Skip to content Skip to sidebar Skip to footer

ਬਰੈਂਪਟਨ ‘ਚ ਕੁਈਨ ਐਂਡ ਕਰੈਡਿਟ ਵਿਊ ‘ਤੇ ਇੱਕ ਪੰਜਾਬੀ ਕਾਰੋਬਾਰੀ ਦੇ ਘਰ ‘ਤੇ ਗੋਲੀਆਂ ਚੱਲਣ ਦੀ ਖ਼ਬਰ ਹੈ । ਜਾਣਕਾਰੀ ਅਨੁਸਾਰ ਕਾਰੋਬਾਰੀ ਨੇ ਸੁਰੱਖਿਆ ਵਜੋਂ ਘਰ ਨੂੰ ਲੋਹੇ ਦਾ ਦਰਵਾਜ਼ਾ ਲਗਾਇਆ ਹੋਇਆ ਸੀ । ਪਰ ਹਮਲਾਵਰ ਨੇ ਪਿੱਛਲੀ ਖਿੜਕੀ ਤੋਂ ਦਾਖਿਲ ਹੋ ਕਿ ਕਈ ਗੋਲੀਆਂ ਚਲਾਈਆਂ। ਘਟਨਾ ਮੌਕੇ ਕੁਝ ਪਰਿਵਾਰਕ ਮੈਂਬਰ ਵੀ ਘਰ ‘ਚ ਮੌਜੂਦ ਸਨ ।
ਹਮਲਾਵਰ ਦਾ ਘਰ ‘ਚ ਦਾਖਿਲ ਹੋ ਕਿ ਗੋਲੀਆਂ ਚਲਾਉਣ ਦਾ ਕੀ ਮਕਸਦ ਸੀ , ਪੁਲਿਸ ਅਜੇ ਜਾਂਚ ਕਰ ਰਹੀ ਹੈ ।
ਦੱਸਣਯੋਗ ਹੈ ਕਿ ਕੈਨੇਡਾ ‘ਚ ਪਿੱਛਲੇ ਇੱਕ ਸਾਲ ਤੋਂ ਪੰਜਾਬੀ ਕਾਰੋਬਾਰੀਆਂ ਨੂੰ ਗੈੰਸਟਰਾਂ ਜਾਂ ਹੋਰ ਅਨਸਰਾਂ ਵੱਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ।
(ਰਿਪੋਰਟ- ਗੁਰਮੁੱਖ ਸਿੰਘ ਬਾਰੀਆ)

Leave a Reply