇਪੀ ਦੀ ਦਾਲ ਹੋਈ ਪਤਲੀ
ਕਾਂਗਰਸ ਆਪਣੇ ਬਲਬੂਤੇ ਤੇ ਬਣਾਵੇਗੀ ਸਰਕਾਰ….. dipendet Singh hudda

(Chief editor Bikramjeet Singh)
ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਲਈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਦੇ ਹੋਏ ਆਪਣੇ ਆਪਣੇ ਹਲਕੇ ਵਿੱਚ ਬੈਠਕਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ ਤੇ ਆਪਣੀ ਆਪਣੀ ਸਰਕਾਰ ਆਉਣ ਦੀ ਦਾਅਵੇ ਰੱਖੀ ਜਾ ਰਹੇ ਹਨ ਪਹੈਵਾ ਵਿਧਾਨ ਸਭਾ ਸਭਾ ਹਲਕਾ ਵਿੱਚ ਪਹੁੰਚੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਪੁੱਤਰ ਅਤੇ ਮੈਂਬਰ ਪਾਰਲੀਮੈਂਟ ਦਪਿੰਦਰ ਹੁੱਡਾ ਦੇ ਵੱਖ ਵੱਖ ਕਾਂਗਰਸ ਦੀਆਂ ਚੋਣ ਪ੍ਰਚਾਰ ਬੈਠਕਾਂ ਨੂੰ ਸੰਬੋਧਨ ਕੀਤਾ ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ 10 ਸਾਲਾਂ ਦੀ ਸੱਤਾ ਹਡਾਉਣ ਤੋਂ ਬਾਅਦ ਬੀਜੇਪੀ ਦੀ ਦਾਲ ਪਤਲੀ ਹੋ ਗਈ ਅਤੇ ਹਰਿਆਣਾ ਦੇ ਲੋਕ ਹੁਣ ਇਹਨਾਂ ਨੂੰ ਤੁਰਦਾ ਕਰ ਰਹੇ ਹਨ ਇਸ ਵਾਰ ਸੱਤਾ ਕਾਂਗਰਸ ਦੇ ਹੱਥਾਂ ਵਿੱਚ ਸੌਪਣ ਜਾ ਰਹੇ ਹਨ ਹੁੱਡਾ ਇਹ ਦੱਸਿਆ ਕੀ ਇਹਨਾਂ ਦੀ ਸਰਕਾਰ ਨੇ ਵੱਡੇ ਵੱਡੇ ਵਾਅਦੇ ਹਰਿਆਣਾ ਦੀ ਜਨਤਾ ਨਾਲ ਕੀਤੇ ਸਨ ਜੋ ਵਫਾ ਨਹੀਂ ਹੋਏ ਸ਼ਹਿਰਾਂ ਤੇ ਪਿੰਡਾਂ ਵਿੱਚ ਵਿਕਾਸ ਕਰਨ ਦੀ ਜੋ ਗੱਲ ਕੀਤੀ ਗਈ ਸੀ ਉਹ ਵੀ ਸਿਰੇ ਨਹੀਂ ਲੱਗੀ ਬੇਰੁਜ਼ਗਾਰ ਨਾਲ ਵੱਡਾ ਧੋਖਾ ਕੀਤਾ ਤੇ ਉਹਨਾਂ ਨੂੰ ਨੌਕਰੀਆਂ ਤੋਂ ਵਾਂਝੇ ਰੱਖਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿੱਦਾਂ ਕਿਸਾਨਾਂ ਦੇ ਨਾਲ ਵੀ ਬੀਜੇਪੀ ਸਰਕਾਰ ਨੇ ਵਿਤਰੇਬਾਜ਼ੀ ਰੱਖੀ ਅਤੇ ਉਨਾਂ ਦੇ ਹੱਕਾਂ ਲਈ ਕੇਂਦਰ ਸਰਕਾਰ ਕੋਲ ਕੋਈ ਵੀ ਹਮਦਰਦੀ ਪ੍ਰਗਟ ਨਹੀਂ ਕੀਤੀ ਸਟੇਜ ਤੋਂ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਹੁੱਡਾ ਦੀ ਸਰਕਾਰ ਵਿੱਚ ਹਰਿਆਣਾ ਵਿੱਚ ਵਿਕਾਸ ਦੀ ਗੰਗਾ ਵਹੀ ਹੈ ਕੇਂਦਰ ਸਰਕਾਰ ਤੇ ਉਨਾਂ ਨੇ ਨਿਸ਼ਾਨਾ ਸੇਧ ਦੇ ਕਿਹਾ ਕਿ ਇਸ ਵਾਰ ਉਹਨਾਂ ਦੀ ਆਪਣੀ ਸਰਕਾਰ ਵੀ ਲੰਗੜੀ ਬਣੀ ਹੈ ਤੇ 350 ਦਾ ਅੰਕੜਾ ਪਾਰ ਦੇ ਦਾਅਵੇ ਉਹਨਾਂ ਦੇ ਸਿਰੇ ਨਹੀਂ ਲੱਗੇ ਕਾਂਗਰਸ ਦੇ ਉਮੀਦਵਾਰ ਮਨਦੀਪ ਸਿੰਘ ਬਾਰੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਜੀ ਨੇ ਵੀ ਪਹੈਵਾ ਦੇ ਲੋਕਾਂ ਨੂੰ ਸਰਕਾਰ ਸਮੇਂ ਨਿਰਸਵਾਰਥ ਸੇਵਾ ਦਿੱਤੀ ਹੈ ਅਤੇ ਤੁਸੀਂ ਹੁਣ ਇਸ ਵਾਰ ਇਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਭੇਜੋ ਤੁਹਾਡੇ ਹਲਕੇ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਤਰਜੀਹ ਦਿੱਤੀ ਜਾਵੇਗੀ ਮਨਦੀਪ ਸਿੰਘ ਚੱਠਾ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਹੀ ਹਲਕੇ ਦੇ ਲੋਕਾਂ ਨੇ ਅਥਾਹ ਪਿਆਰ ਦਿੱਤਾ ਅਤੇ ਅਸੀਂ ਵੀ ਸੱਤਾ ਸਮੇਂ ਲੋਕਾਂ ਨੂੰ ਜਵਾਬ ਦੇ ਰਹੇ ਹਾਂ ਇਸ ਮੌਕੇ ਵੱਡੀ ਪੱਧਰ ਤੇ ਪਿੰਡਾਂ ਦੇ ਪੰਚ ਸਰਪੰਚ ਕਾਂਗਰਸ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਹਾਜ਼ਰ ਸਨ ।

Report- Bikramjit Singh Patiala

Leave a Reply